Mohali: Another Corona Positve : ਮੋਹਾਲੀ ਜਿਲ੍ਹਾ ਜਿਹੜਾ ਕੁਝ ਦਿਨ ਪਹਿਲਾਂ ਹੀ ਕੋਰੋਨਾ ਮੁਕਤ ਹੋਇਆ ਸੀ, ਵਿਖੇ ਨਵੇਂ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਉਣ ਲੱਗੇ ਹਨ। ਅੱਜ ਬੁੱਧਵਾਰ ਸਵੇਰੇ ਇਕ ਨਵੇਂ ਕੇਸ ਦੀ ਪੁਸ਼ਟੀ ਹੋਈ ਹੈ। ਉਕਤ ਵਿਅਕਤੀ ਦੀ ਉਮਰ 32 ਸਾਲ ਹੈ। ਇਹ ਦਿੱਲੀ ਦੇ ਇਕ ਬੈਂਕ ਵਿਚ ਕੰਮ ਕਰਦਾ ਸੀ ਅਤੇ ਉਹ ਦਿੱਲੀ ਤੋਂ ਮੋਹਾਲੀ ਵਾਪਸ ਆਇਆ ਸੀ। ਵਾਪਸ ਆਉਣ ‘ਤੇ ਉਕਤ ਵਿਅਕਤੀ ਦੇ ਕੋਰੋਨਾ ਪਾਜੀਟਿਵ ਸੈਂਪਲ ਟੈਸਟ ਲਈ ਭੇਜੇ ਗਏ ਹਨ, ਜਿਸ ਦੀ ਰਿਪੋਰਟ ਅੱਜ ਆਈ ਹੈ ਜੋ ਕਿ ਪਾਜੀਟਿਵ ਹੈ। ਇਸ ਤਰ੍ਹਾਂ ਮੋਹਾਲੀ ਵਿਖੇ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 107 ਹੋ ਗਈ ਹੈ।
ਮੋਹਾਲੀ ਵਿਚ ਕੋਰੋਨਾ ਦੀ ਚੇਨ ਦੁਬਾਰਾ ਤੋਂ ਸ਼ੁਰੂ ਹੋ ਗਈ ਹੈ। ਅਜੇ ਕੁਝ ਦਿਨ ਪਹਿਲਾਂ ਹੀ ਰਾਹਤ ਭਰੀ ਖਬਰ ਆਈ ਸੀ ਕਿ ਹੁਣ ਮੋਹਾਲੀ ਵਿਚ ਕੋਈ ਵੀ ਕੋਰੋਨਾ ਪਾਜੀਟਿਵ ਮਰੀਜ਼ ਨਹੀਂ ਹੈ ਪਰ 25 ਮਈ ਨੂੰ ਜਿਲ੍ਹਾ ਨਵਾਂਗਾਓ ਦੀ 29 ਸਾਲਾ ਔਰਤ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਉਣ ਨਾਲ ਮੋਹਾਲੀ ਵਿਚ ਇਕ ਨਵੇਂ ਕੇਸ ਦੀ ਪੁਸ਼ਟੀ ਹੋਈ ਸੀ ਤੇ ਅੱਜ ਦੁਬਾਰਾ ਇਕ ਹੋਰ ਕੇਸ ਜਿਹੜਾ ਕਿ ਮੋਹਾਲੀ ਦੇ ਸੈਕਟਰ-71 ਵਿਖੇ ਪਾਇਆ ਗਿਆ ਹੈ, ਨਾਲ ਮੋਹਾਲੀ ਵਿਚ ਐਕਟਿਵ ਕੇਸਾਂ ਦੀ ਗਿਣਤੀ 2 ਹੋ ਗਈ ਹੈ। ਕਲ ਚੰਡੀਗੜ੍ਹ ਦੇ 80 ਫੀਸਦੀ ਕੇਸ ਬਾਪੂਧਾਮ ਕਾਲੋਨੀ ਤੋਂ ਹੀ ਹਨ। ਸੂਬੇ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 2106 ਹੋ ਗਈ ਹੈ ਤੇ ਇਸ ਨਾਲ ਮਰਨ ਵਾਲਿਆਂ ਦੀ ਗਣਤੀ 40 ਤਕ ਪੁੱਜ ਚੁੱਕੀ ਹੈ। ਪ੍ਰਸ਼ਾਸਨ ਵਲੋਂ ਇਸ ਲਾਗ ਨੂੰ ਕੰਟਰੋਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਬਾਵਜੂਦ ਇਸ ਦੇ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ ਦਿਨੋ-ਦਿਨ ਵਧ ਰਹੇ ਹਨ। ਕਈ ਲੋਕਾਂ ਵਲੋਂ ਕਰਫਿਊ ਵਿਚ ਮਿਲੀ ਛੋਟ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ ਤੇ ਇਸ ਦਾ ਨਤੀਜਾ ਇਹ ਹੈ ਕਿ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ ਵਧ ਰਹੀ ਹੈ।