Black marketing of alcohol : ਸ਼ਰਾਬ ਦੇ ਕਾਰੋਬਾਰ ਦੀਆਂ ਪਰਤਾਂ ਵੱਡੇ ਗੋਰਖਧੰਦੇ ਦੇ ਰੂਪ ਵਿਚ ਖੁੱਲ੍ਹਣ ਲੱਗੀਆਂ ਹਨ। ਐਕਸਾਈਜ ਵਿਭਾਗ ਨੇ ਹੁਣੇ ਜਿਹੇ ਰਾਜ ਦੀ ਡਿਸਟਰਲੀਜ ਦਾ ਸਟਾਕ ਚੈੱਕ ਕਰਨ ਲਈ ਜੋ ਛਾਪੇਮਾਰੀ ਕੀਤੀ ਸੀ, ਉਸ ਵਿਚ ਸਨਸਨੀ ਤੱਥ ਸਾਹਮਣਏ ਆ ਰਹੇ ਹਨ। ਕੋਵਿਡ-19 ਦੇ ਕਾਰਨ ਕਰਫਿਊ-ਲੌਕਡਾਊਨ ਲਾਗੂ ਹੁੰਦੇ ਹੀ ਸੂਬੇ ਵਿਚ ਸ਼ਰਾਬ ਦੇ ਕਾਰੋਬਾਰ ਦੇ ਪ੍ਰਤੱਖ ਅਤੇ ਅਪ੍ਰਤੱਖ ਰੂਪ ਨਾਲ ਜੁੜੇ ਸਿਆਸੀ ਨੇਤਾਵਾਂ ਤੇ ਭ੍ਰਿਸ਼ਟ ਐਕਸਾਈਜ਼ ਅਫਸਰਾਂ ਦੀ ਤਾਂ ਜਿਵੇਂ ਲਾਟਰੀ ਜਿਹੀ ਹੀ ਲੱਗ ਗਈ ਸੀ। ਆਪਸੀ ਮਿਲੀਭੁਗਤ ਨਾਲ ਸੂਬੇ ਵਿਚ ਖੂਬ ਸ਼ਰਾਬ ਦੀ ਬਲੈਕ ਮਾਰਕੀਟਿੰਗ ਕੀਤੀ ਗਈ।
ਮਿਲੀ ਜਾਣਕਾਰੀ ਮੁਤਾਬਕ ਸ਼ਰਾਬ ਦੀ ਬਲੈਕ ਮਾਰਕੀਟਿੰਗ ਤਿਆਰ ਸਟਾਕ ਦੇ ਸਹਾਰੇ ਹੀ ਹੋ ਰਹੀ ਸੀ ਪਰ ਸੂਬਾ ਸਰਕਾਰ ਨੇ ਜਦੋਂ ਡਿਸਟਰੀਲਜ ਨੂੰ ਸੈਨੇਟਾਈਜਰ ਤਿਆਰ ਕਰਨ ਦੀ ਇਜਾਜ਼ਤ ਦਿੱਤੀ ਸੀ ਤਾਂ ਡਿਸਟਲਰੀਜ ਮਾਲਕਾਂ ਨੇ ਉਸ ਦੀ ਆੜ ਵਿਚ ਸ਼ਰਾਬ ਦੀ ਪ੍ਰੋਡਕਸ਼ਨ ਹੀ ਖੋਲ੍ਹ ਦਿੱਤੀ। ਐਕਸਾਈਜ ਵਿਭਾਗ ਦੀ ਜਾਂਚ ਵਿਚ ਸਾਹਮਣਏ ਆਇਆ ਹੈ ਕਿ ਇਸ ਘਪਲੇ ਵਿਚ ਡਿਸਟਲਰੀਜ ਵਿਚ ਤਾਇਨਾਤ ਅਧਿਕਾਰਸਤ ਐਕਸਾਈਜ ਇੰਸਪੈਕਟਰ ਵੀ ਸ਼ਾਮਲ ਰਹੇ। ਸ਼ਰਾਬ ਤਿਆਰ ਕਰਨ ਲਈ ਜਿਸ ਕੈਮੀਕਲ ਦਾ ਇਸਤੇਮਾਲ ਕੀਤਾ ਜਾਂਦਾ ਹੈ, ਉਸੇ ਦਾ ਇਸਤੇਮਾਲ ਕਰਕੇ ਸੈਨੇਟਾਈਜਰ ਤਿਆਰ ਕੀਤਾ ਜਾਣਾ ਸੀ। ਇਸ ਕੈਮਕੀਲ ਵਿਚ ਅਲਕੋਹਲ ਦੀ ਮਾਤਾਰ 72 ਫੀਸਦੀ ਤੋਂ ਵਧ ਹੁੰਦੀ ਹੈ ਤੇ ਸਰਕਾਰ ਨੂੰ 70 ਫੀਸਦੀ ਅਲਕੋਹਲ ਯੁਕਤ ਸੈਨੇਟਾਈਜਰ ਦੀ ਲੋੜ ਸੀ। ਦੂਜੇ ਪਾਸੇ ਇਸ ਕੈਮੀਕਲ ਨੂੰ ਪਾਣੀ ਨਾਲ ਡੈਲਿਊਯ ਕਰਕੇ 40 ਫੀਸਦੀ ਅਲਕੋਹਲ ਤਕ ਲਿਆ ਕੇ ਸ਼ਰਾਬ ਤਿਆਰ ਹੁੰਦੀ ਹੈ। ਐਕਸਾਈਜ ਵਿਭਾਗ ਨੂੰ ਪਤਾ ਲੱਗਾ ਹੈ ਕਿ ਕਈ ਡਿਸਟਰਲੀਜ ਨੇ ਹੋਰਨਾਂ ਸੂਬਿਆਂ ਤੋਂ ਇਸ ਕੈਮੀਕਲ ਦੀ ਸਮਗਲਿੰਗ ਕੀਤੀ ਅਤੇ ਆਪਣੇ ਚੱਲਦੇ ਪਲਾਂਟਾਂ ਵਿਚ ਸੈਨੇਟਾਈਜਰ ਦੀ ਆੜ੍ਹ ਹੇਠ ਸ਼ਰਾਬ ਦਾ ਉਤਪਾਦਨ ਜਾਰੀ ਰੱਖਿਆ।
ਵਿਭਾਗ ਦੇ ਪ੍ਰਿੰਸੀਪਲ ਸੈਕ੍ਰੇਟਰੀ ਏ. ਵੇਣੂ ਪ੍ਰਸਾਦ ਦਾ ਕਹਿਣਾ ਹੈ ਕਿ ਲਗਭਗ ਸਾਰੇ ਐਕਸਾਈਜ ਅਧਿਕਾਰੀਆਂ ਨੂੰ ਬਦਲ ਦਿੱਤਾ ਗਿਆ ਹੈ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਤੁਰੰਤ ਹੀ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।