Inventor Of the Year: ਭਾਰਤੀਆਂ ਦਾ ਰੁਤਬਾ ਅਤੇ ਉਹਨਾਂ ਦੀ ਮਿਹਨਤ ਦੇ ਚਰਚੇ ਪੂਰੀ ਦੁਨੀਆ ‘ਚ ਹਨ , ਅਜਿਹਾ ‘ਚ ਰਾਜੀਵ ਜੋਸ਼ੀ ਨੇ ਇਕ ਵਾਰ ਫੇਰ ਭਾਰਤੀਆਂ ਦਾ ਨਾਮ ਰੌਸ਼ਨ ਕੀਤਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਸਮਰੱਥਾਵਾਂ ‘ਚ ਸੋਧ ਤੇ ਇਲੈਕਟ੍ਰੌਨਿਕ ਇੰਡਸਟ੍ਰੀ ਨੂੰ ਅੱਗੇ ਵਧਾਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਰਤੀ-ਅਮਰੀਕੀ ਇਵੈਂਟਰ ਰਾਜੀਵ ਜੋਸ਼ੀ ‘ ਇਵੈਂਟਰ ਆਫ ਦਿ ਈਅਰ ‘ ਚੁਣੇ ਗਏ।
ਦੱਸ ਦੇਈਏ ਕਿ ਡਾਕਟਰ ਰਾਜੀਵ ਜੋਸ਼ੀ ਨੇ ਅਮਰੀਕਾ ‘ਚ ਕਰੀਬ 250 ਪੇਟੈਂਟ ਦੀ ਖੋਜ ਕੀਤੀ। ਨਿਊਯਾਰਕ ਦੇ IBM ਥਾਮਸਨ ਵਾਟਸਨ ਰਿਸਰਚ ਸੈਂਟਰ (Thomson Watson Research Center) ‘ਚ ਕੰਮ ਕਰਨ ਵਾਲੇ ਡਾਕਟਰ ਜੋਸ਼ੀ ਨੂੰ ਇਸ ਮਹੀਨੇ ਦੇ ਸ਼ੁਰੂਆਤ ‘ਚ ਵਰਚੁਅਲ ਐਵਾਰਡ ਸੈਰਾਮਨੀ ਦੌਰਾਨ ਨਿਊਯਾਰਕ ਇੰਟਲੈਕਚੁਅਲ ਪ੍ਰਾਪਰਟੀ ਲਾਅ ਐਸੋਸੀਏਸ਼ਨ ਵੱਲੋਂ ਉਹਨਾਂ ਦੀਆਂ ਉਪਲੱਭਦੀਆਂ ਲਈ ਸਨਮਾਨਿਤ ਕੀਤਾ।
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .