Homemade Pads: ਅੱਜ ਵੀ ਪਛੜੀ ਸ਼੍ਰੇਣੀ ਦੀਆਂ ਔਰਤਾਂ ਮਾਹਵਾਰੀ ਦੇ ਸਮੇਂ ਕੱਪੜੇ ਦੀ ਵਰਤੋਂ ਕਰਦੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲ ਹੀ ‘ਚ Menstrual Health Alliance India ਦੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਲਗਭਗ 84% ਔਰਤਾਂ ਨੂੰ Lockdown ਵਿੱਚ ਸੈਨੇਟਰੀ ਪੈਡ ਲੈਣ ਵਿੱਚ ਮੁਸ਼ਕਲ ਆਈ ਹੈ। ਖ਼ਾਸਕਰ ਉਨ੍ਹਾਂ ਔਰਤਾਂ ਨੂੰ Menstrual Hygiene products ਦੀ ਕਮੀ ਹੋਈ ਜੋ ਪਿੰਡਾਂ ਵਿਚ ਰਹਿੰਦੀਆਂ ਹਨ। ਪਰ ਹੁਣ ਉਨ੍ਹਾਂ ਔਰਤਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਦੋਂ ਸੈਨੇਟਰੀ ਪੈਡ ਉਪਲਬਧ ਨਹੀਂ ਹੁੰਦੇ ਤਾਂ ਤੁਸੀਂ ਘਰ ਵਿੱਚ ਹੋਮਮੇਡ ਸੈਨੇਟਰੀ ਪੈਡ ਤਿਆਰ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਘਰੇਲੂ ਸੈਨੇਟਰੀ ਪੈਡ ਕਿਵੇਂ ਬਣਾਈਏ…
ਪੈਡ ਬਣਾਉਣ ਲਈ ਜ਼ਰੂਰੀ ਚੀਜ਼ਾਂ
- ਸਾਫ਼ ਸਫ਼ੇਦ ਸੂਤੀ ਕੱਪੜਾ
- ਇੱਕ ਤੌਲੀਆ
- ਸੂਈ ਧਾਗਾ
- ਚਿਪਪੁਟ ਵਾਲੇ ਬਟਨ
- ਲਾਈਨਰ ਪੈਟਰਨ ਕਲਾਥ ਪੈਡ
- ਕੈਚੀ
- ਮਾਪਣ ਦਾ ਟੇਪ
ਪੈਡ ਬਣਾਉਣ ਦਾ ਤਰੀਕਾ
- ਪੈਡ ਦੀ ਇੱਕ ਸਟੈਂਸਿਲ ਬਣਾਓ ਅਤੇ ਇਸ ਨੂੰ ਸੂਤੀ ਕੱਪੜੇ ‘ਤੇ ਰੱਖਕੇ ਪੈਡ ਵਰਗਾ ਡਿਜ਼ਾਈਨ ਬਣਾ ਲਓ।
- ਪੈਡ ਦੀ ਉਪਰਲੀ ਅਤੇ ਹੇਠਲੀ ਪਰਤ ਬਣਾਉਣ ਲਈ ਸੂਤੀ ਕੱਪੜੇ ਨਾਲ ਇਕ ਕੱਟਆਉਟ ਬਣਾਉ।
- ਇਸ ਤੋਂ ਬਾਅਦ ਤੌਲੀਏ ਦਾ ਇਕ ਕੱਪੜਾ ਲਓ ਅਤੇ ਪੈਡ ਦੇ ਅੰਦਰ ਪਰਤ ਬਣਾਉਣ ਲਈ ਉਸੇ ਆਕਾਰ ਵਿਚ ਕੱਟੋ।
- ਇਸ ਦੀਆਂ 2-3 ਪਰਤਾਂ ਤੁਹਾਡੇ ਲਈ ਸਹੀ ਹੋਣਗੀਆਂ।
- ਹੁਣ ਤੌਲੀਏ ਦੀ ਬਣੀ ਪਰਤ ਨੂੰ ਇਕੱਠੇ ਸਿਲਾਈ ਕਰੋ।
- ਇਸ ਤੋਂ ਬਾਅਦ ਤੌਲੀਏ ਦੀਆਂ ਪਰਤਾਂ ਦੇ ਉੱਪਰ ਅਤੇ ਨੀਚੇ, ਦੋਵੇ ਪਾਸੇ ‘ਤੇ ਕਾਟਨ ਵਾਲੀ ਪਰਤ ਲਗਾਕੇ ਸਿਲਾਈ ਕਰੋ।
- ਇਹ ਸੁਨਿਸ਼ਚਿਤ ਕਰੋ ਕਿ ਪੈਡ ਦੇ ਅੰਦਰ ਬਾਹਰ ਕਰਨ ਦੇ ਲਈ ਕੁਝ ਜਗ੍ਹਾ ਛੱਡੀ ਹੋਈ ਹੈ।
- ਫਿਰ ਤੁਸੀਂ ਪੈਡ ਦੇ ਖੰਭਾਂ (ਵਿੰਗਜ਼ ‘ਤੇ) ‘ਤੇ ਚਿੱਟਪੁਟ ਵਾਲੇ ਬਟਨ ਲਗਾ ਦਿਓ। ਇਸ ਨਾਲ ਪੈਡ ਹਿੱਲੇਗਾ ਨਹੀਂ ਅਤੇ ਇਕ ਜਗ੍ਹਾ ‘ਤੇ ਟਿਕਿਆ ਰਹੇਗਾ।
ਹੋਮਮੇਡ ਪੈਡ ਦੀ ਵਰਤੋਂ ਕਰਨਾ ਕਿੰਨਾ ਸੁਰੱਖਿਅਤ ?
- ਹੋਮਮੇਡ ਪੈਡ ਦੀ ਸਫਾਈ ਲਈ ਕੁਝ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਮਹੱਤਵਪੂਰਨ ਹੈ, ਜਿਵੇਂ ਕਿ
- ਪੈਡ ਨੂੰ ਧੋਣ ਲਈ 20-30 ਮਿੰਟ ਲਈ ਠੰਡੇ ਜਾਂ ਕੋਸੇ ਪਾਣੀ ਵਿਚ ਭਿਓ ਦਿਓ।
- ਇਸਨੂੰ ਡਿਟਰਜੈਂਟ ਦੇ ਨਾਲ-ਨਾਲ ਹੱਥਾਂ ਨਾਲ ਵੀ ਚੰਗੀ ਤਰ੍ਹਾਂ ਧੋਵੋ।
- ਧੁੱਪ ਵਿਚ ਸੁਕਾਓ।
- ਪੈਡ ਨੂੰ ਹਰ 4-6 ਘੰਟੇ ਬਾਅਦ ਬਦਲੋ।
ਹੋਮਮੇਡ ਪੈਡ ਬਣਾਉਣ ਵੇਲੇ ਇਨ੍ਹਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖੋ
- ਸਿਰਫ ਸਾਫ਼ ਧੋਤੇ ਹੋਏ ਕੱਪੜੇ ਦੀ ਵਰਤੋਂ ਕਰੋ।
- ਇਸ ਨੂੰ ਧੋਣ ਲਈ ਉਚਿਤ ਜਗ੍ਹਾ ਅਤੇ ਸਾਬਣ ਦੀ ਵਰਤੋਂ ਕਰੋ।
- ਕਦੇ ਵੀ ਗਿੱਲੇ ਕੱਪੜੇ ਦੀ ਵਰਤੋਂ ਨਾ ਕਰੋ।
- ਧੁੱਪ ਵਿਚ ਕੱਪੜੇ ਨੂੰ ਚੰਗੀ ਤਰ੍ਹਾਂ ਸੁੱਕਣ ਤੋਂ ਬਾਅਦ ਹੀ ਇਸਤੇਮਾਲ ਕਰੋ।
- ਵਰਤੋਂ ਤੋਂ ਪਹਿਲਾਂ ਅਤੇ ਬਾਅਦ ਵਿਚ 20 ਸੈਕਿੰਡ ਲਈ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।