surjit mill donates ppe kits: ਕਪੂਰਥਲਾ, 28 ਮਈ : ਕੋਰੋਨਾ ਵਾਇਰਸ ਤੋਂ ਬਚਾਅ ਲਈ ਜੀਅ-ਜਾਨ ਨਾਲ ਜੁੱਟੇ ਫਰੰਟ ਲਾਈਨ ਯੋਧਿਆਂ ਦੀ ਸੁਰੱਖਿਆ ਲਈ ਸਨਅਤਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਆਪਣਾ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਤਹਿਤ ਉੱਘੀ ਕੰਪਨੀ ਸੁਖਜੀਤ ਸਟਾਰਚ ਐਂਡ ਕੈਮੀਕਲਸ ਲਿਮਟਿਡ ਵੱਲੋਂ ਅੱਜ ਜ਼ਿਲੇ ਦੇ ਫਰੰਟ ਲਾਈਨ ਯੋਧਿਆਂ ਲਈ 3 ਲੱਖ ਰੁਪਏ ਦੀ ਕੀਮਤ ਦੀਆਂ ਪੀ. ਪੀ. ਈ ਕਿੱਟਾਂ ਅਤੇ ਮਾਸਕ ਜ਼ਿਲਾ ਪ੍ਰਸ਼ਾਸਨ ਨੂੰ ਮੁਹੱਈਆ ਕਰਵਾਏ ਗਏ। ਕੰਪਨੀ ਦੇ ਸੀਨੀਅਰ ਵਾਈਜ਼ ਪ੍ਰੈਜ਼ੀਡੈਂਟ ਅਤੇ ਸੀ. ਈ. ਓ ਸ੍ਰੀ ਭਵਦੀਪ ਸਰਦਾਨਾ ਵੱਲੋਂ ਇਹ ਕਿੱਟਾਂ ਅਤੇ ਮਾਸਕ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੂੰ ਭੇਟ ਕੀਤੇ ਗਏ। ਡਿਪਟੀ ਕਮਿਸ਼ਨਰ ਨੇ ਕੰਪਨੀ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਆਪਣੀਆਂ ਜਾਨਾਂ ਜ਼ੋਖਿਮ ਵਿਚ ਪਾ ਕੇ ਕੋਰੋਨਾ ਖਿਲਾਫ਼ ਜੰਗ ਲੜ ਰਹੇ ਯੋਧਿਆਂ ਦੀ ਸੁਰੱਖਿਆ ਹੋਰ ਪੁਖ਼ਤਾ ਢੰਗ ਨਾਲ ਯਕੀਨੀ ਬਣਾਉਣ ਵਿਚ ਮਦਦ ਮਿਲੇਗੀ। ਜ਼ਿਕਰਯੋਗ ਹੈ ਕਿ ਇਸ ਔਖੀ ਘੜੀ ਵਿਚ ਸੁਖਜੀਤ ਸਟਾਰਚ ਐਂਡ ਕੈਮੀਕਲਸ ਲਿਮਟਿਡ ਵੱਲੋਂ ਇਸ ਤੋਂ ਪਹਿਲਾਂ ਲੋੜਵੰਦਾਂ ਨੂੰ ਖਾਣਾ ਅਤੇ ਰਾਸ਼ਨ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਕੰਪਨੀ ਵੱਲੋਂ ਨਗਰ ਨਿਗਮ ਫਗਵਾੜਾ ਦੀ ਸ਼ਹਿਰ ਨੂੰ ਸੈਨੀਟਾਈਜ਼ ਕਰਨ ਵਿਚ ਵੀ ਮਦਦ ਕੀਤੀ ਗਈ ਹੈ। ਇਸ ਮੌਕੇ ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸ. ਸੁਖਪਾਲ ਸਿੰਘ, ਐਸ. ਆਈ. ਪੀ. ਓ ਸ੍ਰੀ ਆਈ. ਕੇ ਸ਼ਰਮਾ ਅਤੇ ਹੋਰ ਹਾਜ਼ਰ ਸਨ।
Home ਖ਼ਬਰਾਂ ਪੰਜਾਬ ਦੋਆਬਾ ਸੁਖਜੀਤ ਸਟਾਰਚ ਮਿੱਲ ਵੱਲੋਂ ਜ਼ਿਲਾ ਪ੍ਰਸ਼ਾਸਨ ਨੂੰ 3 ਲੱਖ ਦੀ ਕੀਮਤ ਦੀਆਂ ਪੀ. ਪੀ. ਈ ਕਿੱਟਾਂ ਅਤੇ ਮਾਸਕ ਭੇਟ
ਸੁਖਜੀਤ ਸਟਾਰਚ ਮਿੱਲ ਵੱਲੋਂ ਜ਼ਿਲਾ ਪ੍ਰਸ਼ਾਸਨ ਨੂੰ 3 ਲੱਖ ਦੀ ਕੀਮਤ ਦੀਆਂ ਪੀ. ਪੀ. ਈ ਕਿੱਟਾਂ ਅਤੇ ਮਾਸਕ ਭੇਟ
May 28, 2020 11:31 pm
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .