Toll plaza affected by : ਗਰਮੀ ਕਾਰਨ ਸ਼ੰਭੂ ਟੋਲ ਪਲਾਜਾ ‘ਤੇ ਵਾਹਨਾਂ ਦੀ ਗਿਣਤੀ ਵਿਚ ਕਾਫੀ ਕਮੀ ਆਈ ਹੈ। ਇਸ ਲਈ 14 ਵਿਚੋਂ ਸਿਰਫ 6 ਲਾਈਨਾਂ ਦਾ ਹੀ ਇਸਤੇਮਾਲ ਕੀਤਾ ਜਾ ਰਿਹਾ ਹੈ। ਜ਼ਿਆਦਾਰ ਵਾਹਨ ਸਵੇਰ ਤੇ ਰਾਤ ਦੇ ਸਮੇਂ ਹੀ ਆਪਣਾ ਸਫਰ ਤੈਅ ਕਰ ਰਹੇ ਹਨ। ਪਹਿਲਾਂ ਟੋਲ ਪਲਾਜ਼ਾ ‘ਤੇ ਰੋਜ਼ਾਨਾ 45 ਤੋਂ 50 ਹਜ਼ਾਰ ਤਕ ਵਾਹਨ ਲੰਘਦੇ ਸਨ ਉਥੇ ਹੁਣ ਸਿਰਫ 14 ਤੋਂ 15 ਹਜ਼ਾਰ ਵਾਹਨ ਹੀ ਲੰਘਦੇ ਹਨ। ਵਾਹਨਾਂ ਦੀ ਗਿਣਤੀ ਘੱਟ ਹੋਣ ਨਾਲ ਕਾਊਂਟਰ ‘ਤੇ ਕੰਮ ਕਰਨ ਵਾਲੇ 16 ਵਿਚੋਂ 10 ਕਰਮਚਾਰੀਆਂ ਨੂੰ ਸ਼ਿਫਟਾਂ ਵਿਚ ਬੁਲਾਇਆ ਜਾ ਰਿਹਾ ਹੈ ਤੇ ਲੋੜ ਪੈਣ ‘ਤੇ ਵਾਹਨਾਂ ਦੀ ਗਿਣਤੀ ਵਧ ਹੋਣ ਨਾਲ ਦੋ ਐਮਰਜੈਂਸੀ ਲਾਈਨਾਂ ਖੋਲ੍ਹ ਦਿਤੀਆਂ ਜਾਂਦੀਆਂ ਹਨ।
ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਫਾਸਟੈਗ ਵਾਲਿਆਂ ਨੂੰ ਰਾਹਤ ਦਿੰਦੇ ਹੋਏ ਕਿਹਾ ਕਿ ਦੋਵੇਂ ਪਾਸੇ ਦੋ-ਦੋ ਲਾਈਨਾਂ ਐਕਟਿਵ ਹਨ। ਵਾਹਨਾਂ ਦੀ ਗਿਣਤੀ ਜ਼ਿਆਦਾ ਹੋਣ ‘ਤੇ ਇਨ੍ਹਾਂ ਦੀ ਗਿਣਤੀ 3-3 ਕਰ ਦਿੱਤੀ ਜਾਂਦੀ ਹੈ ਜਦੋਂ ਕਿ ਕੈਸ ਦਾ ਭੁਗਤਾਨ ਸਿਰਫ 1-1 ਲਾਈਨ ‘ਤੇ ਹੋ ਰਿਹਾ ਹੈ। ਸ਼ੰਭੂ ਟੋਲ ਪਲਾਜਾ ਦੇ ਮੈਨੇਜਰ ਵਰੁਣ ਸ਼ਰਮਾ ਨੇ ਦਸਿਆ ਕਿ ਟੋਲ ਕਲੈਕਸ਼ਨ ‘ਤੇ ਕੰਮ ਕਰਨ ਵਾਲੇਕਿਸੇ ਵੀ ਕਰਮਚਾਰੀ ਨੂੰ ਹਟਾਇਆ ਨਹੀਂ ਗਿਆ ਸਗੋਂ ਉਨ੍ਹਾਂ ਨੂੰ ਸ਼ਿਫਟਾਂ ਵਿਚ ਬੁਲਾਇਆ ਜਾਂਦਾ ਹੈ। ਵਾਹਨ ਘੱਟ ਹੋਣ ਕਾਰਨ ਕਰਮਚਾਰੀ ਘੱਟ ਬੁਲਾਏ ਜਾ ਰਹੇ ਹਨ।
ਵਧਦੀ ਗਰਮੀ ਦਾ ਅਸਰ ਵੀ ਟੋਲ ਪਲਾਜਾ ‘ਤੇ ਪਿਆ ਹੈ।ਉਨ੍ਹਾਂ ਦੱਸਿਆ ਕਿ ਲੌਕਡਾਊਨ ਕਾਰਨ ਵਾਹਨਾਂ ਬਹੁਤ ਘੱਟ ਆ-ਜਾ ਰਹੇ ਹਨ। ਸਕੂਲ ਵੀ ਬੰਦ ਹੋਣ ਕਾਰਨ ਵਾਹਨਾਂ ਦੀ ਆਵਾਜਾਈ ਘੱਟ ਹੋ ਰਹੀ ਹੈ। ਕੁਝ ਲੋਕ ਤਾਂ ਵਾਇਰਸ ਕਰਕੇ ਘਰੋਂ ਬਾਹਰ ਨਹੀਂ ਨਿਕਲ ਰਹੇ ਤੇ ਕੁਝ ਭਿਆਨਕ ਗਰਮੀ ਤੋਂ ਬਚਣ ਲਈ ਘਰਾਂ ਵਿਚ ਰਹਿਣਾ ਹੀ ਬੇਹਤਰ ਸਮਝ ਰਹੇ ਹਨ। ਜ਼ਿਆਦਾਤਰ ਲੋਕ ਰਾਤ ਨੂੰ ਸਫਰ ਕਰਨ ਨੂੰ ਪਹਿਲ ਦੇ ਰਹੇ ਹਨ ਤਾਂ ਜੋ ਤਪਦੀ ਗਰਮੀ ਤੋਂ ਬਚਾਅ ਹੋ ਸਕੇ.