akshay real life padman :ਸੁਪਰ ਸਟਾਰ ਅਕਸ਼ੇ ਕੁਮਾਰ ਪੈਡਮੈਨ ਫਿਲਮ ਤੋਂ ਬਾਅਦ ਹੁਣ ਔਰਤਾਂਰੀਅਲ ਲਾ ਪੈਡਮੈਨ ਬਣ ਕੇ ਜ਼ਰੂਰਤਮੰਦ ਮਹਿਲਾਵਾਂ ਦੀ ਮਦਦ ਕਰ ਰਹੇ ਹਨ। ਕੋਰੋਨਾ ਵਾਇਰਸ ਵਿੱਚ ਵੱਡੀ ਰਕਮ ਦਾਨ ਕਰਨ ਤੋਂ ਬਾਅਦ ਹੁਣ ਅਕਸ਼ੇ ਕੁਮਾਰ ਜ਼ਰੂਰਤਮੰਦ ਔਰਤਾਂ ਨੂੰ ਸੈਨੇਟਰੀ ਪੈਡ ਮੁਹੱਈਆ ਕਰਵਾਉਣ ਵਿੱਚ ਜੁੱਟ ਗਏ ਹਨ। ਅਕਸ਼ੇ ਕੁਮਾਰ ਸਮਰਪਣ ਨਾਮ ਦੀ ਐੱਨਜੀਓ ਦੇ ਨਾਲ ਮਿਲ ਕੇ ਹੁਣ ਹਰ ਰੋਜ਼ ਮੁੰਬਈ ਵਿੱਚ ਜ਼ਰੂਰਤਮੰਦ ਮਹਿਲਾਵਾਂ ਨੂੰ ਦਸ ਹਜ਼ਾਰ ਸੈਨੇਟਰੀ ਪੈਡ ਉਪਲੱਬਧ ਕਰਵਾਉਣਗੇ।
ਇਸ ਨੂੰ ਲੈ ਕੇ ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ ‘ਤੇ ਟਵੀਟ ਕੀਤਾ ਅਤੇ ਸਾਰਿਆਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲਿਖਿਆ ਇੱਕ ਵਧੀਆ ਕੰਮ ਦੇ ਲਈ ਤੁਹਾਡੀ ਸੁਪੋਰਟ ਦੀ ਜਰੂਰਤ ਹੈ। ਕੋਵਿਡ ਵਿੱਚ ਪੀਰੀਅਡਸ ਨਹੀਂ ਰੁਕਦੇ। ਮੁੰਬਈ ਦੀਆਂ ਜ਼ਰੂਰਤਮੰਦ ਮਹਿਲਾਵਾਂ ਨੂੰ ਸੈਨੇਟਰੀ ਪੈਡਸ ਮੁਹੱਈਆ ਕਰਵਾਉਣ ਵਿੱਚ ਮਦਦ ਕਰੋ, ਹਰ ਦਾਨ ਮਾਇਨੇ ਰੱਖਦਾ ਹੈ। ਸੋਸ਼ਲ ਮੀਡੀਆ ‘ਤੇ ਅਕਸ਼ੇ ਕੁਮਾਰ ਦੇ ਇਸ ਕਦਮ ਦੀ ਕਾਫੀ ਸਰਾਹਨਾ ਹੋ ਰਹੀ ਹੈ।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਲਾਕਡਾਊਨ ਦੀ ਵਜ੍ਹਾ ਨਾਲ ਸ਼ਹਿਰਾਂ ਵਿੱਚ ਫਸੇ ਪਰਵਾਸੀ ਮਜ਼ਦੂਰਾਂ ਦੀ ਮਦਦ ਦੇ ਲਈ ਕਈ ਸਿਤਾਰੇ ਅੱਗੇ ਆਏ ਹਨ। ਇਸੇ ਵਿੱਚ ਹੁਣ ਹਿੰਦੀ ਸਿਨੇਮਾ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਵੀ ਵੱਡਾ ਕਦਮ ਚੁੱਕਿਆ ਹੈ। ਪ੍ਰਵਾਸੀਆਂ ਦੇ ਲਈ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਆਫਿਸ ਐਬੀ ਕਾਰਪੋਰੇਸ਼ਨ ਲਿਮੀਟਡ ਦੇ ਵੱਲੋਂ ਮੁੰਬਈ ਤੋਂ 10 ਬੱਸਾਂ ਯੂਪੀ ਦੇ ਲਈ ਰਵਾਨਾ ਹੋ ਗਈਆਂ ਹਨ। ਸ਼ੁੱਕਰਵਾਰ ਨੂੰ ਮੁੰਬਈ ਦੇ ਹਾਜੀ ਅਲੀ ਜੂਸ ਸੈਂਟਰ ਤੋਂ ਉੱਤਰ ਪ੍ਰਦੇਸ਼ ਦੇ ਲਈ ਦਸ ਬੱਸਾਂ ਨੂੰ ਹਰੀ ਝੰਡੀ ਦਿਖਾਈ ਗਈ।
ਅਮਿਤਾਭ ਬੱਚਨ ਕਾਰਪੋਰੇਸ਼ਨ ਲਿਮਿਟਡ ਦੇ ਮੈਨੇਜਿੰਗ ਡਾਇਰੈਕਟਰ ਰਾਜੇਸ਼ ਯਾਦਵ ਨਾਲ ਮਿਲ ਸਾਰਾ ਇੰਤਜ਼ਾਮ ਕੀਤਾ ਹੈ। ਇਹ ਨੇਕ ਕੰਮ ਮਾਹਿਮ ਦਰਗਾਹ ਟਰੱਸਟ ਅਤੇ ਹਾਜੀ ਅਲੀ ਟਰੱਸਟ ਵੱਲੋਂ ਮਿਲਕੇ ਕੀਤਾ ਜਾ ਰਿਹਾ ਹੈ। ਇਨ੍ਹਾਂ ਸਭ ਪਰਵਾਸੀਆਂ ਨੂੰ ਉੱਤਰ ਪ੍ਰਦੇਸ਼ ਵਿੱਚ ਅਲੱਗ ਅਲੱਗ ਜਗ੍ਹਾ ‘ਤੇ ਛੱਡਿਆ ਜਾਵੇਗਾ। ਤਸਵੀਰ ਵਿੱਚ ਸਾਰੇ ਪ੍ਰਵਾਸੀ ਬੱਸ ਵਿੱਚ ਬੈਠੇ ਨਜ਼ਰ ਆ ਰਹੇ ਹਨ। ਇਹਨਾਂ ਸਾਰਿਆਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਗਿਆ ਹੈ।