hrithik cousin bollywood debut:ਬਾਲੀਵੁਡ ਅਦਾਕਾਰ ਰਿਤਿਕ ਰੋਸ਼ਨ ਦੀ ਚਚੇਰੀ ਭੈਣ ਪਸ਼ਮਿਨਾ ਬਾਲੀਵੁੱਡ ਵਿਚ ਡੈਬਿਊ ਕਰਨ ਦੇ ਲਈ ਬਿਲਕੁਲ ਤਿਆਰ ਹੈ ਅਤੇ ਰਿਤਿਕ ਨੇ ਸ਼ੁੱਕਰਵਾਰ ਨੂੰ ਇਸ ਆਉਣ ਵਾਲੀ ਬਾਲੀਵੁਡ ਅਦਾਕਾਰਾ ਦੇ ਲਈ ਕੁਝ ਪ੍ਰੇਰਨਾਦਾਇਕ ਸ਼ਬਦ ਬੋਲੇ। ਪਸ਼ਮਿਨਾ ਮਿਊਜ਼ਿਕ ਕੰਪੋਜ਼ਰ ਰਾਜੇਸ਼ ਰੌਸ਼ਨ ਦੀ ਬੇਟੀ ਹੈ ਜੋ ਕਿ ਰਿਤਿਕ ਦੇ ਚਾਚਾ ਹਨ।

ਰਿਤਿਕ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਤੁਹਾਡੇ ‘ਤੇ ਬੇਹੱਦ ਗਰਵ ਹੈ ਤੁਸੀਂ ਇੱਕ ਬਹੁਤ ਹੀ ਖਾਸ ਇਨਸਾਨ ਹੋ। ਤੁਸੀ ਆਪਣੇ ਗਰਮਜੋਸ਼ੀ ਅਤੇ ਵਿਅਕਤਿਤਵ ਵਰਤਾਉ ਕਰਕੇ ਜਿੱਥੇ ਵੀ ਜਾਂਦੇ ਹੋ ਉਸ ਜਗ੍ਹਾ ਨੂੰ ਰੋਸ਼ਨ ਕਰ ਦਿੰਦੇ ਹੋ। ਕਦੇ ਕਦੇ ਮੈਂ ਹੈਰਾਨ ਹੁੰਦਾ ਹਾਂ ਕਿ ਤੁਹਾਡੇ ਅੰਦਰ ਇਹ ਮੈਜਿਕ ਆਇਆ ਕਿੱਥੋਂ ਪਰ ਜ਼ਿਆਦਾਤਰ ਸਮੇਤ ਮੈਂ ਭਗਵਾਨ ਨੂੰ ਧੰਨਵਾਦ ਕਰਦ ਹਾਂ ਕਿ ਉਹਨਾਂ ਨੇ ਤੁਹਾਨੂੰ ਸਾਡੇ ਪਰਿਵਾਰ ਵਿੱਚ ਸ਼ਾਮਿਲ ਕੀਤਾ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਰਿਤਿਕ ਰੌਸ਼ਨ ਦੇ ਕਰੀਅਰ ਦੀ ਸਭ ਤੋਂ ਸਫਲ ਫਰੈਂਚਾਇਜ਼ੀ ਕ੍ਰਿਸ਼ ਨੂੰ ਲੈ ਕੇ ਕਾਫੀ ਸਮੇਂ ਤੋਂ ਤਰ੍ਹਾਂ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਫਿਲਮ ਦੀ ਚੌਥੀ ਸੀਰੀਜ਼ ਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਕਈ ਵਾਰ ਮੇਕਰਸ ਦੇ ਵੱਲੋਂ ਵੀ ਦੱਸਿਆ ਗਿਆ ਹੈ ਫ਼ਿਲਮ ਦੀ ਸਕਰਿਪਟ ‘ਤੇ ਕੰਮ ਚੱਲ ਰਿਹਾ ਹੈ ਅਤੇ ਜਲਦ ਹੀ ਦਰਸ਼ਕਾਂ ਨੂੰ ਇਸ ਦੀ ਆਫੀਸ਼ੀਅਲ ਜਾਣਕਾਰੀ ਦਿੱਤੀ ਜਾਵੇਗੀ। ਅਜਿਹੇ ਵਿੱਚ ਕ੍ਰਿਸ਼ 4 ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਕ੍ਰਿਸ਼ 4 ਵਿੱਚ ਇੱਕ ਅਜਿਹੇ ਕਰੈਕਟਰ ਦੀ ਵਾਪਸੀ ਦੀ ਖਬਰ ਸਾਹਮਣੇ ਆਈ ਹੈ ਜਿਸ ਨੇ ਇਸ ਫਰੈਂਚਾਈਜ਼ੀ ਨੂੰ ਹਿੱਟ ਬਣਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਦਿੱਤਾ ਹੈ।

ਖਬਰ ਹੈ ਕਿ ਕ੍ਰਿਸ਼ ਸੀਰੀਜ਼ ਦੀ ਅਗਲੀ ਫਿਲਮ ਕੋਈ ਮਿਲ ਗਿਆ ਦੇ ਜਾਦੂ ਦੀ ਵਾਪਸੀ ਹੋਣ ਵਾਲੀ ਹੈ। ਇਹ ਉਹੀ ਜਾਦੂ ਹੈ ਜਿਸ ਨੇ ਕੋਈ ਮਿਲ ਗਿਆ ਵਿੱਚ ਰੋਹਿਤ ਮਹਿਰਾ ਨੂੰ ਸਮਾਰਟ ਬਣਾਉਣ ਦਾ ਕੰਮ ਕੀਤਾ ਸੀ। ਰਿਪੋਰਟਸ ਦੇ ਮੁਤਾਬਿਕ ਰਾਕੇਸ਼ ਰੌਸ਼ਨ ਕ੍ਰਿਸ਼ 4 ਵਿੱਚ ਏਲੀਅਨ ਜਾਦੂ ਨੂੰ ਵਾਪਿਸ ਲਿਆਉਣ ਦੀ ਤਿਆਰੀ ਕਰ ਰਹੇ ਹਨ। ਉਹ ਟੀਮ ਦੇ ਨਾਲ ਮਿਲ ਕੇ ਇਸ ਦੀ ਸਕ੍ਰਿਪਟ ‘ਤੇ ਕੰਮ ਕਰ ਰਹੇ ਹਨ ਅਤੇ ਜਾਦੂ ਦੀ ਵਾਪਸੀ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਫਿਲਮ ਵਿੱਚ 17 ਸਾਲ ਬਾਅਦ ਜਾਦੂ ਦੀ ਵਾਪਸੀ ਹੋਵੇਗੀ।























