Candidate Balwinder Dhaliwal: ਫਗਵਾੜਾ: ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਨਹਿਰਾਂ ਦੇ ਉਸਾਰੀ ਅਧੀਨ ਕੰਮਾਂ ਦਾ ਜਾਇਜਾ ਲਿਆ। ਇਸ ਦੌਰਾਨ ਐਕਸ.ਈ.ਐਨ. ਡਰੇਨਜ ਸ੍ਰੀ ਵਿਜੇ ਗਰਗ ਅਤੇ ਐਸ.ਡੀ.ਓ. ਖੁਸ਼ਮਿੰਦਰ ਸਿੰਘ ਨੇ ਦੱਸਿਆ ਕਿ ਈਸਟਰਨ ਨਹਿਰ ਨੂੰ ਪੱਕੀ ਬਨਾਉਣ ਦਾ ਕੰਮ ਉਸਾਰੀ ਅਧੀਨ ਹੈ ਜੋ ਪਿਛਲੇ ਦੋ ਮਹੀਨੇ ਲਾਕਡਾਉਨ ਲਾਗੂ ਹੋਣ ਨਾਲ ਮੁਕੱਮਲ ਬੰਦ ਕਰਨਾ ਪਿਆ। ਵਿਧਾਇਕ ਧਾਲੀਵਾਲ ਨੇ ਹਦਾਇਤ ਕੀਤੀ ਕਿ ਨਹਿਰ ਦੀ ਉਸਾਰੀ ਅਤੇ ਹੋਰ ਵੀ ਡਰੇਨਾਂ ਦੇ ਜੋ ਕੰਮ ਲਾਕਡਾਉਨ ਕਰਫਿਉ ਵਿਚ ਰੋਕੇ ਗਏ ਸਨ। ਉਹਨਾ ਨੂੰ ਮੁੜ ਤੋਂ ਸ਼ੁਰੂ ਕੀਤਾ ਜਾਵੇ ਅਤੇ ਇਸ ਵਿਚ ਮਨਰੇਗਾ ਮਜਦੂਰਾਂ ਦੀਆਂ ਸੇਵਾਵਾਂ ਲਈਆਂ ਜਾਣ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਧਾਲੀਵਾਲ ਨੇ ਦੱਸਿਆ ਕਿ ਫਗਵਾੜਾ ਦਾ ਸਰਬ ਪੱਖੀ ਵਿਕਾਸ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ਹਿਰ ਦੇ ਹਰ ਵਾਰਡ, ਪਿੰਡਾਂ ਅਤੇ ਸੜਕਾਂ ਦੇ ਸਾਰੇ ਅਧੂਰੇ ਕੰਮ ਜੰਗੀ ਪੱਧਰ ਤੇ ਪੂਰੇ ਕਰਵਾਏ ਜਾਣਗੇ ਤਾਂ ਜੋ ਲਾਕਡਾਉਨ ਦੀ ਵਜ੍ਹਾ ਨਾਲ ਜੋ ਦੇਰੀ ਹੋਈ ਹੈ ਉਸਦੀ ਪੂਰਤੀ ਕੀਤੀ ਜਾ ਸਕੇ। ਇਸ ਮੀਟਿੰਗ ਵਿਚ ਏ.ਡੀ.ਸੀ. ਰਾਜੀਵ ਵਰਮਾ, ਅਡੀਸ਼ਨਲ ਐਸ.ਡੀ.ਐਮ. ਰਣਦੀਪ ਸਿੰਘ, ਤਹਿਸੀਲਦਾਰ ਨਵਦੀਪ ਸਿੰਘ ਤੋਂ ਇਲਾਵਾ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਗੁਰਜੀਤ ਪਾਲ ਵਾਲੀਆ, ਸਾਬਕਾ ਕੌਂਸਲਰ ਮਨੀਸ਼ ਪ੍ਰਭਾਕਰ, ਸੀਤਾ ਦੇਵੀ, ਅਵਿਨਾਸ਼ ਗੁਪਤਾ ਬਾਸ਼ੀ, ਹਨੀ ਧਾਲੀਵਾਲ ਆਦਿ ਹਾਜਰ ਸਨ।