ਹਾਂਗਕਾਂਗ ਦੀ ਫੋਨ ਨਿਰਮਾਤਾ ਕੰਪਨੀ Infinix ਦੇ ਸੀਰੀਜ਼ Hot 9 ਨੂੰ ਲੈ ਕੇ ਲੋਕਾਂ ਵੱਲੋਂ ਬਹੁਤ ਇੰਤਜਾਰ ਕੀਤਾ ਜਾ ਰਿਹਾ ਸੀ । ਜਿਸ ਤੋਂ ਬਾਅਦ ਆਖ਼ਰਕਾਰ Hot 9 ਨੂੰ ਭਾਰਤੀ ਬਾਜ਼ਾਰ ‘ਚ ਲਾਂਚ ਕਰ ਦਿੱਤਾ ਗਿਆ ਹੈ। Infinix Hot 9 ਅਤੇ Hot 9 Pro ਦੀ ਐਕਸਕਲੂਸਿਵਲੀ ਈ-ਕਾਮਰਸ ਵੈਬਸਾਈਟ Flipkart ‘ਤੇ ਸੇਲ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਬਜਟ ਸੈਗਮੇਂਟ ‘ਚ ਦੋਨਾਂ ਫੋਨਾਂ ਨੂੰ ਲਾਂਚ ਕੀਤਾ ਗਿਆ ਹੈ। ਜਿਹਨਾਂ ਦੀ ਕੀਮਤ 8,499 ਅਤੇ 9,499 ਰੁਪਏ ਰੱਖੀ ਗਈ ਹੈ। ਇਹ ਸ਼ਾਨਦਾਰ ਫੋਨ 4ਜੀਬੀ+64ਜੀਬੀ ਸਟੋਰੇਜ ਮਾਡਲ ‘ਚ ਉਪਲੱਬਧ ਹੋਣਗੇ ਅਤੇ 8 ਜੂਨ ਨੂੰ ਦੁਪਹਿਰ 12 ਵਜੇ ਤੋਂ ਇਸਦੀ ਵਿਕਰੀ ਸ਼ੁਰੂ ਕੀਤੀ ਜਾਵੇਗੀ। Infinix Hot 9 Pro ‘ਚ 4ਜੀਬੀ+64ਜੀਬੀ ਮਾਡਲ ‘ਚ ਸ਼ਾਨਦਾਰ ਫੀਚਰਸ ਸ਼ਾਮਲ ਕੀਤੇ ਗਏ ਹਨ ਜੋ 5 ਜੂਨ ਤੋਂ ਦੁਪਹਿਰ 12 ਵਜੇ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ।
6.6 ਇੰਚ ਦਾ ਆਈਪੀਐੱਸ ਡਿਸਪਲੇਅ, MediaTek Helio P22 octa-core ਚਿਪਸੈੱਟ ਦੇ ਨਾਲ-ਨਾਲ ਐਂਡ੍ਰਾਈਡ 10 ਓਐੱਸ ‘ਤੇ ਆਧਾਰਿਤ ਫੋਨਾਂ ‘ਚ 5,000 mAh ਦੀ ਬੈਟਰੀ ਵੀ ਦਿੱਤੀ ਗਈ ਹੈ ਜੋ 10W ਫਾਸਟ ਚਾਰਜਿੰਗ ਮੁਹਈਆ ਕਰਵਾਏਗੀ। ਫਿੰਗਰਪ੍ਰਿੰਟ ਸੈਂਸਰ ਵੀ ਇਸ ਫੋਨ ‘ਚ ਦਿੱਤਾ ਗਿਆ ਹੈ।
ਦੋਨਾਂ ਫੋਨ ‘ਚ ਕਵਾਡ ਰਿਯਰ ਕੈਮਰਾ ਸੈੱਟਅਪ ਸ਼ਾਮਲ ਕੀਤਾ ਗਿਆ ਹੈ। ਦੱਸ ਦੇਈਏ ਕਿ Hot 9 ‘ਚ 13MP ਏਆਈ ਕਵਾਡ ਰਿਯਰ ਕੈਮਰਾ ਅਤੇ Hot 9 Pro ‘ਚ 48MP ਦਾ ਪ੍ਰਾਇਮਰੀ ਸੈਂਸਰ, 2MP ਦਾ ਮੈਕ੍ਰੋ ਲੈਂਸ, 2MP ਦਾ ਲੋਅ ਲਾਈਟ ਸੈਂਸਰ ਖਾਸ ਤੌਰ ਫੋਟੋਗ੍ਰਾਫੀ ਲਈ ਦਿੱਤਾ ਗਿਆ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .