Appointed by DGP Dinkar : ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਦੇ ਨਾਂ ਨੂੰ ਕੇਂਦਰੀ ਕੈਬਨਿਟ ਦੀ ਅਪਾਇੰਟਮੈਂਟ ਕਮੇਟੀ ਨੇ ਡਾਇਰੈਕਟਰ ਜਨਰਲ (ਡੀ. ਜੀ. ਈ.) ਦੇ ਪੈਨਲ ਵਿਚ ਸ਼ਾਮਲ ਕਰਨ ਦੀ ਮਨਜ਼ੂਰੀ ਮਿਲੀ ਹੈ। DGP ਦਿਨਕਰ ਗੁਪਤਾ ਆਈ. ਪੀ ਐੱਸ. 1987 ਬੈਚ ਦੇ ਉਨ੍ਹਾਂ 11 ਅਧਿਕਾਰੀਆਂ ਵਿਚੋਂ ਹਨ ਜਿਨ੍ਹਾਂ ਦੇ ਨਾਂ ਨੂੰ ਡੀ. ਜੀ. ਪੀ. ਪੱਧਰ ਅਤੇ ਕੇਂਦਰੀ ਡੀ. ਜੀ. ਪੀ. ਦੇ ਬਰਾਬਰ ਅਹੁਦਿਆਂ ਦੀ ਆਗਿਆ ਭਾਰਤ ਸਰਕਾਰ ਵਲੋਂ ਦਿੱਤੀ ਗਈ ਹੈ। ਇਕ ਹੋਰ ਨਾਂ ਸਾਮੰਤ ਗੋਇਲ, ਜੋ ਪੰਜਾਬ ਕੈਡਰ ਦੇ ਰਿਟਾਇਰਡ ਆਈ. ਪੀ. ਐੱਸ. ਅਧਿਕਾਰੀ ਹਨ ਨੂੰ ਕੇਂਦਰ ਵਿਚ ਡੀ. ਜੀ. ਪੀ. ਪੱਧਰ ਦੇ ਅਹੁਦਿਆਂ ਲਈ ਪੈਨਲ ਵਿਚ ਭਾਰਤ ਸਰਕਾਰ ਵਲੋਂ ਸ਼ਾਮਲ ਕੀਤਾ ਗਿਆ ਹੈ।
2018 ਵਿਚ ਭਾਰਤ ਸਰਕਾਰ ਵਲੋਂ 1987 ਬੈਚ ਦੇ 20 ਆਈ. ਪੀ. ਐੱਸ. ਅਧਿਕਾਰੀਆਂ ਦੇ ਬੈਚ ਦੇ ਪੈਨਲ ਵਿਚ ਵੀ ਏ. ਡੀ. ਜੀ. ਪੀ. ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ ਆਲ ਭਾਰਤੀ ਪੱਧਰ ‘ਤੇ ਹੋਏ ਸਰਵੇ ਦੇ ਆਧਾਰ ‘ਤੇ ਫੇਮ ਇੰਡਆ ਮੈਗਜ਼ੀਨ ਨੇ ਦੇਸ਼ ਦੇ ਸਰਵਉੱਚ 25 ਆਈ. ਪੀ. ਐੱਸ. ਅਧਿਕਾਰੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ। ਇੱਕ ਤਜਰਬੇਕਾਰ ਅਤੇ ਨਾਮਵਰ ਅਧਿਕਾਰੀ, ਗੁਪਤਾ ਨੇ ਜੂਨ 2004 ਤੋਂ ਜੁਲਾਈ 2012 ਤੱਕ, ਐਮਐਚਏ ਦੇ ਨਾਲ ਕੇਂਦਰੀ ਡੈਪੂਟੇਸ਼ਨ ‘ਤੇ ਅੱਠ ਸਾਲਾਂ ਦਾ ਕਾਰਜਕਾਲ ਕੀਤਾ, ਜਿੱਥੇ ਉਸਨੇ ਐਮਐਚਏ ਦੇ ਡਿਜੈਟਰੀ ਪ੍ਰੋਟੈਕਸ਼ਨ ਡਵੀਜ਼ਨ ਦੇ ਮੁਖੀ ਸਮੇਤ ਕਈ ਸੰਵੇਦਨਸ਼ੀਲ ਜ਼ਿੰਮੇਵਾਰੀਆਂ ਨਿਭਾਈਆਂ।
ਗੁਪਤਾ ਨੇ ਪੰਜਾਬ ਵਿੱਚ ਅੱਤਵਾਦ ਦੇ ਦੌਰ ਦੌਰਾਨ 7 ਸਾਲਾਂ ਤੋਂ ਵੱਧ ਸਮੇਂ ਲਈ ਲੁਧਿਆਣਾ, ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਸੀਨੀਅਰ ਪੁਲਿਸ ਕਪਤਾਨ (ਜ਼ਿਲ੍ਹਾ ਪੁਲਿਸ ਮੁਖੀ) ਵਜੋਂ ਸੇਵਾ ਨਿਭਾਈ ਹੈ। ਉਨ੍ਹਾਂ ਨੇ 2004 ਤੱਕ ਡੀ.ਆਈ.ਜੀ. (ਜਲੰਧਰ ਰੇਂਜ), ਡੀ.ਆਈ.ਜੀ. (ਲੁਧਿਆਣਾ ਰੇਂਜ), ਡੀ.ਆਈ.ਜੀ. (ਕਾਊਂਟਰ-ਇੰਟੈਲੀਜੈਂਸ), ਪੰਜਾਬ ਅਤੇ ਡੀ.ਆਈ.ਜੀ. (ਇੰਟੈਲੀਜੈਂਸ), 2004 ਤੱਕ ਸੇਵਾਵਾਂ ਨਿਭਾਈਆਂ।