coronavirus lockdown theatres owners:ਕੋਰੋਨਾ ਵਾਇਰਸ ਵਰਗੀ ਮਹਾਮਾਰੀ ਦੇ ਕਾਰਨ ਲੱਗੇ ਲਾਕਡਾਊਨ ਕਾਰਨ ਸਾਰੇ ਹੀ ਲੋਕ ਆਪਣੇ ਆਪਣੇ ਘਰਾਂ ਵਿੱਚ ਬੰਦ ਹਨ। ਲਾਕਡਾਊਨ ਕਾਰਨ ਫਿਲਮ ਇੰਡਸਟਰੀ ਵਿੱਚ ਹਰ ਤਰ੍ਹਾਂ ਦੀ ਸ਼ੂਟਿੰਗ ਰੁਕ ਚੁੱਕੀ ਹੈ।ਅਜਿਹੇ ‘ਚ ਫਿਲਮ ਇੰਡਸਟਰੀ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ ਤੇ ਹੁਣ ਇੰਡਸਟਰੀ ਨਾਲ ਜੁੜੇ ਲੋਕ ਜਲਦ ਤੋਂ ਜਲਦ ਇਸ ਦੇ ਖੁੱਲ੍ਹਣ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦਸ ਦੇਈਏ ਕਿ ਦੋ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਬੰਦ ਪਏ ਕਾਰੋਬਾਰ ਤੋਂ ਬਾਅਦ ਹੁਣ ਸਿਨੇਮਾਘਰ ਮਾਲਕਾਂ ਦੇ ਸਾਹਮਣੇ ਵੀ ਆਰਥਿਕ ਪਰੇਸ਼ਾਨੀ ਖੜ੍ਹੀ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਸਿਨੇਮਾਘਰ ਖੁੱਲ੍ਹ ਸਕਦੇ ਹਨ।
ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ 30 ਜੂਨ ਤੋਂ ਬਾਅਦ ਸਿਨੇਮਾਘਰਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਮਿਲ ਸਕਦੀ ਹੈ ਪਰ ਉਸ ‘ਚ ਦਰਸ਼ਕਾਂ ਤੇ ਸਿਨੇਮਾਘਰਾਂ ਦੇ ਮੁਲਾਜ਼ਮਾਂ ਨੂੰ ਕਈ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ ਨੇ ਵੀ ਕੇਂਦਰ ਸਰਕਾਰ ਤੋਂ 30 ਜੂਨ ਤੋਂ ਬਾਅਦ ਸਿਨੇਮਾਘਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਮੰਗੀ ਹੈ।
ਖਬਰਾਂ ਮੁਤਾਬਿਕ ਸਿਨੇਮਾਘਰਾਂ ‘ਚ ਬੈਠਣ ਲਈ ਵੀ ਵੱਖਰਾ ਹੀ ਪਲਾਨ ਤਿਆਰ ਕਰਨਾ ਪਵੇਗਾ ਤਾਂ ਜੋ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੀ ਜਾ ਸਕੇ।ਸਿਨੇਮਾਘਰ ਖੁੱਲਣ ਤੋਂ ਬਾਅਦ ਪਹਿਲੀ ਫਿਲਮ ਦੀ ਗੱਲ ਕਰੀਏ ਤਾਂ ਅਕਸ਼ੇ ਕੁਮਾਰ ਤੇ ਕੈਟਰੀਨਾ ਕੈਫ ਸਟਾਰਰ ਫਿਲਮ ਸੂਰਿਆਵੰਸ਼ੀ ਸਭ ਤੋਂ ਪਹਿਲਾਂ ਰਿਲੀਜ਼ ਹੋ ਸਕਦੀ ਹੈ।
ਜਾਣਕਾਰੀ ਮੁਤਾਬਿਕ ਅਕਸ਼ੇ ਕੁਮਾਰ ਲਾਕਡਾਊਨ ਦੇ ਵਿੱਚ ਵੱਡਾ ਕਦਮ ਚੁੱਕ ਸਕਦੇ ਹਨ ਅਤੇ ਆਪਣੀ ਫਿਲਮ ਨੂੰ ਥੀਏਟਰ ਵਿੱਚ ਰਿਲੀਜ਼ ਕਰਨ ਦੀ ਬਜਾਏ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਕਰ ਸਕਦੇ ਹਨ। ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਅਕਸ਼ੇ ਕੁਮਾਰ ਆਪਣੀ ਆਉਣ ਵਾਲੀ ਫ਼ਿਲਮ ਲਕਸ਼ਮੀ ਬਾਮਬ ਨੂੰ ਥੀਏਟਰ ਵਿੱਚ ਰਿਲੀਜ਼ ਕਰਨ ਦੀ ਬਜਾਏ ਓਟੀਟੀ ਪਲੇਟ ਫਾਰਮ ‘ਤੇ ਰਿਲੀਜ਼ ਕਰ ਸਕਦੇ ਹਨ।
ਇੱਕ ਰਿਪੋਰਟ ਦੇ ਅਨੁਸਾਰ ਲਕਸ਼ਮੀ ਬਾਮਬ ਦੇ ਮੇਕਰਸ ਫਿਲਮ ਨੂੰ ਡਿਜ਼ਨੀ ਹਾਟਸਟਾਰ ‘ਤੇ ਰਿਲੀਜ਼ ਕਰ ਸਕਦੇ ਹਨ।