Kapurthala: Order issued to : ਜਿਲ੍ਹਾ ਕਪੂਰਥਲਾ ਵਿਖੇ ਹਰੇਕ ਪੇਇੰਗ ਗੈਸਟ ਦਾ ਮਾਲਕ ਆਪਣੇ ਪੀ. ਜੀ. ਅਕੋਮੋਡੇਸ਼ਨ ਵਿਚ CCTV ਕੈਮਰੇ ਲਗਾਉਣ ਅਤੇ ਚਾਲੂ ਹਾਲਤ ਵਿਚ ਰੱਖਣ ਲਈ ਪਾਬੰਦ ਹੋਵੇਗਾ ਅਤੇ ਕੈਮਰਿਆਂ ਦੀ ਰਿਕਾਰਡਿੰਗ ਦਾ ਘੱਟੋ-ਘੱਟ ਇਕ ਮਹੀਨੇ ਦਾ ਬੈਕਅੱਪ ਹੋਵੇਗਾ। ਇਹ ਹੁਕਮ ਜਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ਼੍ਰੀਮਤੀ ਦੀਪਤੀ ਉਪਲ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਾਰੀ ਕੀਤੇ। ਸ਼੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਪੀ. ਜੀ. ਅਕੋਮੋਡੇਸ਼ਨ ਵਿਚ ਰਹਿ ਰਹੇ ਪੇਇੰਗ ਗੈਸਟ ਦਾ ਵੇਰਵਾ ਨਿਰਧਾਰਤ ਪ੍ਰਫਾਰਮੇ ਅਨੁਸਾਰ ਭਰ ਕੇ ਆਪਣੇ ਨੇੜਲੇ ਪੁਲਿਸ ਥਾਣੇ ਵਿਚ ਦਰਜ ਕਰਾਉਣਾ ਲਾਜ਼ਮੀ ਹੋਵੇਗਾ। ਉਸ ਪ੍ਰਫਾਰਮ ਵਿਚ PG ਚਲਾਉਣ ਵਾਲੇ ਦਾ ਨਾਂ, ਪਤਾ, ਮੋਬਾਈਲ ਨੰਬਰ, ਆਧਾਰ ਕਾਰਡ ਜਾਂ ਕੋਈ ਹੋਰ ਫੋਟੋ ਪਛਾਣ ਪੱਤਰ ਦੀ ਫੋਟੋ ਕਾਪੀ ਦੇਣਾ ਲਾਜ਼ਮੀ ਹੋਵੇਗਾ।
ਇਹ ਹੁਕਮ 27 ਜੁਲਾਈ 2020 ਤਕ ਲਾਗੂ ਰਹਿਣਗੇ। ਨਾਲ ਇਹ ਵੀ ਸਪੱਸ਼ਟ ਕੀਤਾ ਕਿ ਪੀ. ਜੀ. ਦੇ ਮਾਲਕ ਦੇ ਨਾਲ-ਨਾਲ ਉਸ ਪੇਇੰਗ ਗੈਸਟ ਵਿਚ ਰਹਿ ਰਹੇ ਵਿਅਕਤੀ ਦਾ ਨਾਂ, ਮੋਬਾਈਲ ਨੰਬਰ, ਪੜ੍ਹਾਈ ਜਾਂ ਕੰਮ ਵਾਲੀ ਸੰਸਥਾ ਦਾ ਨਾਂ, ਪਤਾ, ਕੰਮ ਕਰਨ ਦਾ ਸਬੂਤ, ਕਦੋਂ ਤੋਂ ਪੀ. ਜੀ. ਵਿਚ ਰਹਿ ਰਿਹਾ ਹੈ, ਪਕਾ ਪਤਾ ਅਤੇ ਉਸ ਦਾ ਆਧਾਰ ਕਾਰਡ ਤੇ ਪਛਾਣ ਪੱਤਰ ਦੀ ਫੋਟੋ ਕਾਪੀ ਲਗਾਉਣੀ ਜ਼ਰੂਰੀ ਹੋਵੇਗੀ।