Now long route buses : ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਅਤੇ ਪੰਜਾਬ ਰੋਡਵੇਜ਼ ਨੇ ਸੂਬੇ ਦੇ ਕੁਝ ਚੁਣੇ ਹੋਏ ਰੂਟਾਂ ‘ਤੇ ਅੱਜ ਤੋਂ ਬੱਸ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਸੂਬੇ ਵਿਚ PRTC ਦੇ ਵੱਖ-ਵੱਖ ਡਿਪੂਆਂ ਤੋਂ ਚਲਣ ਵਾਲੀਆਂ ਬੱਸਾਂ ਦੀ ਸਮਾਂ ਸਾਰਣੀ ਅਤੇ ਕਿਰਾਏ ਸਬੰਧੀ ਵੇਰਵਾ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ। ਪੀ. ਆਰ. ਟੀ. ਸੀ. ਦੇ ਚੰਡੀਗੜ੍ਹ ਡਿਪੋ ਤੋਂ 1 ਜੂਨ ਨੂੰ ਸਵੇਰੇ 6.42 ‘ਤੇ ਚੰਡੀਗੜ੍ਹ-ਬਠਿੰਡਾ ਬੱਸ ਚੱਲੇਗੀ ਜਿ ਦਾ ਕਿਰਾਇਆ 295 ਰੁਪਏ ਹੋਵੇਗਾ।
ਇਸ ਤੋਂ ਬਾਅਦ ਚੰਡੀਗੜ੍ਹ ਤੋਂ ਪਟਿਆਲਾ ਲਈ 7.30 ਵਜੇ, 8.00 ਵਜੇ, 8.50, 10.30 ਅਤੇ 1.30 ਵਜੇ ਬੱਸਾਂ ਚੱਲਣਗੀਆਂ ਜਿਨ੍ਹਾਂ ਦਾ ਕਿਰਾਇਆ 100 ਰੁਪਏ ਰੱਖਿਆ ਗਿਆ ਹੈ ਦੂਜੇ ਪਾਸੇ ਪਟਿਆਲਾ ਤੋਂ ਚੰਡੀਗੜ੍ਹ ਲਈ ਸਵੇਰੇ 7.00 ਵਜੇ, 7.30, 8.00 ਵਜੇ, 9.00 ਵਜੇ ਅਤੇ 2.30 ਵਜੇ ਬੱਸਾਂ ਪਹੁੰਚਣਗੀਆਂ। ਇਨ੍ਹਾਂ ਦਾ ਕਿਰਾਇਆ ਵੀ 100 ਰੁਪਏ ਹੋਵੇਗਾ। ਸੰਗਰੂਰ ਡਿਪੂ ਤੋਂ ਸਵੇਰੇ 7.25 ਵਜੇ ਚੰਡੀਗੜ੍ਹ ਲਈ ਬੱਸਾਂ ਚੱਲਣਗੀਆਂ ਜਿਨ੍ਹਾਂ ਦਾ ਕਿਰਾਇਆ 170 ਰੁਪਏ ਹੋਵੇਗਾ। ਇਸ ਤੋਂ ਬਾਅਦ ਸੰਗਰੂਰ ਤੋਂ ਪਟਿਆਲਾ ਲਈ 7.54 ਵਜੇ, 9.32 ਵਜੇ ਅਤੇ 5.15 ਵਜੇ ਬੱਸਾਂ ਚੱਲਣਗੀਆਂ ਜਿਨ੍ਹਾਂ ਦਾ ਕਿਰਾਇਆ 70 ਰੁਪਏ ਹੋਵੇਗਾ। ਇਸ ਡਿਪੂ ਤੋਂ ਲੁਧਿਆਣਾ ਲਈ ਸਵੇਰੇ 7.30 ਵਜੇ, 8.30 ਵਜੇ, 10.10 ਵਜੇ ਤੇ 3.05 ਵਜੇ ਬੱਸਾਂ ਚੱਲਣਗੀਆਂ ਜਿਨ੍ਹਾਂ ਦਾ ਕਿਰਾਇਆ 105 ਰੁਪਏ ਹੋਵੇਗਾ।
1 ਜੂਨ ਤੋਂ ਪੰਜਾਬ ਰੋਡਵੇਜ਼ ਵੀ ਆਪਣੀਆਂ ਸੇਵਾਵਾਂ ਸ਼ੁਰੂ ਕਰੇਗਾ। ਇਸ ਤਹਿਤ ਚੰਡੀਗੜ੍ਹ ਅੰਮ੍ਰਿਤਸਰ ਸਵੇਰੇ 7.00 ਵਜੇ ਅਤੇ ਅੰਮ੍ਰਿਤਸਰ ਤੋਂ ਚੰਡੀਗੜ੍ਹ 1.00 ਵਜੇ, ਚੰਡੀਗੜ੍ਹ ਤੋਂ ਨਵਾਂਸ਼ਹਿਰ 9.00 ਵਜੇ, ਚੰਡੀਗੜ੍ਹ-ਜਲੰਧਰ 10.30 ਵਜੇ ਅਤੇ ਜਲੰਧਰ ਤੋਂ 3.08 ਵਜੇ, ਨਵਾਂਸ਼ਹਿਰ ਤੋਂ ਚੰਡੀਗੜ੍ਹ 4.20 ਵਜੇ ਬੱਸਾਂ ਚੱਲਣਗੀਆਂ। ਇਸ ਤਰ੍ਹਾਂ ਸੂਬਾ ਸਰਕਾਰ ਵਲੋਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਲੰਬੇ ਰੂਟ ਦੀਆਂ ਬੱਸ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਪਰ ਹਰੇਕ ਬੱਸ ਵਿਚ ਸੈਨੇਟਾਈਜ਼ੇਸ਼ਨ ਦਿਨ ਵਿਚ ਦੋ ਵਾਰ ਹੋਣੀ ਲਾਜ਼ਮੀ ਹੈ ਤੇ ਹਰੇਕ ਯਾਤਰੀ ਨੂੰ ਮਾਸਕ ਪਾਉਣਾ ਜ਼ਰੂਰੀ ਹੈ। ਕੰਡਕਟਰ ਅਤੇ ਡਰਾਈਵਰ ਵਾਸਤੇ ਵੱਖ ਤੋਂ ਕੈਬਿਨ ਬਣਾਏ ਗਏ ਹਨ।