Leading Ludhiana milk business : ਪੂਰੇ ਪੰਜਾਬ ਲੁਧਿਆਣਾ ਜ਼ਿਲਾ ਦੁੱਧ ਉਤਪਾਦਨ ਦੇ ਮਾਮਲੇ ‘ਚ ਪਹਿਲੇ ਨੰਬਰ ‘ਤੇ ਹੈ ਜਿੱਥੇ ਰੋਜ਼ਾਨਾ 39 ਲੱਖ ਲਿਟਰ ਭਾਵ 43.33 ਫੀਸਦੀ ਦੁੱਧ ਉਤਪਾਦਨ ਹੁੰਦਾ ਹੈ। ਅੱਜ ਵਿਸ਼ਵ ਦੁੱਧ ਦਿਹਾੜੇ ਮੌਕੇ ਸਫੇਦ ਕ੍ਰਾਂਤੀ ‘ਚ ਪੰਜਾਬ ਦਾ ਲੁਧਿਆਣਾ ਜ਼ਿਲ੍ਹਾ ਖਾਸ ਯੋਗਦਾਨ ਦੇ ਰਿਹਾ ਹੈ। ਇਸ ਮੌਕੇ ਡਿਪਟੀ ਡਾਇਰੈਕਟਰ ਡੇਅਰੀ ਵਲੋਂ ਜ਼ਿਲੇ ਦੇ ਸਫਲ ਪਸ਼ੂ ਪਾਲਕਾਂ ਨਾਲ ਗੱਲਬਾਤ ਕੀਤੀ ਗਈ, ਜਿਨ੍ਹਾਂ ਨੇ ਛੋਟੇ ਪੱਧਰ ’ਤੇ ਕੰਮ ਸ਼ੁਰੂ ਕਰਕੇ ਕੌਮਾਂਤਰੀ ਪੱਧਰ ’ਤੇ ਆਪਣੀ ਪਛਾਣ ਬਣਾਈ ਹੈ। ਡੇਅਰੀ ਉਦਯੋਗ ਨਾਲ ਜ਼ਿਲੇ ਦੇ 2300 ਤੋਂ ਵੱਧ ਪਰਿਵਾਰਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਲ 2019-20 ਵਿਚ ਸਵੈ-ਰੋਜ਼ਗਾਰ ਸਕੀਮ ਅਧੀਨ ਜ਼ਿਲਾ ਲੁਧਿਆਣਾ ਦੇ 412 ਮੁਕਾਬਲੇਬਾਜ਼ਾਂ ਨੂੰ ਦੋ ਹਫਤੇ, ਡੇਅਰੀ ਕਾਰੋਬਾਰ ਅਧੀਨ ਜ਼ਿਲੇ ਦੇ 64 ਵਿਦਿਆਰਥੀਆਂ ਨੇ ਚਾਰ ਹਫਤੇ ਦੀ ਟ੍ਰੇਨਿੰਗ ਲਈ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵਿਭਾਗ ਵੱਲ ਇਸ ਨੂੰ ਉਤਸ਼ਾਹਿਤ ਕਰਨ ਲਈ ਕਈ ਡੇਅਰੀ ਵਿਕਾਸ ਵਿਭਾਗ ਯੋਜਨਾਵਾਂ ਚਲਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਲੁਧਿਆਣਾ ਸ਼ਹਿਰ ’ਚ 800 ਦੇ ਕਰੀਬ ਡੇਅਰੀਆਂ ਹਨ। ਜ਼ਿਲ੍ਹੇ ‘ਚ ਸਭ ਤੋਂ ਵੱਡਾ ਡੇਅਰੀ ਕੰਪਲੈਕਸ ਵੀ ਹੈ। ਪੂਰੇ ਪੰਜਾਬ ‘ਚ ਕੁੱਲ ਤਿੰਨ ਕਰੋੜ ਲੀਟਰ ਦੁੱਧ ਦਾ ਉਤਪਦਾਨ ਰੋਜ਼ਾਨਾ ਹੁੰਦਾ ਹੈ। ਇਸ ‘ਚੋਂ 1.5 ਕਰੋੜ ਲੀਟਰ ਦੇ ਕਰੀਬ ਦੁੱਧ ਰੋਜ਼ਾਨਾ ਵਿਕਣ ਲਈ ਆਉਂਦਾ ਹੈ। ਇਸ ‘ਚ ਇਕਲਾ ਲੁਧਿਆਣਾ 65 ਲੱਖ ਲੀਟਰ ਦੁੱਧ ਦਾ ਯੋਗਦਾਨ ਪਾ ਰਿਹਾ ਹੈ। ਦੂਜੇ ਨੰਬਰ ‘ਤੇ ਜਲੰਧਰ ਹੈ। ਲੁਧਿਆਣਾ ਜ਼ਿਲ੍ਹੇ ‘ਚ ਤਾਜਪੁਰ ਰੋਡ ਤੇ ਹੈਬੋਵਾਲ ‘ਚ ਸਭ ਤੋਂ ਵੱਡਾ ਡੇਅਰੀ ਕੰਪਲੈਕਸ ਹੈ।
ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ‘ਚੋਂ ਕਿਸਾਨ ਦੁੱਧ ‘ਚ ਆਪਣਾ ਯੋਗਦਾਨ ਦੇ ਰਹੇ ਹਨ। ਮਿਲਕਫੈੱਡ ਵੱਲੋਂ ਸੂਬੇ ਭਰ ‘ਚ 26 ਲੱਖ ਲੀਟਰ ਦੁੱਧ ਇਕੱਠਾ ਕੀਤਾ ਗਿਆ। ਇਸ ‘ਚ ਲੁਧਿਆਣਾ ਪਲਾਂਟ ਦੀ ਸਮਰੱਥਾ ਚਾਰ ਲੱਖ ਹੈ ਪਰ ਇਸ ਵਾਰ ਸਮਰੱਥਾ ਤੋਂ 1.80 ਲੱਖ ਲੀਟਰ ਜ਼ਿਆਦਾ ਦੁੱਧ ਇਕੱਠਾ ਕੀਤਾ ਗਿਆ। ਮੁਹਾਲੀ ਪਲਾਂਟ ‘ਚ 7 ਲੱਖ ਲੀਟਰ ਨਾਲ ਸਭ ਤੋਂ ਜ਼ਿਆਦਾ ਕਲੈਕਸ਼ਨ ਰਹੀ।