BSF officials arrest Bangladeshi : ਅਟਾਰੀ ਬਾਰਡਰ ‘ਤੇ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ਨੂੰ ਫੜਿਆ ਗਿਆ। ਉਕਤ ਵਿਅਕਤੀ ਦੀ ਪਛਾਣ ਬੰਗਲਾਦੇਸ਼ ਵਾਸੀ ਦੇ ਤੌਰ ‘ਤੇ ਹੋਈ ਹੈ। ਦੇਰ ਰਾਤ ਉਹ ਭਾਰਤ ਤੋਂ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਫੜ ਲਿਆ ਅਤੇ ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। BSF ਦੇ ਕਮਾਂਡੈਂਟ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਅਟਾਰੀ-ਵਾਹਗਾ ਬਾਰਡਰ ਕੋਲ ਐਤਵਾਰ ਦੇਰ ਰਾਤ ਇਕ ਵਿਅਕਤੀ ਫੜਿਆ ਗਿਆ। ਉਹ ਪਾਕਿਸਤਾਨ ਵਿਚ ਜਾਣ ਦੀ ਫਿਰਾਕ ਵਿਚ ਸੀ। ਇਸੇ ਦੌਰਾਨ ਬੀ. ਐੱਸ. ਐੱਫ. ਦੇ ਜਵਾਨਾਂ ਨੇ ਉਸ ਨੂੰ ਫੜ ਲਿਆ। ਪੁੱਛਗਿਛ ਦੌਰਾਨ ਸਾਹਮਣੇ ਆਇਆ ਕਿ ਉਹ ਬੰਗਲਾਦੇਸ਼ ਦਾ ਰਹਿਣ ਵਾਲਾ ਹੈ।
ਬੀ. ਐੱਸ. ਐੱਫ. ਕੰਪਨੀ ਦੇ ਕਮਾਂਡੈਂਟ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਬੰਗਲਾਦੇਸ਼ ਦੇ ਜਿਲ੍ਹਾ ਸ਼ਰੀਆਤਪੁਰਾ ਨਿਵਾਸੀ ਨੈਨ ਮੀਆਂ ਉਰਫ ਅਬਦੁੱਲਾ ਦੇ ਰੂਪ ਵਿਚ ਹੋਈ ਹੈ। ਬੀ. ਐੱਸ. ਐੱਫ. ਦੇ ਅਧਿਕਾਰੀ ਉਸ ਕੋਲੋਂ ਪੁੱਛਗਿਛ ਵਿਚ ਲੱਗੇ ਹੋਏ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਭਾਰਤ-ਪਾਕਿਸਤਾਨ ‘ਤੇ ਇਸ ਤਰ੍ਹਾਂ ਘੁਸਪੈਠ ਦੀ ਕੋਸ਼ਿਸ਼ ਦੇ ਬਹੁਤ ਸਾਰੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ। ਫੜੇ ਗਏ ਬੰਗਲਾਦੇਸ਼ੀ ਤੋਂ ਸੁਰੱਖਿਆ ਏਜੰਸੀਆਂ ਪੁੱਛਗਿਛ ਕਰ ਰਹੀਆਂ ਹਨ ਉਹ ਕਿਸ ਮਕਸਦ ਨਾਲ ਪਾਕਿਸਤਾਨ ਜਾਣ ਦੀ ਫਿਰਾਕ ਵਿਚ ਸੀ। ਉਸ ਦਾ ਸਾਰਾ ਰਿਕਾਰਡ ਖੰਗਾਲਿਆ ਜਾ ਰਿਹਾ ਹੈ। ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਅਟਾਰੀ ਬਾਰਡਰ ‘ਤੇ ਪਹੁੰਚਣ ਤੋਂ ਪਹਿਲਾਂ ਹੋਰ ਕਿਹੜੀਆਂ ਥਾਵਾਂ ‘ਤੇ ਗਿਆ। ਪੂਰੇ ਮਾਮਲੇ ‘ਤੇ ਅਜੇ ਬੀ. ਐੱਸ. ਐੱਫ. ਦੇ ਅਧਿਕਾਰੀਆਂ ਵਲੋਂ ਕੁਝ ਵੀ ਨਹੀਂ ਦੱਸਿਆ ਜਾ ਰਿਹਾ।