Delhi LG Anil Baijal office: ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਉਪ ਰਾਜਪਾਲ ਅਨਿਲ ਬੈਜਲ ਦੇ ਦਫਤਰ (corona in lieutenant governor anil baijal office ) ਤੱਕ ਪਹੁੰਚ ਗਿਆ ਹੈ । ਦਿੱਲੀ ਦੇ ਉਪ ਰਾਜਪਾਲ ਦੇ ਦਫ਼ਤਰ ਵਿੱਚ 13 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਇਹ ਜਾਣਕਾਰੀ ਮੰਗਲਵਾਰ ਸਵੇਰੇ ਸਾਹਮਣੇ ਆਈ ਹੈ । ਦੇਸ਼ ਵਿੱਚ ਲਾਗੂ ਅਨਲਾਕ 1 ਦੌਰਾਨ ਵੀ ਦਿੱਲੀ ਵਿੱਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ 20 ਹਜ਼ਾਰ ਨੂੰ ਪਾਰ ਕਰ ਗਏ ਹਨ ।
ਸੋਮਵਾਰ ਨੂੰ ਚਾਰ ਦਿਨਾਂ ਬਾਅਦ ਦਿੱਲੀ ਵਿੱਚ ਕੋਵਿਡ ਦਾ ਸੰਕਰਮਣ ਇੱਕ ਹਜ਼ਾਰ ਤੋਂ ਨੀਚੇ ਆਇਆ । 28 ਮਈ ਤੋਂ 31 ਮਈ ਦੇ ਵਿਚਾਲੇ ਦਿੱਲੀ ਵਿੱਚ ਲਗਾਤਾਰ ਇੱਕ ਹਜ਼ਾਰ ਤੋਂ ਵੱਧ ਸੰਕਰਮਣ ਦੇ ਮਾਮਲੇ ਸਾਹਮਣੇ ਆਏ । ਪਰ 1 ਜੂਨ ਨੂੰ ਦਿੱਲੀ ਵਿੱਚ 990 ਵਿਅਕਤੀ ਕੋਰੋਨਾ ਨਾਲ ਪੀੜਤ ਪਾਏ ਗਏ । ਜਿਸ ਤੋਂ ਬਾਅਦ ਹੁਣ ਦਿੱਲੀ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 20 ਹਜ਼ਾਰ ਨੂੰ ਪਾਰ ਕਰ ਗਈ ਹੈ । ਇਸ ਸਮੇਂ ਕੁੱਲ 20,834 ਲੋਕ ਕੋਰੋਨਾ ਸੰਕਰਮਿਤ ਹਨ, ਜਦਕਿ 50 ਹੋਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਮਰਨ ਵਾਲਿਆਂ ਦੀ ਗਿਣਤੀ 523 ਹੋ ਗਈ ਹੈ ।
ਸੋਮਵਾਰ ਨੂੰ ਜਾਰੀ ਕੀਤੇ ਗਏ ਹੈਲਥ ਬੁਲੇਟਿਨ ਅਨੁਸਾਰ ਇਸ ਸਮੇਂ ਦਿੱਲੀ ਵਿੱਚ 11565 ਲੋਕ ਸੰਕਰਮਿਤ ਹਨ । ਇਸ ਵਿੱਚੋਂ ਕੋਵਿਡ ਹਸਪਤਾਲ ਵਿੱਚ 2748 ਮਰੀਜ਼ ਦਾਖਲ ਹਨ, ਜਿਨ੍ਹਾਂ ਵਿੱਚੋਂ 219 ਲੋਕ ਆਈਸੀਯੂ ਵਿੱਚ ਹਨ ਅਤੇ 42 ਮਰੀਜ਼ ਵੈਂਟੀਲੇਟਰ ’ਤੇ ਹਨ । ਇਸ ਤੋਂ ਇਲਾਵਾ ਕੋਵਿਡ ਸਿਹਤ ਕੇਂਦਰ ਵਿੱਚ 164 ਮਰੀਜ਼, ਕੋਵਿਡ ਕੇਅਰ ਸੈਂਟਰ ਵਿੱਚ 672 ਅਤੇ ਹੋਮ ਆਈਸੋਲੇਸ਼ਨ ਵਿੱਚ 6238 ਮਰੀਜ਼ ਹਨ । ਹੁਣ ਤੱਕ ਦਿੱਲੀ ਵਿੱਚ 2,17,537 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ।