5th death due to : ਚੰਡੀਗੜ੍ਹ ਵਿਚ ਕੋਰੋਨਾ ਨਾਲ ਪੰਜਵੀਂ ਮੌਤ ਹੋ ਗਈ। ਸੈਕਟਰ-30 ਦੀ ਰਹਿਣ ਵਾਲੀ 80 ਸਾਲਾ ਬਜ਼ੁਰਗ ਦੀ ਮੌਤ ਤੋਂ ਬਾਅਦ ਰਿਪੋਰਟ ਪਾਜੀਟਿਵ ਆਈ ਹੈ। ਔਰਤ ਨੂੰ ਜੀ. ਐੱਮ. ਐੱਸ. ਐੱਚ-16 ਵਿਚ ਮ੍ਰਿਤਕ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਉਸ ਦੇ ਸੈਂਪਲ ਟੈਸਟਿੰਗ ਲਈ ਭੇਜੇ ਗਏ ਸਨ। ਮੰਗਲਵਾਰ ਸਵੇਰੇ ਔਰਤ ਦੀ ਰਿਪੋਰਟ ਪਾਜੀਟਿਵ ਪਾਈ ਗਈ ਹੈ। ਇਸ ਸਮੇਂ ਸ਼ਹਿਰ ਵਿਚ ਕੋਰੋਨਾ ਦੇ ਕੁੱਲ ਕੇਸ 299 ਤਕ ਹੋ ਗਏ ਹਨ ਜਿਨ੍ਹਾਂ ਵਿਚੋਂ 81 ਐਕਟਿਵ ਮਾਮਲੇ ਹਨ।
ਇਸ ਤੋਂ ਪਹਿਲਾਂ ਸੈਕਟਰ-26 ਬਾਪੂਧਾਮ ਕਾਲੋਨੀ ਵਿਚ ਸੋਮਵਾਰ ਰਾਤ ਲਗਭਗ ਸਾਢੇ 8 ਵਜੇ ਨਵੇਂ ਕੋਰੋਨਾ ਪਾਜੀਟਿਵ ਕੇਸ ਦਰਜ ਕੀਤੇ ਗਏ। ਇਨ੍ਹਾਂ ਵਿਚ 19 ਸਾਲ ਦੀ ਕੁੜੀ, 18 ਸਾਲ ਦੀ ਕੁੜੀ ਅਤੇ ਇਕ 42 ਸਾਲ ਦਾ ਵਿਅਕਤੀ ਹੈ। ਸ਼ਹਿਰ ਵਿਚ ਹੁਣ ਤਕ 297 ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਹੁਣ ਤਕ ਸ਼ਹਿਰ ਵਿਚ 214 ਕੋਰੋਨਾ ਪਾਜੀਟਿਵ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਡਿਸਚਾਰਜ ਕੀਤਾ ਜਾ ਚੁੱਕਾ ਹੈ। ਸ਼ਹਿਰ ਵਿਚ ਹੁਣ ਤਕ ਕੋਰੋਨਾ ਨਾਲ ਚਾਰ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ 79 ਐਕਟਿਵ ਕੋਰੋਨਾ ਮਰੀਜ਼ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ। ਬਾਪੂਧਾਮ ਕਾਲੋਨੀ ਦੇ 15 ਕੋਰੋਨਾ ਪਾਜੀਟਿਵ ਮਰੀਜ਼ਾਂ ਨੂੰ ਸੋਮਵਾਰ ਨੂੰ ਡਿਸਚਾਰਜ ਕੀਤਾ ਗਿਆ। ਇਸ ਵਿਚੋਂ 14 ਲੋਕਾਂ ਨੂੰ ਡਿਸਚਾਰਜ ਕਰਕੇ ਸੈਕਟਰ-22 ਦੇ ਸੂਦ ਧਰਮਸ਼ਾਲਾ ਵਿਚ 7 ਦਿਨਾਂ ਲਈ ਕੁਆਰੰਟਾਈਨ ਕੀਤਾ ਗਿਆ ਹੈ।
ਸੋਮਵਾਰ ਨੂੰ ਬਾਪੂਧਾਮ ਕਾਲੋਨੀ ਦੇ ਜਿਹੜੇ ਲੋਕਾਂ ਨੂੰ ਡਿਸਚਾਰਜ ਕੀਤਾ ਗਿਆ ਉਨ੍ਹਾਂ ਵਿਚ 28 ਸਾਲਾ ਮਹਿਲਾ, 4 ਸਾਲ ਦਾ ਬੱਚਾ, 6 ਸਾਲ ਦੀ ਬੱਚੀ, 35 ਸਾਲ ਦੀ ਔਰਤ, 24 ਸਾਲ ਦਾ ਨੌਜਵਾਨ, 19 ਸਾਲ ਦਾ ਨੌਜਵਾਨ, 1 ਸਾਲ ਦੀ ਬੱਚੀ, ਤੇ 23 ਸਾਲ ਦੀ ਕੁੜੀ ਸ਼ਾਮਲ ਹੈ। ਸੋਮਵਾਰ ਨੂੰ ਸਿਹਤ ਵਿਭਾਗ ਨੇ 26 ਲੋਕਾਂ ਦੇ ਕੋਰੋਨਾ ਸੈਂਪਲ ਲੈ ਕੇ ਟੈਸਟਿੰਗ ਲਈ ਭੇਜੇ। ਅਨਲਾਕ-1 ਪਲਾਨ ਤਹਿਤ ਰਾਹਤ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਹੁਣ ਸ਼ਹਿਰ ਦੀ ਮਾਰਕੀਟ ਸਵੇਰੇ 10 ਤੋਂ ਰਾਤ 8 ਵਜੇ ਤਕ ਖੁੱਲ੍ਹਣਗੀਆਂ। ਦੇਰ ਸ਼ਾਮ ਤਕ ਸਮਾਂ ਵਧਾਉਣ ਦਾ ਮੰਗ ਕਰ ਰਿਹਾ ਸੀ। ਹਾਲਾਂਕਿ ਬ੍ਰੈੱਡ, ਦੁੱਧ, ਦਵਾਈਆਂ, ਫਲ ਤੇ ਸਬਜ਼ੀ ਵਰਗੇ ਜ਼ਰੂਰ ਸਾਮਾਨ ਦੀਆਂ ਦੁਕਾਨਾਂ ‘ਤੇ ਸਮੇਂ ਦੀ ਪਾਬੰਦੀ ਨਹੀਂ ਹੈ।