Arrived in the village : ਕੋਰੋਨਾ ਦਾ ਕਹਿਰ ਘੱਟ ਨਹੀਂ ਹੋ ਰਿਹਾ। ਦਿਨੋ-ਦਿਨ ਕੋਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ। ਭਵਾਨੀਗੜ੍ਹ ਵਿਖੇ ਪੈਂਦੇ ਪਿੰਡਾਂ ਵਿਚ 2 ਔਰਤਾਂ ਤੇ ਇਕ ਹੋਰ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਇਸ ਦੀ ਜਾਣਕਾਰੀ ਡਾ. ਪ੍ਰਵੀਨ ਗਰਗ ਨੇ ਦਿੱਤੀ। ਇਨ੍ਹਾਂ ਕੋਰੋਨਾ ਪਾਜੀਟਿਵ ਵਿਅਕਤੀਆਂ ਵਿਚੋਂ ਇਕ 28 ਸਾਲਾ ਵਿਅਕਤੀ ਜੋ ਕਿ ਗੁਜਰਾਤ ਤੋਂ ਆਇਆ ਸੀ, ਪਿੰਡ ਬਖੋਪੀਰ ਦੀ 28 ਸਾਲਾ ਇਕ ਔਰਤ ਜਿਹੜੀ ਦਿੱਲੀ ਤੋਂ ਵਾਪਸ ਪਰਤੀ ਸੀ ਤੇ ਇਕ ਪਿੰਡ ਕਾਕੜਾ ਦੀ ਆਂਗਣਵਾੜੀ ਵਰਕਰ ਵੀ ਕੋਰੋਨਾ ਪਾਜੀਟਿਵ ਪਾਈ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਆਂਗਣਵਾੜੀ ਵਰਕਰ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ ਪਰ ਇਸ ਦੇ ਬਾਵਜੂਦ ਰਿਪੋਰਟ ਕੋਰੋਨਾ ਪਾਜੀਟਿਵ ਆਉਣ ਨਾਲ ਲੋਕਾਂ ਵਿਚ ਖੌਫ ਦਾ ਮਾਹੌਲ ਪੈਦਾ ਹੋ ਗਿਆ ਹੈ।
ਤਿੰਨ ਪਾਜੀਟਿਵ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ ਤੇ ਸਿਹਤ ਵਿਭਾਗ ਵਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਹੜੇ ਇੰਫੈਕਟਿਡ ਲੋਕਾਂ ਦੇ ਸੰਪਰਕ ਵਿਚ ਆਏ ਹਨ। ਸੂਬੇ ਵਿਚ ਲਗਾਤਾਰ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਦੁਬਾਰਾ ਤੋਂ ਵਧ ਰਹੀ ਹੈ। ਇਸ ਦਾ ਇਕ ਮੁੱਖ ਕਾਰਨ ਦੂਜੇ ਸੂਬਿਆਂ ਤੋਂ ਵਾਪਸ ਪਰਤ ਰਹੇ ਲੋਕ ਹਨ। ਸੂਬੇ ਵਲੋਂ ਵਾਰ-ਵਾਰ ਕੋਰੋਨਾ ਨੂੰ ਲੈ ਕੇ ਨਵੀਆਂ ਗਾਈਡਲਾਈਜ਼ ਜਾਰੀ ਕੀਤੀਆਂ ਗਈਆਂ ਹਨ ਜਿਸ ਮੁਤਾਬਕ ਲੋਕਾਂ ਨੂੰ ਹੋਰ ਜਾਗਰੂਕ ਹੋਣ ਦੀ ਲੋੜ ਹੈ। ਲੌਕਡਾਊਨ ਖਤਮ ਹੋਣ ਦਾ ਮਤਲਬ ਇਹ ਨਹੀਂ ਸਮਝਣਾ ਚਾਹੀਦਾ ਕਿ ਕੋਰੋਨਾ ਖਤਮ ਹੋ ਗਿਆ ਹੈ। ਅੱਗੇ ਹੀ ਲੌਕਡਾਊਨ ਵਿਚ ਢਿੱਲ ਦਾ ਨਤੀਜਾ ਹੈ ਕਿ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ ਵਿਚ ਲਗਾਤਾਰ ਵਧ ਰਹੀ ਹੈ। ਅਜਿਹੇ ਵਿਚ ਹਰੇਕ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਪ੍ਰਸ਼ਾਸਨਕੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਮਾਸਕ ਤੋਂ ਬਿਨਾਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ।