up pregnant lady died: ਕੋਰੋਨਾ ਵਿਚਕਾਰ ਇੱਕ ਯੂਪੀ ਪ੍ਰਵਾਸੀ ਨੇ ਚਾਰ ਦਿਨਾਂ ‘ਚ ਸੱਤ ਹਸਪਤਾਲਾਂ ਦੇ ਚੱਕਰ ਲਗਾਏ ਪਰ ਫੇਰ ਵੀ ਆਪਣੀ ਗਰਭਵਤੀ ਪਤਨੀ ਅਤੇ ਬੱਚੇ ਬਚਾ ਨਾ ਸਕਿਆ। ਜਾਣਕਾਰੀ ਮੁਤਾਬਕ ਵਿੱਕੀ ਬੀਤੇ ਸਾਲ ਜਲੰਧਰ ਆਇਆ ਸੀ ਅਤੇ ਕਾਫੀ ਸੰਘਰਸ਼ ਤੋਂ ਬਾਅਦ ਉਸਨੂੰ ਇੱਕ ਇੱਟ ਦੇ ਭੱਠੇ ‘ਤੇ ਨੌਕਰੀ ਮਿਲੀ ਸੀ। ਪਰ ਕੁਝ ਸਹੀ ਹੁੰਦਾ ਉਸਤੋਂ ਪਹਿਲਾਂ ਹੀ ਕੋਰੋਨਾ ਨੇ ਇੱਕ ਹੋਰ ਚੁਣੌਤੀ ਸਾਹਮਣੇ ਰੱਖ ਦਿੱਤੀ। ਵਿੱਕੀ ਦੀ ਪਤਨੀ ਸੀਮਾ (19) ਗਰਭਵਤੀ ਸੀ ਅਤੇ ਜੋੜਾ 5 ਜੂਨ ਨੂੰ ਆਪਣੇ ਬੱਚੇ ਦੀ ਉਮੀਦ ਕਰ ਰਿਹਾ ਸੀ। ਮਈ ਦੇ ਅੱਧ ‘ਚ, ਸੀਮਾ ਨੂੰ ਬੇਚੈਨੀ ਅਤੇ ਦਰਦ ਦੀ ਸ਼ਿਕਾਇਤ ਰਹਿਣ ਲੱਗੀ। 28 ਮਈ ਨੂੰ ਦਰਦ ਬਹੁਤ ਵੱਧ ਗਈ।
ਸੀਮਾ ਨੂੰ ਆਦਮਪੁਰ ਦੇ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਅਧਿਕਾਰੀਆਂ ਨੇ ਉਸ ਨੂੰ ਦਾਖਲ ਕਰਨ ਤੋਂ ਹੀ ਇਨਕਾਰ ਕਰ ਦਿੱਤਾ। ਫਿਰ ਜਲੰਧਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਗੰਭੀਰ ਦੇਖਕੇ ਅੰਮ੍ਰਿਤਸਰ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ। ਵਿੱਕੀ ਨੇ ਦੱਸਿਆ ਕਿ ਆਦਮਪੁਰ ‘ਚ ਦੱਸਿਆ ਗਿਆ ਹੈ ਹਾਲਤ ਗੰਭੀਰ ਹੈ।, ਫੇਰ ਉਸਨੂੰ ਜਲੰਧਰ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਉਹਨਾਂ ਨੇ ਕੀਮਤੀ ਸਮਾਂ ਕੋਵਿਡ ਟੈਸਟ ਕਰਵਾਉਣ ‘ਚ ਲਗਾ ਦਿੱਤਾ ਅਤੇ ਫੇਰ ਰਿਪੋਰਟ ਆਉਣ ਮਗਰੋਂ ਬੱਚੇ ਦੀ ਹਾਲਤ ਨਾਜ਼ੁਕ ਦਸਦੇ ਅੰਮ੍ਰਿਤਸਰ ਰੈਫਰ ਕਰ ਦਿੱਤਾ।
ਅਮ੍ਰਿਤਸਰ ‘ਚ 2 ਦਿਨ ਇਲਾਜ ਚਲਣ ਤੋਂ ਬਾਅਦ ਵੀ ਡਾਕਟਰਾਂ ਨੂੰ ਹਾਲਤ ‘ਚ ਸੁਧਾਰ ਨਾ ਦਿਖਿਆ। ਵਿੱਕੀ ਨੇ ਚਾਰ ਨਿੱਜੀ ਹਸਪਤਾਲਾਂ ਵਿਚ ਆਪਣੀ ਕਿਸਮਤ ਅਜ਼ਮਾ ਲਈ ਪਰ ਫੰਡਾਂ ਦੀ ਘਾਟ ਕਾਰਨ ਸਭ ਨੇ ਉਸ ਨੂੰ ਵਾਪਿਸ ਭੇਜ ਦਿੱਤਾ। ਇਕ ਪ੍ਰਾਈਵੇਟ ਕਲੀਨਿਕ ਦੇ ਇਕ ਡਾਕਟਰ ਨੇ ਕਿਹਾ: “ਮਰੀਜ਼ ਨੂੰ 31 ਮਈ (ਐਤਵਾਰ) ਦੀ ਸ਼ਾਮ ਨੂੰ ਗੰਭੀਰ ਹਾਲਤ ‘ਚ ਲਿਆਂਦਾ ਗਿਆ ਸੀ… ਪਰ ਪਰਿਵਾਰ ਉਸ ਦਾ ਇਲਾਜ ਲਈ ਪੈਸੇ ਨਹੀਂ ਸਨ।” ਸੀਮਾ ਨੂੰ ਵਾਪਸ ਜਲੰਧਰ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਉਸਨੇ 31 ਮਈ ਨੂੰ ਆਖਰੀ ਸਾਹ ਲਿਆ। ਸਿਵਲ ਸਰਜਨ ਡਾ: ਗੁਰਿੰਦਰ ਕੌਰ ਚਾਵਲਾ ਨੇ ਕਿਹਾ: “ਸੀਮਾ ਨੂੰ ਅੰਮ੍ਰਿਤਸਰ ਵਿਖੇ ਖਾਸ ਦੇਖਭਾਲ ਦੀ ਲੋੜ ਸੀ, ਪਰ ਉਹਨਾਂ ਨੂੰ ਉਹ ਪਸੰਦ ਨਹੀਂ ਆਇਆ ਅਤੇ ਮਾਮਲਾ ਫੇਰ ਉਹਨਾਂ ਕੋਲ ਮੁੜ ਆਯਾ ਅਤੇ ਕੁੱਖ ‘ਚ ਹੀ ਬੱਚੇ ਦੀ ਮੌਤ ਹੋ ਗਈ।