24 cases of Corona : ਵੀਰਵਾਰ ਨੂੰ ਲੁਧਿਆਣਾ ਵਿਚ 24 ਨਵੇਂ ਕੋਰੋਨਾ ਪਾਜੀਟਿਵ ਮਰੀਜ਼ ਆਉਣ ਨਾਲ ਹੜਕੰਪ ਮਚ ਗਿਆ। ਸ਼ੁੱਕਵਾਰ ਨੂੰ 661 ਮਰੀਜ਼ਾਂ ਦੀ ਸੈਂਪਲ ਰਿਪੋਰਟ ਆਉਣੀ ਹੈ। ਲੁਧਿਆਣਾ ਵਿਚ ਮੌਜੂਦਾ ਸਮੇਂ ਵਿਚ ਐਕਟਿਵ ਕੇਸਾਂ ਦੀ ਗਿਣਤੀ 65 ਹੋ ਗਈ ਹੈ। ਪਿਛਲੇ ਦੋ ਦਿਨਾਂ ਤੋਂ ਲਗਾਤਾਰ ਕੋਰੋਨਾ ਪਾਜੀਟਿਵ ਮਰੀਜ਼ ਸਾਹਮਣੇ ਆਉਣ ਨਾਲ ਪ੍ਰਸ਼ਾਸਨ ਦੀ ਚਿੰਤਾ ਵਧ ਗਈ ਹੈ। ਇਸੇ ਅਧੀਨ ਸਿਹਤ ਵਿਭਾਗ ਵਲੋਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਇਨ੍ਹਾਂ ਮਰੀਜ਼ਾਂ ਵਿਚ ਦੋ, ਚਾਰ ਤੇ ਪੰਜ ਸਾਲ ਦੇ ਤਿੰਨ ਬੱਚੇ ਵੀ ਸ਼ਾਮਲ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਵਲੋਂ ਦਿੱਤੀ ਗਈ।
ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੀ ਰਿਪੋਰਟ ਅਨੁਸਾਰ 31 ਮਈ ਨੂੰ ਪਾਜੀਟਿਵ ਆਏ ਖੰਨਾ ਦੇ ਡਾਕਟਰ ਜੋੜੇ ਦੀ ਦੋ ਸਾਲ ਦੀ ਬੇਟੀ, ਪਿੰਡ ਜਾਲਾਜਨ ਦਾ 44 ਸਾਲਾ ਵਿਅਕਤੀ, 66 ਸਾਲਾ ਔਰਤ, 68 ਸਾਲਾ ਵਿਅਕਤੀ ਤੇ 17 ਸਾਲਾ ਕੁੜੀ ਇੰਫੈਕਟਿਡ ਪਾਏ ਗਏ। 29 ਮਈ ਨੂੰ ਕੋਰੋਨਾ ਨਾਲ ਆਪਣੀ ਜਾਨ ਗੁਆਉਣ ਵਾਲੀ ਛਾਉਣੀ ਮੁਹੱਲਾ ਦੇ 53 ਸਾਲਾ ਕਾਰੋਬਾਰੀ ਦੇ ਸੰਪਰਕ ਵਿਚ ਆਏ 9 ਲੋਕ ਵੀ ਪਾਜੀਟਿਵ ਪਾਏ ਗਏ। ਇਨ੍ਹਾਂ ਵਿਚੋਂ ਛਾਉਣੀ ਮੁਹੱਲਾ ਦੀ 43 ਸਾਲਾ ਮਹਿਲਾ, 52 ਸਾਲਾ ਵਿਅਕਤੀ, 21 ਸਾਲਾ ਨੌਜਵਾਨ, 13 ਸਾਲਾ ਲੜਕਾ ਆਦਿ ਹਨ। ਦੂਜੇ ਪਾਸੇ 1 ਜੂਨ ਨੂੰ ਕੋਰੋਨਾ ਪਾਜੀਟਿਵ ਪਾਏ ਮਾਨਪੁਰ ਦੇ 20 ਸਾਲਾ ਨੌਜਵਾਨ ਦੀ 57 ਸਾਲਾ ਮਾਂ, 14 ਸਾਲਾ ਤੇ 5 ਸਾਲਾ ਕਜ਼ਨ ਭਰਾ ਦੇ ਨਾਲ-ਨਾਲ ਏਅਰੋਰਟ ‘ਤੇ ਲੈਣ ਆਇਆ 24 ਸਾਲਾ ਡਰਾਈਵਰ ਵੀ ਇੰਫੈਕਟਿਡ ਪਾਇਆ ਗਿਆ।
ਇਸੇ ਤਰ੍ਹਾਂ ਇਸਲਾਮਗੰਜ ਤੋਂ ਵੀ 35 ਸਾਲਾ ਵਿਅਕਤੀ, ਮਾਧੋਪੁਰੀ ਦੀ 43 ਸਾਲਾ ਮਹਿਲਾ ਤੇ 52 ਸਾਲਾ ਵਿਅਕਤੀ ਪਾਜੀਟਿਵ ਆਏ। ਇਸੇ ਤਰ੍ਹਾਂ 33 ਫੁੱਟ ਰੋਡ ਸਥਿਤ 48 ਸਾਲਾ ਵਿਅਕਤੀ, ਸਾਹਨੇਵਾਲ ਏਅਰਪੋਰਟ ‘ਤੇ ਉਤਰਿਆ ਦਿੱਲੀ ਦਾ 34 ਸਾਲਾ ਵਿਅਕਤੀ ਵੀ ਕੋਰੋਨਾ ਪਾਜੀਟਿਵ ਆਇਆ। ਵੀਰਵਾਰ ਰਾਤ ਨੂੰ DMCH ਵਿਖੇ ਵੀ 73 ਸਾਲਾ ਔਰਤ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ। ਅੱਜ ਤਰਨਤਾਰਨ ਵਿਖੇ ਵੀ ਕੋਰੋਨਾ ਨਾਲ ਇਕ ਦੀ ਮੌਤ ਹੋ ਗਈ। ਇਹ ਜਿਲ੍ਹਾ ਤਰਨਤਾਰਨ ਵਿਚ ਹੋਣ ਵਾਲੀ ਪਹਿਲੀ ਮੌਤ ਸੀ।