Two eclipses in the : ਜੂਨ ਮਹੀਨੇ ਵਿਚ ਚੰਦਰ ਅਤੇ ਸੂਰਜ ਗ੍ਰਹਿਣ ਲੱਗਣ ਜਾ ਰਹੇ ਹਨ। ਚੰਦਰ ਗ੍ਰਹਿਣ ਸ਼ੁੱਕਰਵਾਰ ਨੂੰ ਹੈ। ਚੰਦਰ ਗ੍ਰਹਿਣ ਦਾ ਪ੍ਰਭਾਵ ਨਹੀਂ ਹੋਵੇਗਾ ਕਿਉਂਕਿ ਚੰਦਰ ਗ੍ਰਹਿਣ ਦਿਖਾਈ ਨਹੀਂ ਦੇਵੇਗਾ, ਇਸ ਲਈ ਚੰਦਰ ਗ੍ਰਹਿਣ ਵਿਚ ਸੂਤਕ ਦਾ ਵੀ ਮਹੱਤਵ ਨਹੀਂ ਰਹੇਗਾ। ਇਹ ਜਾਣਕਾਰੀ ਸ਼੍ਰੀ ਦੇਵਾਲਯ ਪੂਜਕ ਪ੍ਰੀਸ਼ਦ ਚੰਡੀਗੜ੍ਹ ਦੇ ਖਜਾਨਚੀ ਅਤੇ ਸੈਕਟਰ-18 ਦੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਦੇ ਪੁਜਾਰੀ ਡਾ. ਲਾਲ ਬਹਾਦੁਰ ਦੁਬੇ ਅਤੇ ਸੈਕਟਰ-30 ਦੇ ਸ਼ਿਵ ਸ਼ਕਤੀ ਮੰਦਰ ਦੇ ਮੁੱਖ ਪੁਜਾਰੀ ਸ਼ਿਆਮ ਸੁੰਦਰ ਸ਼ਾਸਤਰੀ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਚੰਦਰ ਗ੍ਰਹਿਣ 5 ਜੂਨ ਨੂੰ ਹੈ ਤੇ ਸੂਰਜ ਗ੍ਰਹਿਣ 21 ਜੂਨ ਨੂੰ ਹੈ। ਡਾ. ਲਾਲ ਬਹਾਦੁਰ ਦੁਬੇ ਦਾ ਕਹਿਣਾ ਹੈ ਕਿ 21 ਜੂਨ ਦੇ ਸੂਰਜ ਗ੍ਰਹਿਣ ਨੂੰ ਲੈ ਕੇ ਮੰਦਰਾਂ ਦੇ ਦਰਵਾਜ਼ੇ 20 ਜੂਨ ਦੀ ਰਾਤ ਨੂੰ ਹੀ ਬੰਦ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕ੍ਰਿਸ਼ਨ ਮੱਸਿਆ ਨੂੰ ਸੂਰਜ ਗ੍ਰਹਿਣ ਲੱਗੇਗਾ। ਚੰਡੀਗੜ੍ਹ ਵਿਚ ਸਵੇਰੇ 10.22 ਵਜੇ ਸੂਰਜ ਗ੍ਰਹਿਣ ਸ਼ੁਰੂ ਹੋਵੇਗਾ। ਬਾਅਦ ਦੁਪਹਿਰ 12.02 ਵਜੇ ਹੋਵੇਗਾ ਜਦੋਂ ਕਿ ਸੂਰਜ ਗ੍ਰਹਿਣ ਦੀ ਸਮਾਪਤੀ ਦੁਪਹਿਰ 1.47 ਵਜੇ ਹੋਵੇਗੀ।
ਪੰਡਤ ਸ਼ਿਆਮ ਸੁੰਦਰ ਸ਼ਾਸਤਰੀ ਨੇ ਦੱਸਿਆ ਕਿ ਸੂਰਜ ਗ੍ਰਹਿਣ ਦਾ ਸੂਤਰ 20 ਜੂਨ ਦੀ ਰਾਤ 10 ਵਜੇ ਤੋਂ ਹੀ ਸ਼ਰੂ ਹੋ ਜਾਵੇਗਾ। ਮੰਦਰਾਂ ਵਿਚ ਦਰਵਾਜ਼ੇ ਬੰਦ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਸੂਰਜ ਗ੍ਰਹਿਣ ਮਿਥੁਨ ਰਾਸ਼ੀ ਅਤੇ ਮ੍ਰਿਗਸ਼ਿਰਾ ਨਕੱਸ਼ਤਰ ‘ਚ ਸ਼ੁਰੂ ਹੋ ਕੇ ਅਰਧ ਨਕਸ਼ੱਤਰ ਵਿਚ ਖਤਮ ਹੋਵੇਗਾ। ਉਨ੍ਹਾਂ ਦੱਸਿਆ ਕਿ ਸਨਾਤਮ ਧਰਮ ਵਿਚ ਸੂਰਜ ਤੇ ਚੰਦਰ ਗ੍ਰਹਿਣ ਦਾ ਖਾਸ ਮਹੱਤਵ ਹੈ। ਗ੍ਰਹਿਣ ਨੂੰ ਲੈ ਕੇ ਕਈ ਕਥਾਵਾਂ ਰੁਝਾਨ ਵਿਚ ਹਨ। ਸੂਤਕ ਤੇ ਗ੍ਰਹਿਣ ਕਾਲ ਵਿਚ ਦੇਵਤਿਆਂ ਦੇ ਦਰਸ਼ਨ ਕਰਨ ਤੋਂ ਮਨਾਹੀ ਹੁੰਦੀ ਹੈ। ਇਸ ਮਿਆਦ ਵਿਚ ਲੋਕਾਂ ਨੂੰ ਕਈ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ।