Highest paid forbes 2020:ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਆਪਣੀ ਬਿਹਤਰੀਨ ਅਦਾਕਾਰੀ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਇਨ੍ਹਾਂ ਫ਼ਿਲਮਾਂ ਦੀ ਬਦੌਲਤ ਹੀ ਉਨ੍ਹਾਂ ਦਾ ਨਾਮ ਦੁਨੀਆ ਦੇ ਸਭ ਤੋਂ ਜ਼ਿਆਦਾ ਕਾਮਯਾਬ ਸੈਲੀਬ੍ਰੇਟੀਜ਼ ‘ਚ ਸ਼ਾਮਿਲ ਹੋਇਆ ਹੈ ।ਫੋਬਰਸ ਵੱਲੋਂ ਜਾਰੀ ਕੀਤੀ ਵਰਲਡ ਹਾਈਐਸਟ ਪੇਡ ਸੈਲੀਬ੍ਰੇਟੀਜ਼ 2020 ਦੀ ਲਿਸਟ ‘ਚ ਉਨ੍ਹਾਂ ਦੀ ਐਂਟਰੀ ਹੋ ਚੁੱਕੀ ਹੈ । ਇਸ ਲਿਸਟ ‘ਚ ਜਗ੍ਹਾ ਬਨਾਉਣ ਵਾਲੇ ਉੁਹ ਪਹਿਲੇ ਭਾਰਤੀ ਸੈਲੀਬ੍ਰੇਟੀ ਹਨ । ਅਕਸ਼ੇ ਨੇ ਇਸ ਲਿਸਟ ‘ਚ ਹਾਲੀਵੁੱਡ ਐਕਟਰਸ ਵਿਲ ਸਮਿਥ ਅਤੇ ਜੇਨਿਫਰ ਲੋਪੇਜ ਜਿਹੇ ਦਿੱਗਜਾਂ ਨੂੰ ਪਿੱਛੇ ਛੱਡ ਦਿੱਤਾ ਹੈ। ਬੇਹੱਦ ਮਸ਼ਹੂਰ ਸਿੰਗਰ ਰਿਹਾਨਾ ਵੀ ਅਕਸ਼ੈ ਤੋਂ ਪਿੱਛੇ ਹੈ। ਜੂਨ 2019 ਤੋਂ ਮਈ 2020 ਵਿਚਕਾਰ ਅਕਸ਼ੇ ਦੀ ਕੁੱਲ ਕਮਾਈ ਦਾ 48.5 ਮਿਲੀਅਨ ਡਾਲਰਸ ਭਾਵ ਲਗਪਗ 365 ਕਰੋੜ ਰੁਪਏ ਦਾ ਮੁਲਾਂਕਣ ਕੀਤਾ ਗਿਆ। ਅਕਸ਼ੇ ਲਿਸਟ ‘ਚ 52ਵੀਂ ਪੋਜ਼ੀਸ਼ਨ ‘ਤੇ ਹਨ।
ਪਿਛਲੇ ਸਾਲ ਦੇ ਮੁਕਾਬਲੇ ਉਨ੍ਹਾਂ ਦੀ ਸਥਿਤੀ 19ਵੇਂ ਸਥਾਨ ਤੋਂ ਹੇਠਾਂ ਖਿੱਸਕੀ ਹੈ। ਪਿਛਲੀ ਵਾਰ ਅਕਸ਼ੇ 33ਵੀਂ ਪੋਜੀਸ਼ਨ ‘ਤੇ ਸੀ। ਉਸ ਸਮੇਂ ਅਕਸ਼ੇ ਦੀ ਆਮਦਨੀ 490 ਕਰੋੜ ਦੱਸੀ ਗਈ ਸੀ।ਘੱਟ ਹੀ ਲੋਕ ਜਾਣਦੇ ਹਨ ਕਿ ਅਕਸ਼ੈ ਕੁਮਾਰ ‘ਚ ਹਾਲੀਵੁੱਡ ਫਿਲਮ ਇੰਡਸਟਰੀ ਸਾਲਾਂ ਤੋਂ ਦਿਲਚਸਪੀ ਦਿਖਾ ਰਹੀ ਹੈ, ਪਰ ਅਕਸ਼ੇ ਬਚਦੇ ਰਹੇ। ਹੁਣ ਉਹ ਐਮਾਜ਼ੋਨ ਪ੍ਰਾਈਮ ਦੀ ਫਿਲਮ ਦਿ ਐਂਡ ਤੋਂ ਡਿਜ਼ੀਟਲ ਵਰਲਡ ‘ਚ ਡੈਬਿਊ ਕਰਨ ਵਾਲੇ ਹਨ। ਅਕਸ਼ੇ ਦੇ ਲਿਸਟ ‘ਚ ਸ਼ਾਮਿਲ ਹੋਣ ਦਾ ਇਕ ਕਾਰਨ ਇਹ ਵੀ ਹੈ। ਅਕਸ਼ੇ ਨੇ ਕਿਹਾ, ਤੁਹਾਨੂੰ ਸਮੇਂ ਦੇ ਨਾਲ ਬਦਲਣਾ ਪੈਂਦਾ ਹੈ।ਇਸਦੇ ਇਲਾਵਾ ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਸ ਨੇ ਵੀ ਇਸ ਲਿਸਟ ਵਿੱਚ ਥਾਂ ਬਣਾਈ ਹੈ।
ਜੋਨਸ ਬ੍ਰਦਰਜ਼-ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਸ ਅਤੇ ਭਰਾ ਜੋ ਅਤੇ ਕੇਵਿਨ ਦੇ ਬੈਂਡ ਜੋਨਸ ਬ੍ਰਦਰਜ਼ ਨੂੰ ਵੀ ਫੋਰਬਜ਼ 2020 ਦੀ ਲਿਸਟ ਵਿੱਚ ਥਾਂ ਮਿਲੀ ਹੈ।68.5 ਮਿਲੀਅਨ ਡਾਲਰਜ਼ ਦੀ ਕਮਾਈ ਦੇ ਨਾਲ ਉਹ 20 ਵੇਂ ਨੰਬਰ ਤੇ ਹਨ।
ੲਲੇਨ ਡਿਜੇਨਰਸ–ਅਮਰੀਕੀ ਟਾਕ ਸ਼ੋਅ ਹੋਸਟ ਅਤੇ ਕਾਮੇਡੀਅਨ ੲਲੇਨ ਡਿਜੇਨੇਰੇਸ ਫੋਰਬਜ਼ 2020 ਦੀ ਲਿਸਟ ਵਿੱਚ 12 ਵੇਂ ਨੰਬਰ ਤੇ ਹਨ। ਉਨ੍ਹਾਂ ਦੀ ਸਾਲ ਭਰ ਦੀ ਕਮਾਈ 84 ਮਿਲੀਅਨ ਡਾਲਰ ਰਹੀ ਹੈ।
ਕ੍ਰਿਸਟਿਆਨੋ ਰੋਨਾਲਡੋ–ਮਸ਼ਹੂਰ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਫੋਰਬਜ਼ ਦੀ ਲਿਸਟ ਵਿੱਚ ਚੌਥੇ ਨੰਬਰ ਤੇ ਹੈ।ਉੱਥੇ ਹੀ ਫੁਟਬਾਲਰ ਲਿਓਨੇਲ ਮੇਸੀ ਪੰਜਵੇਂ ਅਤੇ ਨੇਅਮਾਰ ਸੱਤਵੇਂ ਨੰਬਰ ਤੇ ਹਨ। ਰਾਜਰ ਫੇਡਰਰ-ਮਸ਼ਹੂਰ ਟਨਿਸ ਖਿਡਾਰੀ ਰਾਜਰ ਫੇਡਰਰ 2020 ਦੀ ਲਿਸਟ ਵਿੱਚ ਤੀਜੇ ਨੰਬਰ ਤੇ ਹਨ। ਜਦੋਂ ਕਿ ਟੈਨਿਸ ਕੋਰਟ ਵਿੱਚ ਉਨ੍ਹਾਂ ਨੂੰ ਟੱਕਰ ਦੇਣ ਵਾਲੇ ਨੋਵਾਕ ਜੋਕੋਵਿਕ ,68 ਵੇਂ ਨੰਬਰ ਤੇ ਅਤੇ ਰਾਫੇਲ ਨਡਾਲ ਅਤੇ 80 ਨੰਬਰ ਤੇ ਹਨ।