oneplus smarttv: ਭਾਰਤ ਦੀ ਸਮਾਰਟ ਟੀਵੀ ਮਾਰਕੀਟ ਪਿਛਲੇ ਕੁਝ ਸਾਲਾਂ ‘ਚ ਕਾਫੀ ਤੇਜ਼ ਰਫਤਾਰ ਨਾਲ ਵੱਧ ਰਹੀ ਹੈ ਅਤੇ ਘੱਟ ਕੀਮਤ ਵਿੱਚ ਦਮਦਾਰ ਕਵਾਲਿਟੀ ਅਤੇ ਫੀਚਰਜ਼ ਵਾਲੇ ਟੀਵੀ ਮਾਡਲ ਲਾਂਚ ਹੋ ਰਹੇ ਹਨ। ਸਮਾਰਟ ਬ੍ਰਾਂਡਸ ਹੀ ਟੈਲੀਵਿਜ਼ਨ ਬਣਾਉਂਦੇ ਹਨ ਅਤੇ ਐਫੋਰਡਡੇਬਲ ਸਮਾਰਟ ਟੀ ਵੀ ਆਸਾਨੀ ਨਾਲ ਮਾਰਕੀਟ ‘ਚ ਮਿਲ ਜਾਂਦੇ ਹਨ। ਇਸ ਸੇਗਮੈਂਟ ‘ਚ ਸ਼ਾਓਮੀ ਅਤੇ ਰਿਆਲਮੀ ਪਹਿਲਾਂ ਹੀ ਸ਼ਾਮਿਲ ਹਨ ਅਤੇ ਹੁਣ ਵਨਪਲੱਸ ਵੀ ਕਦਮ ਰੱਖ ਚੁੱਕਾ ਹੈ ਜੋ 2 ਜੁਲਾਈ ਨੂੰ ਲਾਈਵਸਟ੍ਰੀਮ ਰਾਹੀਂ ਲਾਂਚ ਕੀਤਾ ਜਾਵੇਗਾ। ਸਭ ਤੋਂ ਵੱਧ ਯੂਜ਼ਰਸ ਨੂੰ ਸੇਜਮੈਂਟ ਤੋਂ ਸਮਾਰਟ ਟੀ ਵੀ ਖਰੀਦਣਾ ਪਸੰਦ ਹੈ ਅਤੇ ਸ਼ਾਓਮੀ, ਰਿਆਲਮੀ, TCL ਅਤੇ VU ਉਹਨਾਂ ਦੀ ਪਹਿਲੀ ਪਸੰਦ ਹਨ। ਵਨਪਲੱਸ ਵੱਲੋਂ ਪਹਿਲਾਂ ਵਨਪਲੱਸ ਟੀਵੀ ਲਾਂਚ ਕੀਤਾ ਗਿਆ ਸੀ ਪਰ ਉਸਨੇ ਉਹ ਪ੍ਰੀਮੀਅਮ ਸੇਗਮੈਂਟ ‘ਚ ਉਤਾਰਿਆ ਗਿਆ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸਦੀ ਕੀਮਤ 15,000 ਰੁਪਏ ਦੇ ਕਰੀਬ ਹੋਵੇਗੀ।
ਟੈਕ ਕੰਪਨੀ ਵਨਪਲੱਸ ਦੇ ਪੱਖ ਤੋਂ ਆਫਿਸ਼ਲ ਐਲਾਨ 2 ਜੁਲਾਈ ਨੂੰ ਹੋਵੇਗਾ ਅਤੇ ਕੰਪਨੀ ਭਾਰਤ ‘ਚ ਦੋ ਨਵੇਂ ਸਮਾਰਟਟੀਵੀ ਸੀਰੀਜ਼ ਲਾਂਚ ਕਰਗੀ। ਇਸ ਸੰਬੰਧੀ ਕੰਪਨੀ ਸੀਓ ਪੀਟ ਲੌ ਨੇ ਕਿਹਾ, ਵਨਪਲੱਸ ਟੀਵੀ ਦੇ ਆਉਣ ਨਾਲ ਯੂਜ਼ਰਸ ਪ੍ਰਾਈਮ ਸੇਗਮੈਂਟ ‘ਚ ਬੇਜੋੜ ਕੁਆਲਿਟੀ, ਪ੍ਰੀਮੀਅਮ ਡਿਜ਼ਾਈਨ ਅਤੇ ਬੈਸਟ ਡਿਸਪਲੇਅ ਮਿਲੇਗੀ’ . ਲਾਂਚ ਇਵੈਂਟ 2 ਜੁਲਾਈ ਸ਼ਾਮ 7 ਵਜੇ ਲਾਈਵਸਟ੍ਰੀਮ ਹੋਵੇਗਾ। ਇਸ ਸੇਗਮੈਂਟ ਵਿਚ ਵਨਪਲੱਸ ਦੀ ਸੀਧੀ ਟੱਕਰ ਸ਼ਿਓਮੀ ਨਾਲ ਹੋਵੇਗੀ।