ਕਰੋਨਾ ਕਾਰਨ ਹੋਏ ਲੋਕਡਾਊਨ ਕਾਰਨ ਜਿੱਥੇ ਆਰਥਿਕ ਤੌਰ ‘ਤੇ ਦੇਸ਼ ਪਿੱਛੜ ਰਿਹਾ ਸੀ , ਓਥੇ ਹੀ ਇਕ ਰਿਪੋਰਟ ਨੇ ਦਾਅਵਾ ਕੀਤਾ ਸੀ ਕਿ ਲਾਕਡਾਊਨ ਦੌਰਾਨ ਔਰਤਾਂ ਖ਼ਿਲਾਫ਼ ਘਰੇਲੂ ਹਿੰਸਾ ਦੇ ਮਾਮਲੇ ਬਹੁਤ ਵੱਧ ਗਏ ਹਨ। ਪਰ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਦਾਅਵੇ ਨੂੰ ਸਾਫ ਖਾਰਜ ਕਰ ਦਿੱਤਾ।
ਦਰਅਸਲ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਲਾਕਡਾਊਨ ‘ਚ ਘਰੇਲੂ ਹਿੰਸਾ ਦੇ ਕਈ ਮਾਮਲੇ ਸਾਹਮਣੇ ਆਏ ਹਨ ਅਤੇ ਕਈ ਔਰਤਾਂ ਹਜੇ ਵੀ ਇਸ ਖ਼ਿਲਾਫ਼ ਆਵਾਜ਼ ਉਠਾਉਣ ‘ਚ ਅਸਮਰੱਥ ਹਨ ਤਾਂ ਇਸ ਦੇ ਜਵਾਬ ‘ਚ ਉਹਨਾਂ ਨੇ ਇਹ ਦਾਅਵੇ ਗਲਤ ਦਸਦਿਆਂ ਕਿਹਾ ਕਿ “ਸੂਬੇ ਦੀ ਪੁਲਿਸ ਨੇ ਹਰ ਜਿਲ੍ਹੇ ‘ਚ ਇਕ ਸਟਾਪ ਕ੍ਰਾਈਸਿਸ ਸੈਂਟਰ ਦੀ ਸਥਾਪਨਾ ਕੀਤੀ ਹੈ। ਉਹਨਾਂ ਨੇ ਕਿਹਾ ” ਅਸੀਂ ਕਈ ਔਰਤਾਂ ਨੂੰ ਬਚਾਇਆ ਹੈ ਉਹਨਾਂ ਦੇ ਨਾਮ ਅਤੇ ਪਹਿਚਾਨ ਨਹੀਂ ਦੱਸੀ ਜਾ ਸਕਦੀ। ਹਰ ਸੂਬੇ ਤੇ ਜ਼ਿਲ੍ਹੇ ‘ਚ ਉਨ੍ਹਾਂ ਪੀੜਤਾਂ ਦੇ ਰਾਹਤ ਪੁਨਰਵਾਸ ਦੇ ਵੇਰਵਾ ਮੌਜੂਦ ਹਨ। “