Youth killed inਸ਼ੇਰ ਸਿੰਘ ਘੁਬਾਇਆ ਜੋ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਹਨ, ਦੇ ਬੇਟੇ ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਫਾਰਚਿਊਨਰ ਗੱਡੀ ਨੇ ਸੋਮਵਾਰ ਦੇਰ ਰਾਤ ਚੰਡੀਗੜ੍ਹ ਰੋਡ ‘ਤੇ ਇਕ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਨਾਲ ਮੁੰਡੀਆਂ ਕਲਾਂ ਨਿਵਾਸੀ ਭਜਨਪਾਲ ਉਰਫ ਰਵੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਸੂਚਨਾ ਮਿਲਦੇ ਹੀ ਪੁਲਿਸ ਉਥੇ ਪੁੱਜੀ। ਕਾਰਵਾਈ ਹੋਣ ਤੋਂ ਬਾਅਦ ਵਿਧਾਇਕ ਘੁਬਾਇਆ ਆਪਣੀ ਦੂਜੀ ਗੱਡੀ ਵਿਚ ਸਵਾਰ ਹੋ ਕੇ ਚੰਡੀਗੜ੍ਹ ਰਵਾਨਾ ਹੋ ਗਏ। ਵਿਧਾਇਕ ਘੁਬਾਇਆ ਦੇ ਡਰਾਈਵਰ ਫਾਜ਼ਿਲਕਾ ਦੇ ਪਿੰਡ ਟਾਹਲੀ ਵਾਲ ਨਿਵਾਸੀ ਸੁਰਿੰਦਰ ਸਿੰਘ ਉਰਫ ਛਿੰਦਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਵਿਧਾਇਕ ਦੀ ਗੱਡੀ ਨੂੰ ਵੀ ਕਬਜ਼ੇ ‘ਚ ਲੈ ਲਿਆ ਹੈ। ਚੌਕੀ ਮੁੰਡੀਆਂ ਕਲਾਂ ਦੇ ਇੰਚਾਰਜ ਸਬ-ਇੰਸਪੈਕਟਰ ਹਰਭਜਨ ਸਿੰਘ ਨੇ ਦੱਸਿਆ ਕਿ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਸੋਮਵਾਰ ਰਾਤ ਨੂੰ ਲੁਧਿਆਣਾ ਤੋਂ ਚੰਡੀਗੜ੍ਹ ਆਪਣੀ ਕਾਰ ਤੋਂ ਜਾ ਰਹੇ ਸਨ। ਜਦੋਂ ਉਹ ਮੁੰਡੀਆਂ ਕੋਲ ਪਹੁੰਚੇ ਤਾਂ ਸਰਕਾਰੀ ਸਕੂਲ ਕਟ ਕੋਲ ਇਕ ਬਾਈਕ ਨੇ ਮੋੜ ਲਿਆ ਜਿਸ ਨਾਲ ਗੱਡੀ ਨੇ ਸਿੱਧ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ।
ਬਾਈਕ ਬੇਕਾਬੂ ਹੋ ਕੇ ਬੱਸ ਸਟੈਂਡ ਨਾਲ ਟਕਰਾ ਗਈ ਅਤੇ ਬਾਈਕ ਸਵਾਰ ਰਵੀ ਦੇ ਕਾਫੀ ਸੱਟਾਂ ਲੱਗੀਆਂ। ਸੱਟਾਂ ਗੰਭੀਰ ਹੋਣ ਕਾਰਨ ਰਵੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਵਿਧਾਇਕ ਘੁਬਾਇਆ ਉਥੇ ਖੜ੍ਹੇ ਰਹੇ ਅਤੇ ਪੂਰੀ ਕਾਰਵਾਈ ਕਰਵਾਈ। ਇਸ ਤੋਂ ਬਾਅਦ ਚੰਡੀਗੜ੍ਹ ਲਈ ਰਵਾਨਾ ਹੋਏ। ਸਬ ਇੰਸਪੈਕਟਰ ਹਰਭਜਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜਾਂਚ ਤੋਂ ਬਾਅਦ ਮ੍ਰਿਤਕ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।