EU Urges States to Reopen : ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਯੂਰਪੀਅਨ ਯੂਨੀਅਨ ਵਿੱਚ ਬੇਲੋੜੀ ਯਾਤਰਾ ‘ਤੇ ਪਾਬੰਦੀ ਲਗਾਈ ਗਈ ਸੀ। ਹਾਲਾਂਕਿ ਵੀਰਵਾਰ ਦੀ ਘੋਸ਼ਣਾ ਤੋਂ ਬਾਅਦ ਹੁਣ ਇਨ੍ਹਾਂ ਨਿਯਮਾਂ ਵਿੱਚ ਢਿੱਲ ਦਿੱਤੀ ਗਈ ਹੈ। ਯੂਰਪੀਅਨ ਯੂਨੀਅਨ ਨੇ ਮਹਾਂਦੀਪ ਵਿੱਚ ਗ਼ੈਰ ਜ਼ਰੂਰੀ ਯਾਤਰਾ ‘ਤੇ ਪਾਬੰਦੀਆਂ’ ਤੇ 1 ਜੁਲਾਈ ਤੋਂ ਢਿੱਲ ਦੇਣ ਦਾ ਐਲਾਨ ਕੀਤਾ ਹੈ। ਨਵੀਂ ਛੋਟ ਦੇ ਤਹਿਤ, ਵਿਦੇਸ਼ੀ ਵਿਦਿਆਰਥੀ, ਯੂਰਪੀਅਨ ਯੂਨੀਅਨ ਤੋਂ ਬਾਹਰ ਦੇ ਲੋਕ ਜੋ ਯੂਰਪ ਵਿੱਚ ਰਹਿੰਦੇ ਹਨ ਅਤੇ ਉੱਚ ਕੁਸ਼ਲ ਕਾਮੇ ਵੀ 1 ਜੁਲਾਈ ਤੋਂ ਢਿੱਲ ਦਾ ਲਾਭ ਪ੍ਰਾਪਤ ਕਰਨਗੇ।
ਤੁਹਾਨੂੰ ਦੱਸ ਦੇਈਏ, ਯੂਰਪੀਅਨ ਯੂਨੀਅਨ ਨੇ ਮਾਰਚ ਵਿੱਚ ਜਿਵੇਂ ਹੀ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲਣਾ ਸ਼ੁਰੂ ਹੋਇਆ, ਤਾਂ ਹਰ ਤਰਾਂ ਦੀ ਬੇਲੋੜੀ ਯਾਤਰਾ ਤੇ ਪਾਬੰਦੀ ਲਗਾ ਦਿੱਤੀ ਸੀ। ਯੂਰਪੀਅਨ ਦੇਸ਼ਾਂ ਦੇ 27 ਦੇਸ਼ਾਂ ਤੋਂ ਇਲਾਵਾ, ਇਹ ਪਾਬੰਦੀ 15 ਜੂਨ ਤੱਕ ਆਈਸਲੈਂਡ, ਲੀਚਨਸਟਾਈਨ, ਨਾਰਵੇ ਅਤੇ ਸਵਿਟਜ਼ਰਲੈਂਡ ਵਿੱਚ ਲਾਗੂ ਕੀਤੀ ਗਈ ਸੀ। ਬੇਲੋੜੀ ਯਾਤਰਾ ‘ਚ ਢਿੱਲ ਦੇਣ ਤੋਂ ਬਾਅਦ, ਯਾਤਰਾ ਹੁਣ ਬਿਨਾਂ ID ਦੀ ਜਾਂਚ ਤੋਂ ਯੂਰਪ ਦੀ ਸਰਹੱਦ ਦੇ ਅੰਦਰ ਸੰਭਵ ਹੋ ਸਕੇਗੀ। ਯਾਨੀ ਕਿ ਜੂਨ ਦੇ ਅੰਤ ਤੋਂ, ਹੁਣ ਯੂਨੀਅਨ ਦੇ ਅੰਦਰ ਨਿਰਵਿਘਨ ਯਾਤਰਾ ਹੋਵੇਗੀ। ਇਸ ਤੋਂ ਪਹਿਲਾਂ ਯੂਰਪੀਅਨ ਯੂਨੀਅਨ ਨੇ ਬ੍ਰਿਟੇਨ ਨੂੰ ਛੱਡ ਕੇ ਸਾਰੇ ਦੇਸ਼ਾਂ ਦੇ ਨਾਗਰਿਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਸੀ। ਯੂਰਪੀਅਨ ਯੂਨੀਅਨ ਨੇ ਤਾਲਾਬੰਦੀ ਕਾਰਨ ਪ੍ਰਭਾਵਿਤ ਅਰਥਚਾਰੇ ਨੂੰ ਮੁੜ ਲੀਹ ‘ਤੇ ਲਿਆਉਣ ਲਈ ਬਾਹਰੀ ਸਰਹੱਦਾਂ ਖੋਲ੍ਹਣ ਦੀ ਸਿਫਾਰਸ਼ ਕੀਤੀ ਹੈ। ਸਪੱਸ਼ਟ ਹੈ ਕਿ ਇਟਲੀ, ਸਪੇਨ, ਬ੍ਰਿਟੇਨ, ਫਰਾਂਸ ਅਤੇ ਜਰਮਨੀ ਵਰਗੇ ਦੇਸ਼ ਕੋਰੋਨਾ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।