ਵਿਦੇਸ਼ਾਂ ‘ਚ ਵਸਦੇ ਸਿੱਖੀ ਕਈ ਵਾਰ ਕੁੱਝ ਅਜਿਹਾ ਕਰ ਦਿਖਾਉਂਦੇ ਹਨ ਕਿ ਸਿੱਖੀ ਨੂੰ ਭਰਵਾਂ ਹੁੰਗਾਰਾ ਮਿਲਦਾ ਹੈ। ਅਜਿਹਾ ਹੀ ਕਰ ਦਿਖਾਇਆ ਅਨਮੋਲ ਕੌਰ ਨਾਰੰਗ ਨੇ। ਉਸ ਨੇ ਵੈਸਟ ਪੁਆਇੰਟ ਵਿਖੇ ਯੂਐੱਸ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਟ ਹੋਕੇ ਪਹਿਲੀ ਸਿੱਖ ਔਰਤ ਬਣ ਇੱਕ ਨਵਾਂ ਇਤਿਹਾਸ ਕਾਇਮ ਕੀਤਾ। ਸੈਕੰਡ ਲੈਫਟੀਨੈਂਟ ਅਨਮੋਲ ਕੌਰ ਯੂ.ਐੱਸ ਫ਼ੌਜ ਵਿਚ ਏਅਰ ਡਿਫੈਂਸ ਤੋਪਖਾਨੇ ‘ਚ ਵਜੋਂ ਨਿਯੁਕਤ ਕੀਤੀ ਗਈ ਹੈ। ਦੱਸ ਦੇਈਏ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕੋਈ ਸਿੱਖ ਮਹਿਲਾ ਗ੍ਰੈਜੂਏਟ ਹੋਈ ਹੈ। ਸ਼੍ਰੋਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਮੁੱਚੀ ਸਿੱਖ ਕੌਮ ਲਈ ਵੱਡੀ ਮਾਣ ਵਾਲੀ ਗੱਲ ਹੈ।