Delhi Infection Rate: ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਬੀਤੇ ਇੱਕ ਹਫ਼ਤੇ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਘੱਟ ਹੋ ਗਈ ਹੈ । ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੀ ਸੰਕ੍ਰਮਣ ਦਰ ਨੇ ਵੀ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਸ਼ੁੱਕਰਵਾਰ ਨੂੰ 5,947 ਲੋਕਾਂ ਦੀ ਜਾਂਚ ਵਿੱਚ ਹੀ 2,137 ਪੀੜਤ ਮਿਲੇ ਹਨ । ਜਿਸਦਾ ਮਤਲਬ ਹੈ ਕਿ ਸੰਕ੍ਰਮਣ ਦਰ ਕਰੀਬ 35 ਫੀਸਦੀ ਰਹੀ ਅਤੇ ਜਾਂਚ ਵਿੱਚ ਹਰ ਤੀਜਾ ਵਿਅਕਤੀ ਪੀੜਤ ਮਿਲਿਆ । ਇਸ ਤੋਂ ਪਹਿਲਾਂ ਵੀਰਵਾਰ ਨੂੰ ਸੰਕ੍ਰਮਣ ਦਰ ਕਰੀਬ 35 ਫੀਸਦੀ ਸੀ ।
ਗੌਰਤਲਬ ਹੈ ਕਿ 30 ਮਈ ਅਤੇ 11 ਜੂਨ ਵਿਚਾਲੇ ਜੋ ਅੰਕੜੇ ਸਾਹਮਣੇ ਆਏ ਹਨ, ਉਹ ਦਿਖਾਉਂਦੇ ਹਨ ਕਿ ਦਿੱਲੀ ਵਿੱਚ ਸੰਕ੍ਰਮਣ ਦੀ ਦਰ 21 ਫੀਸਦੀ ਵੱਧ ਗਈ ਹੈ ਅਤੇ ਰਿਕਵਰੀ ਰੇਟ 8 ਫੀਸਦੀ ਤੋਂ ਘੱਟ ਹੋ ਗਿਆ ਹੈ । ਦਰਅਸਲ, ਦਿੱਲੀ ਵਿੱਚ ਇੱਕ ਜੂਨ ਤੋਂ ਲੈ ਕੇ 11 ਜੂਨ ਤੱਕ ਕਰਵਾਈ ਗਈ ਇੱਕ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕਰੀਬ 58 ਹਜ਼ਾਰ ਲੋਕਾਂ ਵਿੱਚੋਂ 14 ਹਜ਼ਾਰ ਤੋਂ ਵੱਧ ਲੋਕ ਪੀੜਤ ਸਨ, ਜਿਸ ਕਾਰਨ ਜੂਨਵਿਚ ਕੋਰੋਨਾ ਦੇ ਸੰਕ੍ਰਮਣ ਦੀ ਦਰ 25 ਫੀਸਦੀ ਵੱਧ ਗਈ ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਪਹਿਲੀ ਵਾਰ ਸੰਕ੍ਰਮਣ ਦੀ ਦਰ 35 ਫੀਸਦੀ ਦੇ ਹਿਸਾਬ ਨਾਲ ਵਧੀ ਜਦੋਂ 5360 ਲੋਕਾਂ ਦੀ ਰਿਪੋਰਟ ਆਈ ਅਤੇ ਉਨ੍ਹਾਂ ਵਿੱਚੋਂ 1877 ਲੋਕ ਪਾਜ਼ੀਟਿਵ ਪਾਏ ਗਏ । ਜਾਂ ਫਿਰ ਇਸ ਨੂੰ ਅਜਿਹਾ ਵੀ ਕਹਿ ਸਕਦੇ ਹਾਂ ਕਿ ਦਿੱਲੀ ਜਿੰਨੇ ਲੋਕਾਂ ਨੇ ਟੈਸਟ ਕਰਵਾਇਆ, ਉਨ੍ਹਾਂ ਵਿੱਚੋਂ ਹਰ ਤੀਜਾ ਵਿਅਕਤੀ ਕੋਰੋਨਾ ਪੀੜਤ ਨਿਕਲਿਆ ।
ਦੱਸ ਦੇਈਏ ਕਿ 30 ਮਈ ਨੂੰ 44 ਫੀਸਦੀ ਮਰੀਜ਼ ਕੋਰੋਨਾ ਨਾਲ ਠੀਕ ਹੋ ਗਏ ਸਨ ਪਰ ਹੁਣ ਕੋਰੋਨਾ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ ਘੱਟ ਹੋ ਗਈ ਹੈ ਅਤੇ ਇਨਫੈਕਸ਼ਨ ਦੀ ਦਰ ਵਧ ਗਈ ਹੈ । 11 ਜੂਨ ਦੀ ਗੱਲ ਕਰੀਏ ਤਾਂ ਇਸ ਦਿਨ ਕੋਰੋਨਾ ਨਾਲ ਠੀਕ ਹੋਣ ਵਾਲਿਆਂ ਦਾ ਫੀਸਦੀ ਸਿਰਫ਼ 36 ਫੀਸਦੀ ਰਹਿ ਗਿਆ।