amitabh bachchan google maps: ਬਾਲੀਵੁੱਡ ਦਾ ਸ਼ਹਿਨਸ਼ਾਹ ਹੁਣ ਕੁੱਝ ਨਵਾਂ ਕਰਨ ਜਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਵਕ Google Maps ‘ਤੇ ਜਲਦ ਹੀ ਹੁਣ ਓਹੀ ਰੋਬੋਟ ਵਰਗੀ ਆਵਾਜ਼ ਦੀ ਜਗ੍ਹਾ ਅਮਿਤਾਭ ਬੱਚਨ ਦੀ ਆਵਾਜ਼ ਸੁਣਨ ਨੂੰ ਮਿਲ ਸਕਦੀ ਹੈ। ਇਕ ਰਿਪੋਰਟ ਦੀ ਮੰਨੀਏ ਤਾਂ Google Maps ਹੁਣ ਆਪਣੇ ਹਿੰਦੀ ਵਰਜਨ ‘ਚ ਅਮਿਤਾਭ ਬੱਚਨ ਦੀ ਆਵਾਜ਼ ਚਾਹੁੰਦਾ ਹੈ ਜਿਸ ਸਬੰਧੀ ਉਹਨਾਂ ਨਾਲ ਸੰਪਰਕ ਵੀ ਕੀਤਾ ਜਾ ਚੁੱਕਾ ਹੈ ਅਤੇ ਖਾਸ ਗੱਲ ਇਹ ਹੈ ਕਿ ਅਮਿਤਾਭ ਬੱਚਨ ਨੂੰ ਇਸ ਲਈ ਇੱਕ ਮੋਟਾ ਆਫ਼ਰ ਵੀ ਦਿੱਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਅਮਿਤਾਭ ਹੁਣ ਜਲਦ ਹੀ ਲੋਕਾਂ ਨੂੰ ਆਪਣੀ ਮੰਜ਼ਲ ‘ਤੇ ਪਹੁੰਚਾਉਂਦੇ ਨਜ਼ਰ ਆਉਣਗੇ।
ਪ੍ਰੋਜੈਕਟ ‘ਤੇ ਡੀਲ ਸਾਈਨ ਹੋਣ ‘ਚ ਹਜੇ ਦੇਰ ਹੈ। ਹਾਲਾਂਕਿ ਗੂਗਲ ਅਤੇ ਅਮਿਤਾਭ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਪਰ ਲਾਕਡਾਊਨ ਅਤੇ ਫਿਜ਼ੀਕਲ ਡਿਸਟੈਂਸਿੰਗ ਦੀ ਪਾਲਣਾ ਕਰਦੇ ਅਮਿਤਾਭ ਜਲਦ ਹੀ ਆਪਣੇ ਬੰਗਲੇ ‘ਚ ਹੀ ਡਬਿੰਗ ਸ਼ੁਰੂ ਕਰ ਸਕਦੇ ਹਨ।
Google Maps ‘ਤੇ ਹਜੇ ਤੱਕ ਤਾਂ ਸਿਰਫ ਕੈਰਨ ਜੈਕਬਸਨ ਦੀ ਆਵਾਜ਼ ਸੁਣਾਈ ਦਿੰਦੀ ਸੀ। ਜ਼ਿਕਰਯੋਗ ਹੈ ਕਿ ਕੈਰਨ ਨਿਊਯਾਰਕ ‘ਚ ਇੱਕ ਐਂਟਰਟੇਨਰ ਵਜੋਂ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਐਪਲ SIRI ‘ਚ ਵੀ ਵਾਇਸ ਅਸਿਸਟੈਂਟ ਦੇ ਰੂਪ ‘ਚ ਕੈਰਨ ਦੀ ਆਵਾਜ਼ ਦੀ ਸੁਣਾਈ ਦਿੰਦੀ ਹੈ।