messi shine in come back: 97 ਦਿਨਾਂ ਬਾਅਦ ਮੈਦਾਨ ਵਿੱਚ ਵਾਪਿਸ ਪਰਤੇ ਲਿਓਨਲ ਮੈਸੀ ਨੇ ਸਪੇਨ ਦੇ ਲਾ ਲੀਗਾ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬਾਰਸੀਲੋਨਾ ਦੀ ਟੀਮ ਮੇਅਰਕਾ ਦੇ ਖਿਲਾਫ ਮੈਚ ਖੇਡ ਰਹੀ ਸੀ ਅਤੇ ਇਸ ਮੈਚ ਵਿੱਚ ਲੀਗ ਟੇਬਲ ਦੀ ਚੋਟੀ ਦੀ ਟੀਮ 4-0 ਨਾਲ ਜੇਤੂ ਰਹੀ। ਬਾਰਸੀਲੋਨਾ ਨੇ ਖੇਡ ਦੇ ਦੂਜੇ ਮਿੰਟ ਵਿੱਚ ਪਹਿਲਾ ਗੋਲ ਕੀਤਾ। ਅਰਾਤੁਰੋ ਵਿਡਲ ਨੇ ਜਾਰਡੀ ਐਲਬਾ ਦੇ ਖੱਬੇ ਪੈਰ ਰਾਹੀਂ ਇੱਕ ਕਰਾਸ ਨੂੰ ਹੈੱਡ ਮਾਰ ਟੀਮ ਨੂੰ 1-0 ਦੀ ਲੀਡ ਦਵਾ ਦਿੱਤੀ। ਮੇਅਰਕਾ ਡਿਫੈਂਡਰਜ਼ ਨੂੰ ਖੇਡ ਦੇ ਸ਼ੁਰੂ ਤੋਂ ਹੀ ਲਿਓਨਲ ਮੇਸੀ ਨੂੰ ਸੰਭਾਲਣ ਵਿੱਚ ਮੁਸ਼ਕਿਲ ਪੇਸ਼ ਆ ਰਹੀ ਸੀ ਅਤੇ ਬਾਰਸੀਲੋਨਾ ਦੀ ਟੀਮ ਨੇ 37 ਮਿੰਟਾਂ ਵਿੱਚ 2-0 ਦੀ ਲੀਡ ਲੈ ਲਈ। ਇਸ ਵਾਰ ਮੈਸੀ ਨੇ ਬ੍ਰੈਥਵੇਟ ਦੇ ਸਾਹਮਣੇ ਹੀ ਗੋਲ ਦੇ ਦਰਵਾਜ਼ੇ ਖੋਲ੍ਹ ਦਿੱਤੇ। ਜਿਸ ਨੇ ਬਿਨਾ ਕੋਈ ਗ਼ਲਤੀ ਕੀਤੇ ਬਾਰਸੀਲੋਨਾ ਨੂੰ ਪਹਿਲੇ ਅੱਧ ਦੇ ਖਤਮ ਹੋਣ ਤੋਂ ਪਹਿਲਾਂ 2-0 ਦੀ ਬੜ੍ਹਤ ਦਵਾ ਦਿੱਤੀ।
ਦੁਨੀਆ ਦੇ ਸਭ ਤੋਂ ਵਧੀਆ ਖੇਡ ਨਿਰਮਾਤਾ ਨੇ ਦੂਜੇ ਅੱਧ ਵਿੱਚ ਵੀ ਦਬਦਬਾ ਬਣਾਇਆ। ਅਰਜਨਟੀਨਾ ਦਾ ਫੁੱਟਬਾਲਰ ਖੇਡ ਦੇ 79 ਵੇਂ ਮਿੰਟ ਦੌਰਾਨ ਇੱਕ ਵਾਰ ਫਿਰ ਚਮਕਿਆ। ਇਸ ਵਾਰ ਜੋਰਡੀ ਐਲਬਾ ਨੇ ਬਾਰਸੀਲੋਨਾ ਲਈ ਮੈਚ ਦਾ ਤੀਸਰਾ ਗੋਲ ਮੇਸੀ ਦੇ ਪਾਸ ਨਾਲ ਕੀਤਾ। ਮੇਸੀ ਆਪਣੇ ਸਾਥੀ ਖਿਡਾਰੀਆਂ ਨੂੰ ਦੋ ਗੋਲ ਕਰਨ ਵਿੱਚ ਸਹਾਇਤਾ ਕਰਨ ਤੋਂ ਬਾਅਦ ਵੀ ਨਹੀਂ ਰੁਕਿਆ। ਮੈਚ ਦਾ ਚੌਥਾ ਗੋਲ ਸੱਟ ਲੱਗਣ ਦੇ ਸਮੇਂ ਆਇਆ। ਲੁਈਸ ਸੂਆਰੇਜ਼ ਨੇ ਇਸ ਵਾਰ ਮੇਸੀ ਦੀ ਸਹਾਇਤਾ ਕੀਤੀ ਅਤੇ ਮੈਚ ਦਾ ਨਤੀਜਾ 4-0 ਰਿਹਾ। ਇਸ ਜਿੱਤ ਦੇ ਨਾਲ ਬਾਰਸੀਲੋਨਾ ਦੀ ਟੀਮ 28 ਮੈਚਾਂ ਦੇ ਬਾਅਦ 61 ਅੰਕਾਂ ਦੇ ਨਾਲ ਲੀਗ ਟੇਬਲ ਵਿੱਚ ਚੋਟੀ ‘ਤੇ ਹੈ। ਰੀਅਲ ਮੈਡਰਿਡ ਇੱਕ ਮੈਚ ਘੱਟ ਖੇਡ ਕਿ 56 ਅੰਕਾਂ ਨਾਲ ਇੱਕ ਅੰਕ ਹੇਠਾਂ ਹੈ। ਲੌਕਡਾਊਨ ਬਰੇਕ ਤੋਂ ਬਾਅਦ ਵਾਪਸੀ ਕਰਨ ਵਾਲੇ ਕ੍ਰਿਸਟੀਅਨੋ ਰੋਨਾਲਡੋ ਭਾਵੇਂ ਫਲਾਪ ਹੋ ਗਏ ਹੋਣ, ਪਰ ਲਿਓਨਲ ਮੇਸੀ ਨੂੰ ਆਪਣੀ ਪੁਰਾਣੀ ਝਲਕ ਦਿਖਾਉਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਾ।