Guru Randhawa Shehnaaz Sushant demise : ਸੁਸ਼ਾਂਤ ਸਿੰਘ ਰਾਜਪੂਤ ਦੇ ਸੁਸਾਇਡ ਨੇ ਬਾਲੀਵੁਡ ਨੂੰ ਕਾਫੀ ਹੈਰਾਨ ਕਰ ਦਿੱਤਾ ਹੈ। ਅਦਾਕਾਰ ਦੇ ਦਿਹਾਂਤ ਉੱਤੇ ਫੈਨਜ਼ ਸਮੇਤ ਸੈਲੇਬਸ ਦੁੱਖ ਜਤਾ ਰਹੇ ਹਨ। ਸੁਸ਼ਾਂਤ ਸਿੰਘ ਰਾਜਪੂਤ ਦੇ ਸੁਸਾਇਡ ਦੀ ਵਜ੍ਹਾ ਅਜੇ ਸਾਹਮਣੇ ਨਹੀਂ ਆਈ ਹੈ। ਹੁਣ ਸੁਸ਼ਾਂਤ ਦੇ ਅਰਥੀ ਨੂੰ ਪੋਸਟਮਾਰਟਮ ਲਈ ਹਸਪਤਾਲ ਲੈ ਜਾਇਆ ਗਿਆ ਹੈ। ਸੁਸ਼ਾਂਤ ਨੇ ਬਾਲੀਵੁਡ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਸਨ।
ਜਿਹਨਾਂ ‘ਚ ਕਾਈ ਪੋਚੇ, ਐੱਮ. ਐੱਸ. ਧੋਨੀ, ਛਿਛੋਰੇ, ਕੇਦਾਰਨਾਥ ਅਤੇ ਸ਼ੁੱਧ ਦੇਸੀ ਰੋਮਾਂਸ ਵਰਗੀਆਂ ਕਈ ਬਿਹਤਰੀਨ ਫ਼ਿਲਮਾਂ ਸ਼ਾਮਿਲ ਹਨ। ਦਸ ਦੇਈਏ ਕਿ ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਤੇ ਟੀ. ਵੀ. ਜਗਤ ਦੇ ਸਾਰੇ ਕਲਾਕਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਖ਼ਬਰ ਸੁਣਕੇ ਹਰ ਕੋਈ ਸਦਮੇ ‘ਚ ਹੈ।
ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਆਪਣੀ ਇੱਕ ਪੁਰਾਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ਇਹ ਸਭ ਤੋਂ ਹੈਰਾਨ ਕਰਨ ਵਾਲੀ ਖ਼ਬਰ ਹੈ। ਵਿਸ਼ਵਾਸ ਨਹੀਂ ਕਰ ਸਕਦਾ। ਅੱਜ ਅਜਿਹੀ ਦੁਖਦਾਈ ਖ਼ਬਰ। ਸੁਸ਼ਾਂਤ ਭਾਈ ਤੁਸੀਂ ਹਮੇਸ਼ਾ ਮੁਸਕਰਾਉਂਦੇ ਅਤੇ ਐਨਰਜੀ ਨਾਲ ਭਰੇ ਰਹਿੰਦੇ ਸੀ। ਤੁਹਾਡੀਆਂ ਫਿਲਮਾਂ ਬਹੁਤ ਕਮਾਲ ਦੀਆਂ ਸਨ। ਬੁਹਤ ਵਧੀਆ ਮਹਿਸੂਸ ਹੁੰਦਾ ਸੀ ਜਦੋਂ ਵੀ ਤੁਹਾਡੇ ਨਾਲ ਮੁਲਾਕਾਤ ਹੁੰਦੀ ਸੀ। ਵਾਹਿਗੁਰੂ ਤੁਹਾਡੀ ਰੂਹ ਨੂੰ ਸ਼ਾਂਤੀ ਬਖਸ਼ੇ। ਇਸ ਤੋਂ ਇਲਾਵਾ ਪੰਜਾਬੀ ਗਾਇਕਾ ਤੇ ਅਦਾਕਾਰਾ ਨਿਸ਼ਾ ਬਾਨੋ ਨੇ ਵੀ ਸੁਸ਼ਾਂਤ ਸਿੰਘ ਰਾਜਪੂਤ ਦੇ ਲਈ ਪੋਸਟ ਪਾ ਦੁੱਖ ਜਤਾਇਆ ਹੈ।
ਉਹਨਾਂ ਨੇ ਲਿਖਿਆ – ‘ਜ਼ਿੰਦਗੀ ‘ਚ ਬਹੁਤ ਚੰਗੇ ਬੁਰੇ ਹਾਲਾਤ ਆਉਂਦੇ ਨੇ, ਪਰ ਕਦੇ ਵੀ ਇਹੋ ਜਿਹਾ ਸਟੈੱਪ ਨਹੀਂ ਚੁੱਕਣਾ ਚਾਹੀਦਾ ਸਾਨੂੰ, ਸੱਚੀ ਯਕੀਨ ਨਹੀਂ ਹੋ ਰਿਹਾ।’ ਸ਼ਹਿਨਾਜ਼ ਗਿੱਲ, ਗਗਨ ਕੋਕਰੀ, ਯੁਵਰਾਜ ਹੰਸ ਤੇ ਟੀਵੀ ਜਗਤ ਕਲਾਕਾਰਾਂ ਤੋਂ ਇਲਾਵਾ ਕ੍ਰਿਕੇਟ ਜਗਤ ਤੋਂ ਵਿਰਾਟ ਕੋਹਲੀ, ਸੁਰੇਸ਼ ਰੈਨਾ ਤੇ ਕਈ ਹੋਰ ਨਾਮੀ ਹਸਤੀਆਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ‘ਤੇ ਦੁੱਖ ਜਤਾਇਆ ਹੈ। ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਸਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਕਿਸ ਦੇਸ਼ ਮੇਂ ਹੈ ਮੇਰਾ ਦਿਲ ਨਾਮ ਦੇ ਸੀਰੀਅਲ ‘ਚ ਕੰਮ ਕੀਤਾ ਸੀ ਪਰ ਪਹਿਚਾਣ ਉਨ੍ਹਾਂ ਨੂੰ ਏਕਤਾ ਕਪੂਰ ਦੇ ਸੀਰੀਅਲ ਪਵਿੱਤਰ ਰਿਸ਼ਤਾ ਤੋਂ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ ਦਾ ਸਫ਼ਰ ਸ਼ੁਰੂ ਕੀਤਾ ਸੀ।