Trudeau supports NDP leader Jagmeet Singh: ਸੰਸਦ ਮੈਂਬਰ ਨੂੰ ਨਸਲਵਾਦੀ ਕਹਿਣ ਅਤੇ ਇਸ ਮਾਫੀ ਨਾ ਮੰਗਣ ਕਾਰਨ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਨੇਤਾ ਜਗਮੀਤ ਸਿੰਘ ਨੂੰ ਹਾਊਸ ਆਫ਼ ਕਾਮਨਜ਼ ਤੋਂ ਬਾਕੀ ਸੈਸ਼ਨ ਦੀ ਕਾਰਵਾਈ ‘ਚੋਂ ਸਪੀਕਰ ਨੇ ਬਾਹਰ ਕੱਢ ਦਿੱਤਾ ਸੀ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਗਮੀਤ ਸਿੰਘ ਦੀ ਹਿਮਾਇਤ ਕਰਦੇ ਨਜ਼ਰ ਆਏ। ਸੂਤਰਾਂ ਮੁਤਾਬਕ ਇਹ ਵੀ ਇੱਕ ਰਾਜਨੀਤਿਕ ਚਾਲ ਹੈ ਜੋ ਚੋਣਾਂ ‘ਚ ਉਸਨੂੰ ਮਦਦ ਕਰ ਸਕਦੀ ਹੈ।
ਦੱਸ ਦੇਈਏ ਕਿ ਇਹ ਮਾਮਲਾ ਓਦੋ ਸ਼ੁਰੂ ਹੋਇਆ ਜਦੋਂ ਕਈ ਲੋਕਾਂ ਨਾਲ ਹੋਈਆਂ ਧੱਕੇਸ਼ਾਹੀ ਦੇ ਮੱਦੇਨਜ਼ਰ ਐੱਨ. ਡੀ. ਪੀ. ਨੇ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (ਆਰ. ਸੀ. ਐੱਮ. ਪੀ.) ‘ਚ ਸੁਧਾਰਾਂ ਲਈ ਬੁੱਧਵਾਰ ਨੂੰ ਸਦਨ ‘ਚ ਮਤਾ ਪੇਸ਼ ਕੀਤਾ ਗਿਆ। ਅਲਾਇਨ ਥੈਰਿਨ ਦੇ ਸਮਰਥਨ ਤੋਂ ਇਨਕਾਰ ‘ਤੇ ਜਗਮੀਤ ਸਿੰਘ ਨੇ ਐੱਮ. ਪੀ. ਨੂੰ ਨਸਲਵਾਦੀ ਕਹਿ ਕਹਿ ਦਿੱਤਾ। ਜਿਸ ਤੋਂ ਬਾਅਦ ਉਹਨਾਂ ਨੂੰ House of Commons ਤੋਂ ਕੱਢ ਦਿੱਤਾ ਗਿਆ।