Sonakshi deactivate twitter account : ਬਾਲੀਵੁਡ ਅਦਾਕਾਰਾ ਸੋਨਾਕਸ਼ੀ ਸਿਨਹਾ ਆਪਣੇ ਅੰਦਾਜ ਲਈ ਕਾਫੀ ਜਾਣੀ ਜਾਂਦੀ ਹੈ। ਅਦਾਕਾਰਾ ਰਾਮਾਇਣ ਨਾਲ ਜੁੜੇ ਇੱਕ ਸਵਾਲ ਉੱਤੇ ਆਪਣੇ ਜਵਾਬ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਸੀ। ਇਸ ਤੋਂ ਇਲਾਵਾ ਸੋਨਾਕਸ਼ੀ ਸਿਨਹਾ ਨੇ ਬੀਤੇ ਦਿਨ ਆਪਣਾ ਟਵਿੱਟਰ ਅਕਾਊਂਟ ਡਿਐਕਟੀਵੇਟ ਕਰ ਟਵਿੱਟਰ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਆਪ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਪੋਸਟ ਦੇ ਜ਼ਰੀਏ ਦਿੱਤੀ ਹੈ।
ਆਪਣੀ ਪੋਸਟ ਵਿੱਚ ਅਦਾਕਾਰਾ ਨੇ ਦੱਸਿਆ ਕਿ ਮਾਨਸਿਕ ਸਿਹਤ ਦੀ ਰੱਖਿਆ ਲਈ ਪਹਿਲਾ ਕਦਮ ਇਹ ਹੈ ਕਿ ਨਕਾਰਾਤਮਕਤਾ ਤੋਂ ਦੂਰ ਰਹੋ। ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੀ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਅੱਗ ਲੱਗੇ ਬਸਤੀ ਵਿੱਚ, ਮੈਂ ਆਪਣੀ ਮਸਤੀ ਵਿੱਚ। ਸੋਨਾਕਸ਼ੀ ਸਿਨਹਾ ਦੀ ਇਹ ਪੋਸਟ ਸੋਸ਼ਲ ਮੀਡੀਆ ਉੱਤੇ ਖੂਬ ਸੁਰਖੀਆਂ ਬਟੋਰ ਰਹੀ ਹੈ।
ਅਦਾਕਾਰਾ ਨੇ ਟਵਿੱਟਰ ਅਕਾਊਂਟ ਨੂੰ ਡਿਐਕਟਿਵੇਟ ਕਰਨ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ, ਆਪਣੀ ਮਾਨਸਿਕ ਸਿਹਤ ਨੂੰ ਬਚਾਉਣ ਦੀ ਦਿਸ਼ਾ ਵਿੱਚ ਸਭ ਤੋਂ ਪਹਿਲਾ ਕਦਮ ਹੈ ਆਪਣੇ ਆਪ ਨੂੰ ਨੈਗੇਟਿਵਿਟੀ ਤੋਂ ਦੂਰ ਰੱਖਣਾ। ਟਵਿੱਟਰ ਇਨ੍ਹੀਂ ਦਿਨ੍ਹੀਂ ਕੁੱਝ ਅਜਿਹਾ ਹੀ ਬਣ ਚੁੱਕਿਆ ਹੈ। ਇਸ ਲਈ ਮੈਂ ਆਪਣਾ ਅਕਾਊਂਟ ਡਿਐਕਟਿਵੇਟ ਕਰ ਰਹੀ ਹਾਂ। ਬਾਏ, ਸ਼ਾਂਤੀ ਵਿੱਚ ਰਹੋ। ਸੋਨਾਕਸ਼ੀ ਸਿਨਹਾ ਨੇ ਅਚਾਨਕ ਚੁੱਕੇ ਇਸ ਕਦਮ ਦੀ ਕੁੱਝ ਖਾਸ ਜਾਣਕਾਰੀ ਨਹੀਂ ਦਿੱਤੀ।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਸੋਨਾਕਸ਼ੀ ਸਿਨਹਾ ਨੂੰ ਰਾਮਾਇਣ ਵਿਵਾਦ ਤੋਂ ਬਾਅਦ ਹੀ ਕਾਫ਼ੀ ਟਰੋਲ ਕੀਤਾ ਜਾ ਰਿਹਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਪਰਿਵਾਰਵਾਦ ਨੂੰ ਲੈ ਕੇ ਵੀ ਲਗਾਤਾਰ ਟਰੋਲ ਕੀਤਾ ਜਾ ਰਿਹਾ ਸੀ। ਉੱਥੇ ਹੀ, ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਆਖਰੀ ਵਾਰ ਫਿਲਮ ਦਬੰਗ 3 ਵਿੱਚ ਨਜ਼ਰ ਆਈ ਸੀ। ਇਸ ਫਿਲਮ ਵਿੱਚ ਸੋਨਾਕਸ਼ੀ ਸਿਨਹਾ ਨੇ ਸਲਮਾਨ ਖਾਨ ਦੇ ਨਾਲ ਮੁੱਖ ਭੂਮਿਕਾ ਅਦਾ ਕੀਤੀ ਸੀ। ਦਬੰਗ ਦੀਆਂ ਤਿੰਨਾਂ ਸੀਰੀਜ ਵਿੱਚ ਸੋਨਾਕਸ਼ੀ ਸਿਨਹਾ ਨੇ ਹੀ ਅਹਿਮ ਭੂਮਿਕਾ ਅਦਾ ਕੀਤੀ ਹੈ। ਖਾਸ ਗੱਲ ਤਾਂ ਇਹ ਹੈ ਕਿ ਦਬੰਗ 1 ਦੇ ਜ਼ਰੀਏ ਅਦਾਕਾਰਾ ਨੇ ਫਿਲਮੀ ਦੁਨੀਆ ਵਿੱਚ ਕਦਮ ਰੱਖਿਆ ਸੀ।