Paresh Rawal Boycott China : ਆਮ ਜਨਤਾ ਤੋਂ ਲੈ ਕੇ ਬਾਲੀਵੁਡ ਦੇ ਕਈ ਸਿਤਾਰਿਆਂ ਨੇ ਚੀਨੀ ਐਪ ਟਿੱਕ-ਟਾਕ ਨੂੰ Uninstall ਕਰ ਦਿੱਤਾ ਹੈ। ਸਰਹੱਦ ‘ਤੇ ਚੀਨ ਦੇ ਨਾਲ ਵੱਧਦੇ ਮਤਭੇਦਾਂ ਵਿਚਕਾਰ ਭਾਰਤ ‘ਚ ਬਾਏਕਾਟ ਚੀਨ ਦੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ। ਕਈ ਕਲਾਕਾਰਾਂ ਨੇ ਫਲਿੱਪ ਕਾਰਟ, ਐਮਾਜ਼ੋਨ ਜਿਹੀਆਂ ਈ-ਕਾਮਰਸ ਸਾਈਟਾਂ ਨੂੰ ਚੀਨੀ ਵਸਤੂਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਹੈ।ਦਸ ਦੇਈਏ ਕਿ LAC ‘ਤੇ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਕਾਰ ਵੱਡਾ ਤਣਾਅ ਹੈ।
ਰਾਜ ਨੇਤਾਵਾਂ, ਫਿਲਮੀ ਸਿਤਾਰਿਆਂ ਅਤੇ ਖਿਡਾਰੀਆਂ ਦੇ ਬਿਆਨਾਂ ਰਾਹੀਂ ‘ਬਾਏਕਾਟ ਚਾਈਨਾ’ ਦਾ ਸੰਦੇਸ਼ ਅਤੇ ਸਪੱਸ਼ਟਤਾ ਤੋਂ ਪ੍ਰਤੀਤ ਹੁੰਦਾ ਹੈ। ਅਸਲ ‘ਚ ਕੰਟਰੋਲ ਰੇਖਾ ‘ਤੇ ਚੀਨੀ ਫ਼ੌਜ ਦੇ ਨਾਲ ਹੋਈ ਹਿੰਸਕ ਲੜਾਈ ‘ਚ 20 ਭਾਰਤੀ ਫ਼ੌਜੀ ਸ਼ਹੀਦੀ ਪ੍ਰਾਪਤ ਕਰ ਗਏ ਹਨ। ਜਿਸ ਦਾ ਪੂਰੇ ਭਾਰਤ ਨੂੰ ਕਾਫੀ ਦੁੱਖ ਹੈ। ਬਾਲੀਵੁਡ ਸਿਤਾਰੇ ਚੀਨੀ ਉਤਪਾਦਾਂ ਦੀ ਵਰਤੋਂ ‘ਤੇ ਰੋਕ ਸਬੰਧੀ ਅੰਦੋਲਨ ‘ਚ ਸ਼ਾਮਿਲ ਹੋ ਰਹੇ ਹਨ।
ਇਨ੍ਹਾਂ ‘ਚ ਪਰੇਸ਼ ਰਾਵਲ, ਸ਼ੇਖਰ ਕਪੂਰ ਅਤੇ ਸਤੀਸ਼ ਸਾਹ ਸ਼ਾਮਲ ਹਨ। ਇਸ ਤੋਂ ਇਲਾਵਾ ਟੈਲੀਵਿਜਨ ਅਤੇ ਦੱਖਣੀ ਫਿਲਮ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਉਨ੍ਹਾਂ ਦਾ ਸਮਰਥਨ ਕੀਤਾ ਹੈ। ਪਰੇਸ਼ ਰਾਵਲ ਨੇ ਫਲਿੱਪਕਾਰਟ, ਐਮਾਜ਼ੋਨ ਅਤੇ ਸਨੈਪਡੀਲ ਵਰਗੀਆਂ ਈ-ਕਾਮਰਸ ਵੈਬਸਾਈਟਾਂ ਨੂੰ ਇਕ ਸੰਦੇਸ਼ ਦਿੱਤਾ ਹੈ। ਇਨ੍ਹਾਂ ‘ਚ ਉਨ੍ਹਾਂ ਨੇ ਚੀਨੀ ਉਤਪਾਦਾਂ ਨੂੰ ਨਾ ਲੈਣ ਦੀ ਬੇਨਤੀ ਕੀਤੀ ਸੀ। ਇਸ ਦੇ ਨਾਲ ਹੀ ਪਰੇਸ਼ ਰਾਵਲ ਨੇ ਲਿਖਿਆ ਕਿ ਉਨ੍ਹਾਂ ਨੂੰ ਗਾਹਕ ਦੇ ਰੂਪ ‘ਚ ਆਪਣੀ ਖ਼ਰੀਦ ਦੀ ਜਾਣਕਾਰੀ ਰੱਖਣ ਦਾ ਅਧਿਕਾਰੀ ਹੈ।
ਨਿਰਮਾਤਾ ਪ੍ਰਿਆ ਗੁਪਕਾ ਨੇ ਵੀ ਇਨ੍ਹਾਂ ਗੱਲਾਂ ਦਾ ਸਮਰਥਨ ਕੀਤਾ। ਟੀਵੀ ਦੀ ਮਸ਼ਹੂਰ ਅਦਾਕਾਰਾ ਕਾਮਿਆ ਪੰਜਾਬੀ ਨੇ ਲਿਖਿਆ ਕਿ ਚੀਨ ਦੇ ਦੁਰਾਚਾਰ ਵਿਚਕਾਰ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਅਤੇ ਅੰਦੋਲਨ ‘ਚ ਸ਼ਾਮਿਲ ਹੋਣ ਦਾ ਸਮਾਂ ਆ ਗਿਆ ਹੈ। ਜਾਣਕਾਰੀ ਮੁਤਾਬਿਕ ਸੀਏਆਈਟੀ ਨੇ ਵੀ ਬਾਲੀਵੁਡ ਦੇ ਸਿਤਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਚੀਨ ਦੇ ਕਿਸੇ ਵੀ ਉਤਪਾਦਾਂ ਦੀ ਮਸ਼ਹੂਰੀ ਨਾ ਕਰਨ।