32nd death due : ਕੋਰੋਨਾ ਪੂਰੇ ਵਿਸ਼ਵ ਵਿਚ ਕਹਿਰ ਢਾਹ ਰਿਹਾ ਹੈ। ਸੂਬੇ ਵਿਚ ਕੋਰੋਨਾ ਦੇ ਸਭ ਤੋਂ ਵਧ ਕੇਸ ਅੰਮ੍ਰਿਤਸਰ ਵਿਖੇ ਹਨ। ਅੱਜ ਸਵੇਰੇ ਜਿਲ੍ਹੇ ਵਿਚ ਊਸ਼ਾ ਅਰੋੜਾ (67) ਦੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਅਧੀਨ ਔਰਤ ਦੀ ਮੌਤ ਹੋ ਗਈ। ਮ੍ਰਿਤਕ ਲੋਹਾ ਮੰਡੀ ਦੀ ਰਹਿਣ ਵਾਲੀ ਸੀ। ਇਥੇ ਮਰਨ ਵਾਲਿਆਂ ਦੀ ਗਿਣਤੀ 32 ਤਕ ਪੁੱਜ ਗਈ ਹੈ।

ਕਲ ਦੇਰ ਰਾਤ ਜਲੰਧਰ ਵਿਖੇ ਵੀ 28 ਸਾਲਾ ਲੜਕੀ ਦੀ ਮੌਤ ਹੋ ਗਈ। ਕਲ ਲੁਧਿਆਣਾ ਵਿਚ 50 ਤੋਂ ਵੱਧ ਅਤੇ ਜਲੰਧਰ ਜ਼ਿਲ੍ਹੇ ਵਿਚ 46 ਨਵੇਂ ਪਾਜ਼ੇਟਿਵ ਮਾਮਲੇ ਅੱਜ ਸ਼ਾਮ ਤਕ ਦਰਜ ਹੋਏ ਹਨ। ਅਮ੍ਰਿਤਸਰ ਵਿਚ ਵੀ 28 ਹੋਰ ਮਾਮਲੇ ਆਏ ਹਨ। ਇਸ ਤਰ੍ਹਾਂ ਸੂਬੇ ਵਿਚ ਕੁਲ ਪਾਜ਼ੇਟਿਵ ਕੇਸਾਂ ਦਾ ਅੰਕੜਾ ਤੇਜ਼ੀ ਨਾਲ ਵਧਦਾ ਹੋਇਆ 4300 ਤਕ ਪਹੁੰਚ ਗਿਆ ਹੈ। ਸ਼ਾਮ ਤਕ ਅੰਕੜਾ 4360 ਸੀ ਅਤੇ ਦੇਰ ਰਾਤ ਤਕ ਹੋਰ ਵਧਣ ਦੀ ਅਨੁਮਾਨ ਹਨ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ 2825 ਤਕ ਪਹੁੰਚ ਗਈ ਹੈ। 1309 ਪੀੜਤ ਇਲਾਜ ਅਧੀਨ ਇਕਾਂਤਵਾਸ ਹੈ। 21 ਮਰੀਜ਼ ਆਕਸੀਜਨ ਉਤੇ ਅਤੇ 5 ਵੈਟੀਲੇਟਰ ਉਤੇ ਗੰਭੀਰ ਹਾਲਤ ਵਿਚ ਹਨ। ਮੌਤਾਂ ਦੀ ਕੁਲ ਗਿਣਤੀ ਵੀ 104 ਤਕ ਪਹੁੰਚ ਗਈ ਹੈ।

ਪੂਰੇ ਵਿਸ਼ਵ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ ਸਾਢੇ ਚਾਰ ਲੱਖ ਦੇ ਨੇੜੇ-ਤੇੜੇ ਪੁੱਜ ਗਿਆ ਹੈ। ਇਸ ਨਾਲ 14011 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਦਰਮਿਆਨ ਕੋਰੋਨਾ ਦੇ ਲਗਭਗ 14,944 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 312 ਲੋਕ ਇਸ ਖਤਰਨਾਕ ਵਾਇਰਸ ਨਾਲ ਆਪਣੀ ਜਾਨ ਗੁਆ ਚੁੱਕੇ ਹਨ। ਕੋਰੋਨਾ ਦੇ ਸਭ ਤੋਂ ਵਧ ਕੇਸ ਮਹਾਰਾਸ਼ਟਰ ਵਿਚ 1,35,796 ਹਨ ਤੇ 6283 ਲੋਕਾਂ ਦੀ ਮੌਤ ਮਹਾਰਾਸ਼ਟਰ ਵਿਚ ਹੋ ਚੁੱਕੀ ਹੈ।






















