Corona test will : ਅੱਜ ਜਦੋਂ ਪੂਰੇ ਵਿਸ਼ਵ ਵਿਚ ਕੋਈ ਵੀ ਅਜਿਹਾ ਦੇਸ਼ ਨਹੀਂ ਹੈ ਜਿਹੜਾ ਕੋਰੋਨਾ ਦੀ ਮਾਰ ਤੋਂ ਬਚਿਆ ਹੋਵੇ। ਕੋਰੋਨਾ ਇੰਫੈਕਟਿਡ ਦਾ ਪਤਾ ਲਗਾਉਣ ਲਈ ਇਸ ਦਾ ਟੈਸਟ ਕਰਵਾਉਣਾ ਲਾਜ਼ਮੀ ਹੈ ਪਰ ਟੈਸਟ ਦੀ ਕੀਮਤ ਜ਼ਿਆਦਾ ਹੋਣ ਕਾਰਨ ਬਹੁਤ ਸਾਰੇ ਅਜਿਹੇ ਵਿਅਕਤੀ ਵੀ ਦੇਖੇ ਗਏ ਹਨ ਜੋ ਕੋਰੋਨਾ ਟੈਸਟ ਕਰਵਾਉਣ ਤੋਂ ਕਤਰਾਉਂਦੇ ਹਨ। ਚੰਡੀਗੜ੍ਹ ਵਿਚ ਕੋਰੋਨਾ ਟੈਸਟ ਦੀ ਕੀਮਤ ਪਹਿਲਾਂ 4500 ਰੁਪਏ ਸੀ ਪਰ ਹੁਣ ਚੰਡੀਗੜ੍ਹ ਵਿਖੇ ਸੈਕਟਰ-11 ਵਿਚ ਸਥਿਤ SRL ਡਾਇਗਨੋਸਟਿਕਸ ਲੈਬਾਰਟਰੀ ਵਲੋਂ ਟੈਸਟ ਦੇ ਰੇਟਾਂ ਦੀ ਕਮੀ ਵਿਚ ਪਹਿਲ ਕਦਮੀ ਕੀਤੀ ਗਈ ਹੈ। ਹੁਣ ਇਹ ਟੈਸਟ ਸਿਰਫ 2000 ਰੁਪਏ ਵਿਚ ਹੀ ਹੋ ਸਕੇਗਾ।
ਇਸ ਸਬੰਧੀ ਚੰਡੀਗੜ੍ਹ ਵਿਖੇ ਮੁੱਖ ਸਕੱਤਰ ਅਰੁਣ ਗੁਪਤਾ ਵਲੋਂ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਇਹ ਦੱਸਿਆ ਗਿਆ ਕਿ ਹੋਰਨਾਂ ਸੂਬਿਆਂ ਵਿਚ ਕੋਰੋਨਾ ਟੈਸਟ ਦੀ ਕੀਮਤ ਕਾਫੀ ਘੱਟ ਹੈ ਜਦਕਿ ਚੰਡੀਗੜ੍ਹ ਵਿਚ ਕੋਰੋਨਾ ਟੈਸਟ ਦੇ ਵਧ ਪੈਸੇ ਵਸੂਲੇ ਜਾਂਦੇ ਹਨ, ਜਿਸ ਨੂੰ ਘੱਟ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਬਾਕੀ ਸੂਬਿਆਂ ਵਿਚ ਕੋਰੋਨਾ ਦਾ ਟੈਸਟ ਲਗਭਗ 2400 ਰੁਪਏ ਵਿਚ ਕੀਤਾ ਜਾਂਦਾ ਹੈ। ਚੰਡੀਗੜ੍ਹ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਵਲੋਂ ਕੋਰੋਨਾ ਟੈਸਟ ਕਰਵਾਏ ਜਾਣ ਰਹੇ ਹਨ। ਇਸ ਲਈ ਲੋਕਾਂ ਵਲੋਂ ਕੋਰੋਨਾ ਟੈਸਟ ਦੇ ਰੇਟ ਘਟਾਏ ਜਾਣ ਦੀ ਮੰਗ ਕੀਤੀ ਜਾਂਦੀ ਰਹੀ ਸੀ। ਇਸੇ ਲਈ ਇਹ ਮਾਮਲਾ ਲੈਬਾਰਟਰੀ ਦੇ ਸਲਾਹਕਾਰ ਅਧੀਨ ਲਿਆਂਦਾ ਗਿਆ ਜਿਸ ਕਾਰਨ ਕੋਰੋਨਾ ਟੈਸਟ ਦੀ ਕੀਮਤ ਘਟਾਉਣ ਦਾ ਫੈਸਾਲ ਲਿਆ ਗਿਆ। ਮੁੱਖ ਸਕੱਤਰ ਅਰੁਣ ਕੁਮਾਰ ਗੁਪਤਾ ਨੇ ਦੱਸਿਆ ਕਿ ਮੁੱਖ ਮੰਤਰੀ ਵਲੋਂ ਵੀ ਕੋਰੋਨਾ ਟੈਸਟ ਦੇ ਰੇਟ ਘਟਾਏ ਜਾਣ ਦੇ ਨਿਰਦੇਸ਼ ਦਿੱਤੇ ਜਾਂਦੇ ਰਹੇ ਹਨ। ਇਨ੍ਹਾਂ ਸਾਰੇ ਤਰਕਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੋਰੋਨਾ ਟੈਟ ਦੇ ਰੇਟ ਘਟਾ ਦਿੱਤੇ ਗਏ ਜਿਸ ਕਾਰਨ ਹੁਣ ਲੋਕ ਸਿਰਫ 2000 ਵਿਚ ਹੀ ਕੋਰੋਨਾ ਟੈਸਟ ਕਰਵਾ ਸਕਣਗੇ।