95-year-old sets : ਅੱਜ ਪੂਰੇ ਵਿਸ਼ਵ ਵਿਚ ਕੋਰੋਨਾ ਮਹਾਮਾਰੀ ਨੇ ਕੋਹਰਾਮ ਮਚਾਇਆ ਹੋਇਆ ਹੈ। ਅਜਿਹੀ ਮੁਸ਼ਕਿਲ ਘੜੀ ਵਿਚ ਵੱਖ-ਵੱਖ ਸੰਸਥਾਵਾਂ ਲੋਕਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ ਪਰ 95 ਸਾਲਾ ਬਜ਼ੁਰਗ ਨੇ ਆਪਣੀ ਇਕ ਮਹੀਨੇ ਦੀ ਪੈਨਸ਼ਨ ਮੁੱਖ ਮੰਤਰੀ ਰਾਹਤ ਫੰਡ ਵਿਚ ਦਾਨ ਦੇ ਕੇ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਬਜ਼ੁਰਗ ਦਾਦੀ ਮਾਂ ਮਿਰੋਜਮ ਦੀ ਰਹਿਣ ਵਾਲੀ ਹੈ ਤੇ ਉਨ੍ਹਾਂ ਦਾ ਨਾਂ ਨਾਘਾਕਲਿਆਣੀ ਹੈ। ਉਹ ਮਿਰੋਜਮ ਦੇ ਵਿਧਾਇਕ ਲਾਲਰਿੰਲਿਆਣਾ ਦੀ ਵਿਧਵਾ ਹੈ ਜੋ ਕਿ 1972 ਵਿਚ MLA ਚੁਣੇ ਗਏ ਸਨ। ਦਾਦੀ ਮਾਂ ਨੇ ਮੁੱਖ ਮੰਤਰੀ ਰਾਹਤ ਫੰਡ ਵਿਚ ਆਪਣੀ ਇਕ ਮਹੀਨੇ ਦੀ ਪੈਨਸ਼ਨ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਕੋਈ ਸੱਚੇ ਮਨੋ ਚਾਹੇ ਤਾਂ ਉਹ ਲੋਕਾਂ ਦੀ ਮਦਦ ਲਈ ਅੱਗੇ ਜ਼ਰੂਰ ਆ ਸਕਦਾ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਉਮਰ ਦੇ ਇਸ ਦੌਰ ਵਿਚ ਉਹ ਅੱਜ ਵੀ ਖੁਦ ਸਿਲਾਈ ਕਰਕੇ ਜ਼ਰੂਰਤਮੰਦਾਂ ਲਈ ਮਾਸਕ ਬਣਾ ਰਹੀ ਹੈ। ਭਾਵੇਂ ਉਨ੍ਹਾਂ ਦੇ ਚਿਹਰੇ ‘ਤੇ ਝੁਰੜੀਆਂ ਹਨ ਪਰ ਉਨ੍ਹਾਂ ਦਾ ਮਨ ਅੱਜ ਵੀ ਬਹੁਤ ਸੋਹਣਾ ਹੈ। ਅੱਜ ਦੇ ਦੌਰ ਵਿਚ ਹਰੇਕ ਨੌਜਵਾਨ ਨੂੰ ਅਜਿਹੀ ਬਜ਼ੁਰਗ ਦਾਦੀ ਤੋਂ ਸੀਖ ਲੈਣੀ ਚਾਹੀਦੀ ਹੈ।