Corona goes out of : ਜਲੰਧਰ ਵਿਚ ਕੋਰੋਨਾ ਦਾ ਕਹਿਰ ਦਿਨੋ-ਦਿਨ ਵਧ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ ਵਿਚ ਕੋਰੋਨਾ ਪਾਜੀਟਿਵ ਕੇਸ ਮਿਲ ਰਹੇ ਹਨ। ਕਲ ਮੰਗਲਵਾਰ ਨੂੰ ਦੋ ਡਾਕਟਰਾਂ ਸਮੇਤ 40 ਲੋਕ ਕੋਰੋਨਾ ਪਾਜੀਟਿਵ ਪਾਏ ਗਏ। ਮਿਲੀ ਜਾਣਕਾਰੀ ਮੁਤਾਬਕ ਇਸ ‘ਚ ਇਕ ਦਿੱਲੀ ਦਾ ਵਿਅਕਤੀ ਤੇ ਦੋ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਲੰਮਾ ਪਿੰਡ ਦੀ 75 ਸਾਲਾ ਔਰਤ ਤੇ ਨਿਊ ਸੰਤ ਨਗਰ ਬਸਤੀ ਦਾਨਿਸ਼ਮੰਦਾਂ ਦੀ 48 ਸਾਲਾ ਮਹਿਲਾ ਵੀ ਪਾਜੀਟਿਵ ਪਾਈ ਗਈ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਕਲ ਕੋਰੋਨਾ ਨਾਲ 70 ਸਾਲ ਦੀ ਬਜ਼ੁਰਗ ਪ੍ਰੇਮ ਲਤਾ ਦੀ ਮੌਤ ਹੋ ਗਈ। ਉਨ੍ਹਾਂ ਨੂੰ ਤਿੰਨ ਦਿਨ ਪਹਿਲਾਂ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਨਾਲ ਸਾਹ ਲੈਣ ਵਿਚ ਮੁਸ਼ਕਲ ਆਉਣ ਦੀ ਵਜ੍ਹਾ ਨਾਲ ਸਿਵਲ ਹਸਪਤਾਲ ਵਿਚ ਦਾਖਲ ਕੀਤਾ ਗਿਾ ਸੀ। ਸੋਮਵਾਰ ਨੂੰ ਸੈਂਪਲ ਲੈ ਕੇ ਸਿਵਲ ਹਸਪਤਾਲ ਵਿਚ ਟ੍ਰਿਊਨੇਟ ਮਸ਼ੀਨ ‘ਤੇ ਜਾਂਚ ਕੀਤੀ ਗਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਰਿਪੋਰਟ ਪਾਜੀਟਿਵ ਪਾਈ ਗਈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ 1139 ਲੋਕਾਂ ਦੇ ਸੈਂਪਲ ਜਾਂਚ ਲਈ ਮੈਡੀਕਲ ਕਾਲਜ ਫਰੀਦਕੋਟ ਵਿਖੇ ਭੇਜੇ ਗਏ ਹਨ। ਮੰਗਲਵਾਰ ਨੂੰ 753 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਵੈਸਟ ਇਲਾਕੇ ਤੋਂ ਨੌਜਵਾਨ ਵਿਧਆਇਕ ਸੁਸ਼ੀਲ ਰਿੰਕੂ ਨੂੰ ਹੈਲਥ ਡਿਪਾਰਟਮੈਂਟ ਨੇ ਹੋਮ ਕੁਆਰੰਟਾਈਨ ਕਰ ਦਿੱਤਾ ਹੈ। ਵਿਧਾਇਕ ਸੁਸ਼ੀਲ ਰਿੰਕੂ ਨੇ ਖੁਦ ਹੀ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਤੇ ਗਿਆ ਕਿ ਉਹ ਲਗਾਤਾਰ ਫੀਲਡ ਵਿਚ ਰਹੇ ਹਨ ਇਸ ਲਈਉਹ ਖੁਦ 7 ਦਿਨ ਲਈ ਹੋਮ ਕੁਆਰੰਟਾਈਨ ਹੋਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਉਹ 30 ਜੂਨ ਤਕ ਘਰ ਵਿਚ ਹੀ ਕੁਆਰੰਟਾਈਨ ਰਹਿਣਗੇ। ਜਦੋਂ ਤੋਂ ਲੌਕਡਾਊਨ ਵਿਚ ਢਿੱਲ ਮਿਲੀ ਹੈ ਉਦੋਂ ਤੋਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। 10 ਦਿਨਾਂ ਵਿਚ 113 ਮਰੀਜ਼ ਇਸ ਤੋਂ ਇਫੈਕਟਿਡ ਹੋਏ। ਜਲੰਧਰ ਦੇ ਹੋਰ ਬਹੁਤ ਸਾਰੇ ਇਲਾਕਿਆਂ ਨੂੰ ਵੀ ਕੋਰੋਨਾ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ। ਸੂਬੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ 103 ਤਕ ਪੁੱਜ ਗਿਆ ਹੈ ਜੋ ਕਿ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਹੈ।