AYUSH Ministry asks Ramdev: ਪਤੰਜਲੀ ਨੇ ਕੋਰੋਨਾ ਬਿਮਾਰੀ ਦੇ ਇਲਾਜ ਲਈ ਕੋਰੋਨਿਲ ਨਾਮ ਦੀ ਦਵਾਈ ਬਣਾਉਣ ਦਾ ਦਾਅਵਾ ਕੀਤਾ ਹੈ, ਪਰ ਆਯੂਸ਼ ਮੰਤਰਾਲੇ ਨੇ ਬਾਬਾ ਰਾਮਦੇਵ ਦੀ ਇਸ ਦਵਾਈ ‘ਤੇ ਤਲਵਾਰ ਲਟਕਾ ਦਿੱਤੀ ਹੈ। ਆਯੂਸ਼ ਮੰਤਰਾਲੇ ਨੇ ਫਿਲਹਾਲ ਇਸ ਦਵਾਈ ਦੇ ਇਸ਼ਤਿਹਾਰ ‘ਤੇ ਪਾਬੰਦੀ ਲਗਾਈ ਹੈ ਅਤੇ ਪਤੰਜਲੀ ਤੋਂ ਜਾਣਕਾਰੀ ਮੰਗੀ ਹੈ । ਹਾਲਾਂਕਿ, ਪਤੰਜਲੀ ਵੱਲੋਂ ਇਹ ਕਿਹਾ ਗਿਆ ਹੈ ਕਿ ਮੰਤਰਾਲੇ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ।
ਇਸ ਮਾਮਲੇ ਵਿੱਚ ਕੇਂਦਰੀ ਆਯੂਸ਼ ਮੰਤਰੀ ਸ਼੍ਰੀਪਦ ਨਾਇਕ ਨੇ ਕਿਹਾ ਕਿ ਬਾਬਾ ਰਾਮਦੇਵ ਨੂੰ ਆਪਣੀ ਦਵਾਈ ਦਾ ਐਲਾਨ ਬਿਨ੍ਹਾਂ ਕਿਸੇ ਮੰਤਰਾਲੇ ਦੀ ਆਗਿਆ ਲਏ ਮੀਡੀਆ ਵਿੱਚ ਐਲਾਨ ਨਹੀਂ ਕਰਨਾ ਚਾਹੀਦਾ ਸੀ। ਅਸੀਂ ਉਨ੍ਹਾਂ ਤੋਂ ਜਵਾਬ ਮੰਗੇ ਹਨ ਅਤੇ ਸਾਰਾ ਮਾਮਲਾ ਟਾਸਕ ਫੋਰਸ ਨੂੰ ਭੇਜਿਆ ਹੈ । ਬਾਬਾ ਰਾਮਦੇਵ ਤੋਂ ਜੋ ਜਵਾਬ ਮੰਗੇ ਗਏ ਸਨ, ਉਨ੍ਹਾਂ ਨੇ ਉਸਦਾ ਜਵਾਬ ਦੇ ਦਿੱਤਾ ਹੈ। ਆਯੂਸ਼ ਮੰਤਰੀ ਸ਼੍ਰੀਪਦ ਨਾਇਕ ਨੇ ਕਿਹਾ ਕਿ ਟਾਸਕ ਫੋਰਸ ਪਤੰਜਲੀ ਦੇ ਜਵਾਬ ਦੀ ਸਮੀਖਿਆ ਕਰੇਗੀ ਕਿ ਉਨ੍ਹਾਂ ਨੇ ਕਿਹੜਾ ਫਾਰਮੂਲਾ ਅਪਣਾਇਆ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ, ਪਰ ਪ੍ਰੋਟੋਕੋਲ ਦੇ ਅਨੁਸਾਰ ਪੰਤਜਾਲੀ ਨੂੰ ਦਵਾਈ ਨੂੰ ਮਾਰਕੀਟ ਵਿੱਚ ਲਿਆਉਣ ਤੋਂ ਪਹਿਲਾਂ ਆਯੂਸ਼ ਮੰਤਰਾਲੇ ਤੋਂ ਇਜਾਜ਼ਤ ਲੈਣੀ ਚਾਹੀਦੀ ਸੀ।
ਆਯੂਸ਼ ਮੰਤਰੀ ਸ਼੍ਰੀਪਦ ਨਾਇਕ ਨੇ ਕਿਹਾ ਕਿ ਆਗਿਆ ਨਾ ਲੈਣਾ ਹੀ ਸਾਡੀ ਨਾਰਾਜ਼ਗੀ ਹੈ। ਜੇਕਰ ਕੋਈ ਦਵਾਈਆਂ ਲੈ ਕੇ ਮਾਰਕੀਟ ਵਿੱਚ ਆਉਂਦਾ ਹੈ ਅਤੇ ਉਨ੍ਹਾਂ ਨੂੰ ਬਣਾਉਂਦਾ ਹੈ ਤਾਂ ਇਹ ਖੁਸ਼ੀ ਦੀ ਗੱਲ ਹੈ । ਕਿਸੇ ਨੂੰ ਵੀ ਇਸ ‘ਤੇ ਇਤਰਾਜ਼ ਨਹੀਂ ਹੈ । ਆਯੂਸ਼ ਮੰਤਰਾਲਾ ਵੀ ਆਪਣੀਆਂ ਦਵਾਈਆਂ ‘ਤੇ ਕੰਮ ਕਰ ਰਿਹਾ ਹੈ ਅਤੇ ਜੁਲਾਈ ਮਹੀਨੇ ਤੱਕ ਆਯੁਸ਼ ਮੰਤਰਾਲਾ ਵੀ ਕੋਰੋਨਾ ਵਾਇਰਸ ਦਵਾਈ ਲੈ ਕੇ ਆ ਸਕਦਾ ਹੈ ।
ਗੌਰਤਲਬ ਹੈ ਕਿ ਮੰਗਲਵਾਰ ਨੂੰ ਬਾਬਾ ਰਾਮਦੇਵ ਨੇ ਦਾਅਵਾ ਕੀਤਾ ਕਿ ਪਤੰਜਲੀ ਨੇ ਕੋਰੋਨਾ ਲਈ ਇੱਕ ਦਵਾਈ ਬਣਾਈ ਹੈ, ਜਿਸਦਾ ਨਾਮ ਕੋਰੋਨਿਲ ਹੈ। ਬਾਬਾ ਰਾਮਦੇਵ ਦੇ ਅਨੁਸਾਰ ਦਵਾਈ ਦੇ ਦੋ ਟ੍ਰਾਇਲ ਕੀਤੇ ਗਏ ਹਨ। ਪਹਿਲਾ ਕਲੀਨਿਕਲ ਨਿਯੰਤਰਣ ਅਧਿਐਨ ਅਤੇ ਦੂਜਾ ਕਲੀਨਿਕਲ ਕੰਟਰੋਲ ਟ੍ਰਾਇਲ। ਪਤੰਜਲੀ ਅਨੁਸਾਰ ਦਵਾਈ ਬਣਾਉਣ ਵਿੱਚ ਸਿਰਫ ਦੇਸੀ ਪਦਾਰਥਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਵਿੱਚ ਮੁਲੱਠੀ,ਗਿਲੋਏ, ਅਸ਼ਵਗੰਧਾ, ਤੁਲਸੀ, ਸ਼ਵਾਸਰੀ, ਅਨੂ ਤੇਲ ਦੀ ਵਰਤੋਂ ਕੀਤੀ ਗਈ ਹੈ। ਅਸ਼ਵਗੰਧਾ ਤੋਂ ਕੋਵਿਡ-19 ਦਾ ਰੀਸੈਪਟਰ-ਬਾਈਡਿੰਗ ਡੋਮੇਨ RBD ਨੂੰ ਸਰੀਰ ਦੇ ਐਂਜੀਓਟੇਨਸਿਨ-ਪਰਿਵਰਤਿਤ ਐਂਜ਼ਾਈਮ ACE ਨਾਲ ਨਹੀਂ ਮਿਲਣ ਦਿੰਦਾ।