Archer to undergo second covid test: ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਵੀਰਵਾਰ ਨੂੰ ਸਾਉਥੈਮਪਟਨ ਵਿੱਚ ਰਾਸ਼ਟਰੀ ਟੀਮ ਦੇ ਨਾਲ ਅਭਿਆਸ ਕੈਂਪ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਕੋਵਿਡ -19 ਲਈ ਦੂਜੇ ਗੇੜ ਦਾ ਟੈਸਟ ਕਰਵਾਉਣਗੇ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈ.ਸੀ.ਬੀ.) ਨੇ ਇੱਕ ਬਿਆਨ ਵਿੱਚ ਕਿਹਾ ਕਿ ਗੇਂਦਬਾਜ਼ ਦੇ ਪਰਿਵਾਰ ਦੇ ਇੱਕ ਮੈਂਬਰ ਦੇ ਬਿਮਾਰ ਹੋਣ ਕਾਰਨ ਉਹ ਹੁਣ ਵੀਰਵਾਰ ਨੂੰ ਟੀਮ ਵਿੱਚ ਸ਼ਾਮਿਲ ਹੋਵੇਗਾ। ਈਸੀਬੀ ਨੇ ਇੱਕ ਬਿਆਨ ਵਿੱਚ ਕਿਹਾ, “ਆਰਚਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੋਵਿਡ -19 ਦੇ ਟੈਸਟ ਕਰਵਾਏ ਸੀ ਜੋ ਨਕਾਰਾਤਮਕ ਆਏ ਹਨ। ਆਰਚਰ ਦਾ ਦੂਜਾ ਟੈਸਟ ਬੁੱਧਵਾਰ ਨੂੰ ਕੀਤਾ ਜਾਵੇਗਾ ਅਤੇ ਜੇਕਰ ਇਹ ਟੈਸਟ ਵੀ ਨਕਾਰਾਤਮਕ ਆਉਂਦਾ ਹੈ ਤਾਂ ਉਹ ਵੀਰਵਾਰ ਨੂੰ ਟੀਮ ਨਾਲ ਅਭਿਆਸ ਕੈਂਪ ‘ਚ ਸ਼ਾਮਿਲ ਹੋਵੇਗਾ।”
ਇੰਗਲੈਂਡ ਦੀ ਟੀਮ ਦੇ ਬਾਕੀ ਮੈਂਬਰ ਵੈਸਟਇੰਡੀਜ਼ ਖ਼ਿਲਾਫ਼ 8 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਲਈ ਅਭਿਆਸ ਕਰਨ ਲਈ ਮੰਗਲਵਾਰ ਨੂੰ ਐਜਿਸ ਬਾਉਲ ਸਾਉਥੈਮਪਟਨ ਪਹੁੰਚੇ ਸਨ। ਪਰ ਰਿਪੋਰਟਾਂ ਦੇ ਅਨੁਸਾਰ, ਐਜਿਸ ਬਾਉਲ ਵਿੱਚ ਉਤਰਨ ਤੋਂ ਪਹਿਲਾਂ ਸਿਰਫ ਆਰਚਰ ਹੀ ਨਹੀਂ, ਸਗੋਂ ਸਾਰੇ 30 ਖਿਡਾਰੀਆਂ ਦਾ ਦੁਬਾਰਾ ਟੈਸਟ ਕੀਤਾ ਜਾਵੇਗਾ। ਸਾਰੇ 30 ਖਿਡਾਰੀਆਂ ਦਾ 10 ਦਿਨ ਪਹਿਲਾਂ ਕੋਰੋਨਾ ਵਾਇਰਸ ਲਈ ਟੈਸਟ ਕੀਤਾ ਗਿਆ ਸੀ। ਇਸ ਟੈਸਟ ਵਿੱਚ ਕੋਈ ਵੀ ਖਿਡਾਰੀ ਸੰਕਰਮਿਤ ਨਹੀਂ ਪਾਇਆ ਗਿਆ।