Positive cases of 4 : ਪੂਰਾ ਵਿਸ਼ਵ ਕੋਰੋਨਾ ਵਿਰੁੱਧ ਜੰਗ ਲੜ ਰਿਹਾ ਹੈ। ਅੱਜ ਸਵੇਰੇ ਫਿਰੋਜ਼ਪੁਰ ਤੋਂ 4 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਮਿਲੀ ਜਾਣਕਾਰੀ ਮੁਤਾਬਕ 4 ਨਵੇਂ ਕੇਸ ਪਹਿਲਾਂ ਤੋਂ ਪੀੜਤ ਬੈਂਕ ਮੁਲਾਜ਼ਮ ਪਤੀ-ਪਤਨੀ ਦੇ ਸੰਪਰਕ ਵਿਚ ਸਨ। ਫਿਰੋਜ਼ਪੁਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 33 ਹੋ ਗਈ ਹੈ। ਇਸੇ ਤਰ੍ਹਾਂ ਮੁਕਤਸਰ ਤੋਂ ਵੀ 7 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 1 ਮਲੋਟ, 1 ਰੁਪਾਣਾ, 1 ਹਰੀਕੇ ਕਲਾਂ ਤੇ 4 ਮੁਕਤਸਰ ਤੋਂ ਹਨ। ਮੁਕਤਸਰ ਵਿਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 124 ਹੋ ਗਈ ਹੈ। ਇਨ੍ਹਾਂ ਵਿਚੋਂ 72 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਤੇ ਫਿਲਹਾਲ ਮੁਕਤਸਰ ਵਿਚ 52 ਐਕਟਿਵ ਕੇਸ ਹਨ।
ਸੂਬੇ ਵਿਚ ਕੋਰੋਨਾ ਦੇ ਸਭ ਤੋਂ ਵਧ ਮਾਮਲੇ ਅੰਮ੍ਰਿਤਸਰ ਤੋਂ ਹਨ। ਕਲ ਅੰਮ੍ਰਿਤਸਰ ਵਿਖੇ ਕੋਰੋਨਾ ਦੇ 13 ਕੋਰੋਨਾ ਪਾਜੀਟਿਵ ਮਾਮਲੇ ਸਾਹਮਣੇ ਆਏ, ਜਿਲ੍ਹਾ ਜਲੰਧਰ ਵਿਚ ਵੀ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕਲ 46 ਨਵੇਂ ਮਾਮਲੇ ਜਲੰਧਰ ਵਿਚ ਸਾਹਮਣੇ ਆਏ। ਇਸੇ ਤਰ੍ਹਾਂ ਲੁਧਿਆਣੇ ਵਿਚ 26, ਮੁਕਤਸਰ ‘ਚ 33 ਤੇ ਸੰਗਰੂਰ ਵਿਚ ਸਭ ਤੋਂ ਵਧ 83 ਮਾਮਲੇ ਸਾਹਮਣੇ ਆਏ। ਇਸੇ ਤਰ੍ਹਾਂ ਬਠਿੰਡਾ ‘ਚ 6, ਮੋਹਾਲੀ ‘ਚ 5, ਫਿਰੋਜ਼ਪੁਰ ‘ਚ 4, ਰੋਪੜ ‘ਚ 3, ਫਰੀਦਕੋਟ ‘ਚ 2 ਤੇ ਫਤਿਹਗੜ੍ਹ ਸਾਹਿਬ ਤੋਂ 1 ਮਾਮਲਾ ਸਾਹਮਣੇ ਆਇਆ।