pm trudeau seen buying ice cream: ਕਨੈਡਾ: ਕੋਰੋਨਾ ਦਾ ਦੌਰ ਜਾਰੀ ਹੈ ਪਰ ਕਈ ਦੇਸ਼ਾਂ ਨੇ ਹੁਣ ਕੋਰੋਨਾ ਨਾਲ ਜਿਊਣ ਅਤੇ ਤਾਲਾਬੰਦੀ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਕਨੈਡਾ ਵਿੱਚ ਲੌਕਡਾਊਨ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ। ਤਾਲਾਬੰਦੀ ਖਤਮ ਹੋਣ ‘ਤੇ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪੁੱਤਰ ਨਾਲ ਇੱਕ ਆਮ ਨਗਰਿਕ ਵਾਂਗ ਆਈਸ ਕਰੀਮ ਖ਼ਰੀਦਦੇ ਹੋਏ ਦਿਖਾਈ ਦਿੱਤੇ। ਟਰੂਡੋ ਆਪਣੇ 6-ਸਾਲ ਦੇ ਬੇਟੇ ਹੈਡਰਿਅਨ ਨਾਲ ਇੱਕ ਮਾਸਕ ਪਾ ਕਿਊਬੇਕ ਦੇ ਗੇਟਿਨਾਉ ਵਿੱਚ ਚਾਕਲੇਟ ਫੇਵਰਿਸ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਕਿਊਬੇਕ ਸੂਬੇ ਵਿੱਚ ਸੇਂਟ-ਜੀਨ-ਬੈਪਟਿਸਟ ਦਿਵਸ ਸੀ।
ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਬੇਟੇ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦਾ ਬੇਟਾ ਦੁਕਾਨ ‘ਤੇ ਪਹੁੰਚਿਆ ਅਤੇ ਬਹੁਤ ਖੁਸ਼ ਅਤੇ ਉਤਸ਼ਾਹਿਤ ਹੋ ਗਿਆ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਵੀ ਆਪਣੇ ਬੇਟੇ ਨਾਲ ਫੋਟੋ ਸ਼ੇਅਰ ਕੀਤੀ ਹੈ। ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। ਤੁਹਾਨੂੰ ਦੱਸ ਦੇਈਏ, ਕਨੈਡਾ ਦੇ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਮਾਰਚ ਤੋਂ ਤਾਲਾਬੰਦੀ ਚੱਲ ਰਹੀ ਸੀ। ਸਕੂਲ ਸਮੇਤ ਗੈਰ ਜ਼ਰੂਰੀ ਕਾਰੋਬਾਰ ਬੰਦ ਹੋ ਗਏ ਸਨ। ਪਰ ਹੁਣ ਜ਼ਰੂਰੀ ਕਾਰੋਬਾਰ ਖੋਲ੍ਹ ਦਿੱਤੇ ਗਏ ਹਨ। ਪਰ ਕੋਰੋਨਾ ਦੇ ਮਾਮਲਿਆਂ ਦੇ ਮੱਦੇਨਜ਼ਰ, ਸਕੂਲ ਅਤੇ ਕਾਲਜ ਖੋਲ੍ਹਣ ਤੇ ਅਜੇ ਵੀ ਪਾਬੰਦੀ ਜਾਰੀ ਹੈ।