CISF constable arrested : ਚੰਡੀਗੜ੍ਹ : ਸੈਂਟਰਲ ਇੰਡਸਟ੍ਰੀਅਲ ਸਕਿਓਰਿਟੀ ਫੋਰਸ (CISF) ਵਿਚ ਬਤੌਰ ਕਾਂਸਟੇਬਲ ਭਰਤੀ ਵਿਚ ਧੋਖਾ ਦੇ ਕੇ ਟੈਸਟ ਦੇਣ ਦੇ ਮਾਮਲੇ ਵਿਚ ਸੈਕਟਰ-31 ਥਾਣਾ ਪੁਲਿਸ ਨੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਨੌਜਵਾਨ ਦੀ ਪਛਾਣ ਹਰਿਆਣਾ ਦੇ ਸੋਨੀਪਤ ਨਿਵਾਸੀ ਪਿੰਡ ਬੁਸਾਨਾ ਨਿਵਾਸੀ ਸੁਸ਼ੀਲ ਕੁਮਾਰ ਦੇ ਰੂਪ ਵਿਚ ਹੋਈ ਹੈ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤ ਵਿਚ ਸੀ. ਆਈ. ਐੱਸ. ਐੱਫ. ਦਿੱਲੀ ਦੇ ਰਿਕਰੂਟਮੈਂਟ ਮੈਂਬਰ ਭਾਗ ਸਿੰਘ ਨੇ ਦੱਸਿਆ ਕਿ ਸੁਸ਼ੀਲ ਨੇ 2017 ਵਿਚ ਕਾਂਸਟੇਬਲ/ਡਰਾਈਵਰ ਐਂਡ ਕਾਂਸਟੇਬਲ/ਡਰਾਈਵਰ ਕਮ ਪੰਪ ਆਪ੍ਰੇਟਰ ਲਈ ਅਪਲਾਈ ਕੀਤਾ ਸੀ।
ਫਿਜੀਕਲ ਟੈਸਟ ਕਲੀਅਰ ਕਰਨ ਦੋਂ ਬਾਅਦ 17 ਫਰਵਰੀ 2019 ਨੂੰ ਰਾਮਰਬਾਰ ਦੇ ਸਰਕਾਰੀ ਸਕੂਲ ਵਿਚ ਲਿਖਿਤ ਪ੍ਰੀਖਿਆ ਵੀ ਪਾਸ ਕਰ ਲਈ ਪਰ ਜਦੋਂ 13 ਮਈ 2019 ਨੂੰ ਉਸ ਨੂੰ ਮੈਡੀਕਲ ਪ੍ਰੀਖਿਆ ਲਈ ਬੁਲਾਇਆ ਗਿਾ ਤਾਂ ਉਸ ਦੀ ਬਾਇਓਮੀਟਰਕ ਪਛਾਣ ਮੈਚ ਨਹੀਂ ਹੋਈ। ਇਸ ਤੋਂ ਇਲਾਵਾ ਐਡਮਿਟ ਕਾਰਜ ਵਿਚ ਲੱਗੀ ਫੋਟੋ, ਲਿਖਾਈ ਤੋਂ ਇਲਾਵਾ ਉਸ ਦੇ ਸਾਈਨ ਵੀ ਮੈਚ ਨਹੀਂ ਹੋਈ ਜਿਸ ਕਾਰਨ ਭਾਗ ਸਿੰਘ ਨੂੰ ਸ਼ੱਕ ਹੋਇਆ ਤੇ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ।