international drug bollywood movies:ਨਸ਼ਾ ਇਨਸਾਨ ਕਿਉਂ ਕਰਦਾ ਹੈ? ਇਹ ਸਵਾਲ ਸਭ ਦੇ ਮਨ ਵਿੱਚ ਆਉਂਦਾ ਰਹਿੰਦਾ ਹੈ। ਕੋਈ ਦੁੱਖ ਘੱਟ ਕਰਨ ਦੇ ਲਈ ਕਰਦਾ ਹੈ ਤਾਂ ਕਿਸੇ ਨੂੰ ਇਸ ਦੀ ਆਦਤ ਪੈ ਜਾਂਦੀ ਹੈ, ਕੋਈ ਇਕੱਲੇ ਪਨ ਨੂੰ ਖਤਮ ਕਰਨ ਲਈ।ਪਰ ਜਦੋਂ ਨਸ਼ੇ ਦੀ ਲਤ ਲੱਗ ਜਾਂਦੀ ਹੈ ਅਤੇ ਮਾਮਲਾ ਅੱਗੇ ਵੱਧ ਜਾਂਦਾ ਹੈ ਤਾਂ ਮਾਮਲਾ ਹੋਰ ਖਤਰਨਾਕ ਹੋ ਜਾਂਦਾ ਹੈ। ਜੋ ਇਨਸਾਨ ਨਸ਼ਾ ਕਰ ਰਿਹਾ ਹੈ ਉਸ ਦੇ ਲਈ ਵੀ ਅਤੇ ਉਸ ਸਮਾਜ ਦੇ ਲਈ ਵੀ ਜਿਸਦੇ ਅੰਦਰ ਰਹਿੰਦੇ ਹੋਏ ਨਸ਼ਾ ਕੀਤਾ ਜਾ ਰਿਹਾ ਹੈ।ਨਸ਼ਾ ਕਰਨ ਵਾਲਿਆਂ ਵਿੱਚ ਨੌਜਵਾਨਾਂ ਦੀ ਗਿਣਤੀ ਵੱਧਦੀ ਜਾ ਰਹੀਆਂ ਹਨ।ਅਜਿਹੇ ਵਿੱਚ ਨਸ਼ੇ ਦੀ ਲਤ ਇੱਕ ਮੁੱਦਾ ਬਣ ਜਾਂਦੀ ਹੈ।ਨਸ਼ੇ ਦੀ ਹਾਲਤ ਵਿੱਚ ਐਕਸੀਡੈਂਟ ਦਾ ਹੋਣਾ , ਕਿਸੇ ਦਾ ਕਤਲ ਕਰ ਦੇਣ, ਕਿਸੇ ਨਾਲ ਦੁਸ਼ਕਰਮ ਕਰ ਦੇਣਾ ਅਗਲੇ ਦਿਨ ਹੀ ਸੁਰਖੀਆਂ ਬਣ ਜਾਂਦਾ ਹੈ।
ਅੱਜ ਦੇ ਦਿਨ ਇੰਟਨੈਸ਼ਨਲ ਡੇਅ ਅਗੇਂਸਟ ਡਰੱਗ ਅਬਊਜ ਦੇ ਰੂਪ ਵਿੱਚ ਜਾਣਾ ਜਾਂਦਾ ਹੈ ਅਤੇ ਨਸ਼ੇ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਗਰੂਕਤਾ ਫੈਲਾਈ ਜਾਂਦੀ ਹੈ।ਬਾਲੀਵੁਡ ਵਿੱਚ ਨਸ਼ੇ ਦੀ ਲਤ ਤੇ ਕੇਂਦਿਰਤ ਫਿਲਮਾਂ ਵੀ ਬਣਾਈਆਂ ਗਈਆਂ ਹਨ।ਜੋ ਸਮਾਜ ਦਾ ਇੱਕ ਮਿਰਰ ਕਹੀਆਂ ਜਾ ਸਕਦੀਆਂ ਹਨ, ਜਾਣਦੇ ਹਾਂ ਕਿ ਅਜਿਹੇ ਹੀ ਕੁੱਝ ਫਿਲਮਾਂ ਦੇ ਬਾਰੇ ਵਿੱਚ।
ਦੇਵ ਡੀ- ਦੇਵ ਡੀ ਫਿਲਮ ਉਂਝ ਤਾਂ ਬੰਗਾਲੀ ਰਾਈਟਰ ਸ਼ਰਤਚੰਦਰ ਚਟੋਪਾਧਿਆ ਦੀ ਕਿਤਾਬ ਦੇਵਦਾਸ ਤੇ ਆਧਾਰਿਤ ਹੈ ਪਰ ਇਸਦੀ ਕਹਾਣੀ ਨੂੰ ਨਵੀਂ ਪੀੜੀ ਦੇ ਹਿਸਾਬ ਤੋਂ ਕਾਫੀ ਮਾਰਡਨਨਾਈਜ ਕੀਤਾ ਗਿਆ ਸੀ। ਫਿਲਮ ਨੌਜਵਾਨਾਂ ਨੂੰ ਕਾਫੀ ਪਸੰਦ ਆਈ ਸੀ।ਫਿਲਮ ਵਿੱਚ ਅਭੈ ਦਿਓਲ ਲੀਡ ਰੋਲ ਵਿੱਚ ਸਨ।ਦਿਖਾਇਆ ਗਿਆ ਸੀ ਕਿ ਇੱਕ ਨਸ਼ਾ ਕਿਸ ਤਰ੍ਹਾਂ ਅਸਲ ਵਿੱਚ ਇੱਕ ਇਨਸਾਨ ਨੂੰ ਅਲੱਗ ਹੀ ਦੁਨੀਆ ਵਿੱਚ ਲੈ ਕੇ ਚਲਾ ਜਾਂਦਾ ਹੈ।ਫਿਲਮ ਦਾ ਨਿਰਦੇਸ਼ਨ ਅਨੁਰਾਗ ਕਸ਼ਿਅਪ ਨੇ ਕੀਤਾ ਸੀ।
ਰਮਨ ਰਾਘਵ 2.0- ਰਮਨ ਰਾਘਵ ਉਂਝ ਤਾਂ ਇੱਕ ਸੀਰੀਅਲ ਕਿਲਰ ਦੀ ਕਹਾਣੀ ਸੀ ਪਰ ਫਿਲਮ ਵਿੱਚ ਦਿਖਾਇਆ ਗਿਆ ਸੀ ਕਿ ਕਿਸ ਤਰ੍ਹਾਂ ਨਸ਼ੇ ਦੀ ਲਤ ਤੋਂ ਮੁੱਖ ਪਾਤਰ ਦੇ ਅੰਦਰ ਇੰਨੇ ਭਾਵ ਵੀ ਨਹੀਂ ਰਹਿ ਜਾਂਦੇ ਕਿ ਉਹ ਅਜਨਬੀ ਅਤੇ ਆਪਣੇ ਪਰਿਵਾਰ ਵਾਲਿਆਂ ਵਿੱਚ ਫਰਕ ਸਮਝ ਸਕੇ।ਇਹ ਬਹੁਤ ਡਾਰਕ ਫਿਲਮ ਸੀ ਅਤੇ ਇਸ ਵਿੱਚ ਦਿਖਾਇਆ ਗਿਆ ਸੀ ਕਿ ਨਸ਼ਾ ਜਦੋਂ ਲਤ ਬਣ ਜਾਵੇ ਤਾਂ ਕਿੰਨਾ ਖਤਰਨਾਕ ਹੋ ਸਕਦਾ ਹੈ।
ਰਮਨ ਰਾਘਵ 2.0- ਰਮਨ ਰਾਘਵ ਉਂਝ ਤਾਂ ਇੱਕ ਸੀਰੀਅਲ ਕਿਲਰ ਦੀ ਕਹਾਣੀ ਸੀ ਪਰ ਫਿਲਮ ਵਿੱਚ ਦਿਖਾਇਆ ਗਿਆ ਸੀ ਕਿ ਕਿਸ ਤਰ੍ਹਾਂ ਨਸ਼ੇ ਦੀ ਲਤ ਤੋਂ ਮੁੱਖ ਪਾਤਰ ਦੇ ਅੰਦਰ ਇੰਨੇ ਭਾਵ ਵੀ ਨਹੀਂ ਰਹਿ ਜਾਂਦੇ ਕਿ ਉਹ ਅਜਨਬੀ ਅਤੇ ਆਪਣੇ ਪਰਿਵਾਰ ਵਾਲਿਆਂ ਵਿੱਚ ਫਰਕ ਸਮਝ ਸਕੇ।ਇਹ ਬਹੁਤ ਡਾਰਕ ਫਿਲਮ ਸੀ ਅਤੇ ਇਸ ਵਿੱਚ ਦਿਖਾਇਆ ਗਿਆ ਸੀ ਕਿ ਨਸ਼ਾ ਜਦੋਂ ਲਤ ਬਣ ਜਾਵੇ ਤਾਂ ਕਿੰਨਾ ਖਤਰਨਾਕ ਹੋ ਸਕਦਾ ਹੈ।
ਸ਼ੈਤਾਨ-ਕ੍ਰਾਈਮ ਥ੍ਰਿਲਰ ਫਿਲਮ ਸ਼ੈਤਾਨ ਦਰਅਸਲ,ਪੰਜ ਨੌਜਵਾਨਾਂ ਦੀ ਕਹਾਣੀ ਹੈ।ਫਿਲਮ ਵਿੱਚ ਖੂਬ ਹਿੰਸਾ ਅਤੇ ਡਰੱਗ ਅਬਿਊਜ ਦਿਖਾਇਆ ਗਿਆ ਹੈ।ਹਰੇ ਰਾਮਾ ਹਰੇ ਕ੍ਰਿਸ਼ਣਾ-ਹਰੇ ਰਾਮਾ ਹਰੇ ਕ੍ਰਿਸਣਾ ਦੇਵ ਆਨੰਦ ਦੀ ਫਿਲਮ ਸੀ ਅਤੇ ਇਸ ਫਿਲਮ ਨੂੰ ਇੰਡਸਟਰੀ ਵਿੱਚ ਅਹੈਡ ਆਫ ਇਟਸ ਟਾਈਮ ਕਿਹਾ ਜਾਂਦਾ ਹੈ।ਯਾਨੀ ਉਸ ਸਮੇਂ ਦੇ ਅੱਗੇ ਦੀ ਫਿਲਮ ਨੂੰ ਮੰਨਿਆ ਜਾਂਦਾ ਹੈ।