karan resignation mami board:ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁਡ ਵਿੱਚ ਭਾਈ ਭਤੀਜਾਵਾਦ ਨੂੰ ਲੈ ਕੇ ਉੱਠੇ ਵਿਵਾਦ ਤੋਂ ਪਰੇਸ਼ਾਨ ਹੋ ਕੇ ਕਰਨ ਜੌਹਰ ਨੇ MAMI ਯਾਨਿ ਮੁੰਬਈ ਅਕੈਡਮੀ ਆਫ ਦ ਮੂਵਿੰਗ ਇਮੇਜ ਦੇ ਡਾਇਰੈਕਟਰ ਦੇ ਪਦ ਤੋਂ ਅਸਤੀਫਾ ਦੇ ਦਿੱਤਾ ਹੈ।ਉੱਥੇ ਹੀ ਖਬਰਾਂ ਇਹ ਵੀ ਹਨ ਕਿ MAMI ਫਿਲਮ ਫੈਸਟੀਵਲ ਦੀ ਚੇਅਰਮੈਨ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਕਰਨ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਕਰਨ ਉਨ੍ਹਾਂ ਦੀ ਗੱਲ ਨਹੀਂ ਮੰਨੇ ਅਤੇ ਅਸਤੀਫਾ ਦੇ ਦਿੱਤਾ। ਖਬਰਾਂ ਅਨੁਸਾਰ ਕਰਨ ਨੇ ਇਸ ਫੈਸਟੀਵਲ ਦੇ ਆਰਟਿਸਟ ਡਾਇਰੈਕਟਰ ਸਮ੍ਰਿਤੀ ਕਿਰਣ ਨੂੰ ਇੱਕ ਮੇਲ ਕਰ ਰਿਜਾਈਨ ਦੀ ਗੱਲ ਆਖੀ ਹੈ।
MAMI ਦੇ ਬਾਰਡ ਵਿੱਚ ਵਿਕਰਮਆਦਿੱਤਿਆ ਮੋਟਵਾਨੇ, ਸਿਧਾਰਥ ਰਾਏ ਕਪੂਰ, ਦੀਪਿਕਾ ਪਾਦੁਕੋਣ, ਜੋਯਾ ਅਖਤਰ ਅਤੇ ਕਬੀਰ ਖਾਨ।ਖਬਰਾਂ ਅਨੁਸਾਰ ਕਰਨ ਜੌਹਰ ਫਿਲਮ ਇੰਡਸਟਰੀ ਦੇ ਕਲਾਕਾਰਾਂ ਤੋਂ ਵੀ ਬੇਹੱਦ ਨਾਰਾਜ਼ ਹਨ ਕਿ ਕੋਈ ਵੀ ਇਸ ਮੁਸ਼ਕਿਲ ਸਮੇਂ ਵਿੱਚ ਉਨ੍ਹਾਂ ਦੇ ਨਾਲ ਨਹੀਂ ਖੜਾ ਹੋਇਆ ਹੈ। ਜਦੋਂ ਕਿ ਉਨ੍ਹਾਂ ਦੀ ਸੋਸ਼ਲ ਮੀਡੀਆ ਤੇ ਖੂਬ ਟ੍ਰੋਲਿੰਗ ਕੀਤੀ ਜਾ ਰਹੀ ਸੀ ਤਾਂ ਇੰਡਸਟਰੀ ਦਾ ਕੋਈ ਵੀ ਸ਼ਖਸ ਉਨ੍ਹਾਂ ਦੀ ਮਦਦ ਕਰਨ ਲਈ ਅੱਗੇ ਨਹੀਂ ਆਇਆ ਅਤੇ ਕਿਸੇ ਨੇ ਸੁਪੋਰਟ ਨਹੀਂ ਕੀਤਾ। ਸੁਸ਼ਾਂਤ ਦੀ ਦੇਹਾਂਤ ਤੋਂ ਬਾਅਦ ਲਗਾਤਾਰ ਨੈਪੋਟਿਜਮ ਮੁੱਦਾ ਗਰਮ ਹੋ ਗਿਆ ਹੈ।
ਉਨ੍ਹਾਂ ਦੇ ਫੈਨਜ਼ ਅਤੇ ਕੁੱਝ ਕਲਾਕਾਰਾਂ ਦਾ ਮੰਨਣਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਬਾਲੀਵੁਡ ਵਿੱਚ ਨੈਪੋਟਿਜਮ ਦੇ ਸ਼ਿਕਾਰ ਹੋ ਕੇ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ। ਹਾਲਾਂਕਿ ਅਜੇ ਤੱਕ ਉਨ੍ਹਾਂ ਦੇ ਖੁਦਕੁਸ਼ੀ ਕਰਨ ਦੇ ਪਿੱਛੇ ਦੇ ਕਾਰਣਾਂ ਦਾ ਪਤਾ ਨਹੀਂ ਚਲ ਪਾਇਆ ਹੈ।ਪਰ ਬਾਲੀਵੁਡ ਦੇ ਕੁੱਝ ਸਿਤਾਰਿਆਂ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਕਾਫੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਨ੍ਹਾਂ ਆਲੋਚਨਾਵਾਂ ਵਿੱਚ ਸਭ ਤੋਂ ਜਿਆਦਾ ਕਰਨ ਜੌਹਰ ਨੂੰ ਘਸੀਟਾ ਜਾ ਰਿਹਾ ਹੈ।ਕਰਨ ਦੇ ਨਾਲ-ਨਾਲ ਆਲੀਆ ਭੱਟ, ਸੋਨਮ ਕਪੂਰ, ਅਰਜੁਨ ਕਪੂਰ, ਸੋਨਾਕਸ਼ੀ ਸਿਨਹਾ, ਸਲਮਾਨ ਖਾਨ ਨੂੰ ਵੀ ਟ੍ਰੋਲ ਕੀਤਾ ਗਿਆ। ਖਬਰਾਂ ਅਨੁਸਾਰ ਸੁਸ਼ਾਂਤ ਦੀ ਮੌਤ ਤੋਂ ਬਾਅਦ ਆਲੀਆ ਦੇ ਇੰਸਟਾਗ੍ਰਾਮ ਤੇ ਕਰੀਬ ਸਾਢੇ ਚਾਰ ਲੱਖ ਫੋਲੋਅਰਜ਼ ਹੋ ਗਏ ਹਨ।ਉੱਥੇ ਹੀ ਕਰਨ ਜੌਹਰ ਨੇ ਆਪਣੇ ਕਰੀਬ ਇੱਕ ਲੱਖ 90 ਹਜ਼ਾਰ ਫੋਲੋਅਰਜ਼ ਖੋਅ ਦਿੱਤੇ ਹਨ।ਬਾਲੀਵੁਡ ਦੇ ਦਬੰਗ ਯਾਨੀ ਸਲਮਾਨ ਦੇ ਕਰੀਬ 50 ਹਜ਼ਾਰ ਫੋਲੋਅਰਜ਼ ਇੰਸਟਾਗ੍ਰਾਮ ਤੇ ਘੱਟ ਹੋ ਗਏ ਹਨ।ਉੱਥੇ ਹੀ ਦੂਜੇ ਪਾਸੇ ਸ਼ਰਧਾ , ਕ੍ਰਿਤੀ ਸੈਨਨ ਅਤੇ ਕੰਗਨਾ ਦੇ ਫੋਲੋਅਰਜ਼ ਵਿੱਚ ਵਾਧਾ ਹੋਇਆ ਹੈ।