3 month old : ਜਲੰਧਰ ਦੇ ਮਾਡਲ ਟਾਊਨ ਵਿਚ ਰਹਿਣ ਵਾਲੇ ਕੋਰੋਨਾ ਪਾਜੀਟਿਵ ਉਦਯੋਗਪਤੀ ਦੀ ਲੁਧਿਆਣਾ ਵਿਚ ਮੌਤ ਹੋ ਗਈ। ਜੀ. ਟੀ. ਬੀ. ਨਗਰ ਵਿਚ ਰਹਿਣ ਵਾਲੇ ਉਦਯੋਗਪਤੀ ਅਸ਼ਵਨੀ ਕੁਮਾਰ ਨੂੰ ਸਾਹ ਲੈਣ ਵਿਚ ਮੁਸ਼ਕਲ ਹੋ ਰਹੀ ਸੀ। ਪਟੇਲ ਹਸਪਤਾਲ ਵਿਚ ਟੈਸਟ ਕਰਵਾਉਣ ‘ਤੇ ਰਿਪੋਰਟ ਪਾਜੀਟਿਵ ਪਾਈ ਗਈ। 23 ਜੂਨ ਨੂੰ ਲੁਧਿਆਣਾ ਦੇ ਐੱਸ. ਪੀ. ਐੱਸ. ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿਥੇ ਤਬੀਅਤ ਖਰਾਬ ਹੋਣ ‘ਤੇ ਉਨ੍ਹਾਂ ਦੀ ਮੌਤ ਹੋ ਗਈ। 3 ਮਹੀਨੇ ਦੀ ਬੱਚੀ ਸਮੇਤ 22 ਲੋਕਾਂ ਦੀ ਰਿਪੋਰਟ ਪਾਜੀਟਿਵ ਪਾਈ ਗਈ। ਜਿਲ੍ਹੇ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 691 ਹੋ ਗਈ ਹੈ ਤੇ ਮਰਨ ਵਾਲਿਆਂ ਦਾ ਅੰਕੜਾ 20 ਤਕ ਪੁੱਜ ਗਿਆ ਹੈ। ਸ਼ਨੀਵਾਰ ਨੂੰ 403 ਮਰੀਜ਼ ਠੀਕ ਹੋ ਕੇ ਘਰ ਪੁੱਜੇ ਜਦੋਂ ਕੀ 41 ਮਰੀਜ਼ਾਂ ਨੂੰ ਕੁਆਰੰਟਾਈਨ ਕੀਤਾ ਗਿਆ।
533 ਲੋਕਾਂ ਦੀ ਰਿਪੋਰਟ ਨੈਗੇਟਵ ਆਈ। 225 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। 41 ਮਰੀਜ਼ਾਂ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਕਰਕੇ ਘਰ ਭੇਜਿਆ ਗਿਆ। ਇਸੇ ਤਰ੍ਹਾਂ ਕੇਨਰਾ ਬੈਂਕ ਦੇ ਮੁਲਾਜ਼ਮ ਨੇ ਕੋਰੋਨਾ ਟੈਸਟ ਲਈ ਸੈਂਪਲ ਲਿਆ ਸੀ। ਇਸ ਤੋਂ ਬਾਅਦ ਉਹ ਜੰਮੂ ਚਲਾ ਗਿਆ ਤੇ ਰਿਪੋਰਟ ਪਾਜੀਟਿਵ ਪਾਈ ਗਈ। ਸਿਹਤ ਵਿਭਾਗ ਦੀ ਟੀਮ ਨੇ ਮਰੀਜ਼ ਨਾਲ ਸੰਪਰਕ ਕੀਤਾ ਤਾਂ ਉਸ ਨੇ ਜੰਮੂ ਵਿਚ ਹੋਣ ਬਾਰੇ ਦੱਸਿਆ। ਇਸੇ ਤਰ੍ਹਾਂ ਨੂਰਮਹਿਲ ਵਿਚ ਇਕ ਹੋਰ ਕੋਰੋਨਾ ਪਾਜੀਟਿਵ ਵਿਅਕਤੀ ਪਾਇਆ ਗਿਆ।
ਕੁਝ ਦਿਨ ਪਹਿਲਾਂ ਮਹਾਰਾਜਾ ਗਾਰਡਨ ਰਹਿਣ ਵਾਲੇ ਇਕ ਨਿੱਜੀ ਦਵਾਈ ਨਿਰਮਾਤਾ ਕੰਪਨੀ ਦੇ ਮੈਡੀਕਲ ਰਿਪ੍ਰੈਜੈਂਟੇਟਿਵ (ਐੱਮ. ਆਰ.) ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਸੀ। ਹੁਣ ਉਸ ਦੇ 5 ਸਾਲਾ ਬੇਟੇ ਤੇ ਤਿੰਨ ਮਹੀਨੇ ਦੀ ਬੇਟੀ ਵੀ ਕੋਰੋਨਾ ਪਾਜੀਟਿਵ ਪਾਈ ਗਈ। ਇਸ ਤੋਂ ਇਲਾਵਾ ਸੰਤੋਸ਼ੀ ਨਗਰ ਅਤੇ ਮੁਹੰਮਦ ਨਗਰ ਵਿਚ ਰਹਿਣ ਵਾਲੇ ਦੋਵੇਂ ਮਰੀਜ਼ ਵਿਦੇਸ ਤੋਂ ਵਾਪਸ ਆਉਣ ‘ਤੇ ਪਾਜੀਟਿਵ ਪਾਏ ਗਏ। ਪੱਕਾ ਬਾਗ ਵਿਚ ਪਹਿਲਾਂ ਪਾਜੀਟਿਵ ਆ ਚੁੱਕੇ ਮਰੀਜ਼ ਦੀ ਪਤਨੀ ਤੇਬੇਟੀ ਵੀ ਪਾਜੀਟਿਵ ਪਾਈ ਗਈ।