Another Covid-19 patient : ਪੰਜਾਬ ਵਿਚ ਕੋਰੋਨਾ ਦੇ ਪਾਜੀਟਿਵ ਮਾਮਲੇ ਬਹੁਤ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਸ੍ਰੀ ਮੁਕਤਸਰ ਸਾਹਿਬ ਤੇ ਗਿੱਦੜਬਾਰਾ ਵਿਚ ਕੋਰੋਨਾ ਦੇ ਵਧਦੇ ਕੇਸਾਂ ਕਾਰਨ 30 ਜੂਨ ਤਕ ਮੁਕੰਮਲ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ ਪਰ ਅੱਜ ਕੋਰੋਨਾ ਪਾਜੀਟਿਵ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਉਹ ਕੁਝ ਦਿਨ ਪਹਿਲਾਂ ਹੀ ਹਰਿਦੁਆਰ ਤੋਂ ਵਾਪਸ ਆਇਆ ਸੀ ਤੇ ਗਿਦੱੜਬਾਹਾ ਦੇ ਗੁਰੂ ਨਾਨਕ ਨਗਰ ਦਾ ਰਹਿਣ ਵਾਲਾ ਹੈ। ਹੁਣ ਜਿਲ੍ਹੇ ਵਿਚ ਕੋਰੋਨਾ ਦੇ 127 ਮਾਮਲੇ ਹੋ ਚੁੱਕੇ ਹਨ ਤੇ ਐਕਟਿਵ ਮਾਮਲਿਆਂ ਦੀ ਗਿਣਤੀ 48 ਹੈ। ਲਗਭਗ 79 ਮਰੀਜ਼ ਇਸ ਖਤਰਨਾਕ ਵਾਇਰਸ ਨੂੰ ਮਾਤ ਦੇ ਚੁੱਕੇ ਹਨ।
ਪੰਜਾਬ ਵਿਚ ਕੋਰੋਨਾ ਦਾ ਅੰਕੜਾ 4800 ਤੋਂ ਵੀ ਪਾਰ ਹੋ ਗਿਆ ਹੈ। ਅੰਮ੍ਰਿਤਸਰ ‘ਚ 871, ਜਲੰਧਰ ‘ਚ 676, ਲੁਧਿਆਣਾ ‘ਚ 667, ਸੰਗਰੂਰ ‘ਚ 322, ਪਟਿਆਲਾ ‘ਚ 246, ਮੋਹਾਲੀ ‘ਚ 228, ਗੁਰਦਾਸਪੁਰ ‘ਚ 198, ਤਰਨਤਾਰਨ ‘ਚ 196, ਪਠਾਨਕੋਟ ‘ਚ 195, ਫਾਜ਼ਿਲਕਾ ‘ਚ 77, ਬਰਨਾਲਾ ‘ਚ 46, ਮਾਨਸਾ ‘ਚ 44, ਫਿਰੋਜ਼ਪੁਰ ‘ਚ 85, ਬਠਿੰਡਾ ‘ਚ 85, ਕਪੂਰਥਲਾ ‘ਚ 83, ਮੁਕਤਸਰ ‘ਚ 125 ਕੇਸ ਸਾਹਮਣੇ ਆ ਚੁੱਕੇ ਹਨ। ਸੂਬੇ ਵਿਚ ਹੁਣ ਤਕ ਕੋਰੋਨਾ ਨਾਲ 122 ਮੌਤਾਂ ਹੋ ਚੁੱਕੀਆਂ ਹਨ। ਜੇਕਰ ਕੋਰੋਨਾ ਦੇ ਕੇਸ ਇਸੇ ਤਰ੍ਹਾਂ ਕੋਰੋਨਾ ਦੇ ਕੇਸ ਵਧਦੇ ਰਹੇ ਤਾਂ ਹੋ ਸਕਦਾ ਹੈ ਕਿ ਪੰਜਾਬ ਵਿਚ ਦੁਬਾਰਾ ਤੋਂ ਲੌਕਡਾਊਨ ਨਾ ਲਗਾਉਣਾ ਪੈ ਜਾਵੇ।