75-year-old dies : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਰੋਜ਼ਾਨਾ ਵਧ ਰਹੀ ਹੈ। ਜਲੰਧਰ ਵਿਚ ਕਲ ਕੋਰੋਨਾ ਨਾਲ 75 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਉਨ੍ਹਾਂ ਦਾ ਇਲਾਜ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਤਬੀਅਤ ਜ਼ਿਆਦਾ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਸੀ। ਕਲ ਜਿਲ੍ਹਾ ਜਲੰਧਰ ਵਿਖੇ ਕੋਰੋਨਾ ਦੇ 17 ਨਵੇਂ ਪਾਜੀਟਿਵ ਮਾਮਲੇ ਸਾਹਮਣੇ ਆਏ। ਜਲੰਧਰ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 700 ਤਕ ਪੁੱਜ ਗਈ ਹੈ। ਕਲ ਜਿਹੜੇ ਵਿਅਕਤੀ ਕੋਰੋਨਾ ਪਾਜੀਟਿਵ ਪਾਏ ਗਏ ਸਨ ਉਨ੍ਹਾਂ ਵਿਚੋਂ ਤਿੰਨ 3 ਛੋਟੇ ਬੱਚੇ ਅਤੇ ਇਕ ਪੁਲਿਸ ਮੁਲਾਜ਼ਮ ਸ਼ਾਮਲ ਹੈ।
ਸੋਮਵਾਰ ਸਵੇਰੇ ਕੋਰੋਨਾ ਪਾਜੀਟਿਵ ਮਰੀਜ਼ਾਂ ਦੇ 7 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਕ ਜਿਹੜੇ ਵਿਅਕਤੀ ਕੋਰੋਨਾ ਪਾਜੀਟਿਵ ਪਾਏ ਗਏ ਹਨ ਉਨ੍ਹਾਂ ਵਿਚ 4 ਪੁਰਸ਼ ਤੇ 3 ਔਰਤਾਂ ਸ਼ਾਮਲ ਹਨ। ਜਿਲ੍ਹਾ ਜਲੰਧਰ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 720 ਹੋ ਗਈ ਹੈ ਜੋ ਪ੍ਰਸ਼ਾਸਨ ਲਈ ਚਿੰਤਾ ਦੀ ਗੱਲ ਹੈ। 24 ਘੰਟਿਆਂ ਵਿਚ 19459 ਮਾਮਲੇ ਕੋਰੋਨਾ ਪਾਜੀਟਿਵ ਦੇ ਸਾਹਮਣੇ ਆ ਚੁੱਕੇ ਹਨ ਤੇ ਪੂਰੇ ਦੇਸ਼ ਵਿਚ ਇਸ ਦਾ ਅੰਕੜਾ ਸਾਢੇ 5 ਲੱਖ ਤਕ ਪੁੱਜ ਗਿਆ ਹੈ। ਬੀਤੇ 24 ਘੰਟਿਆਂ ਵਿਚ 380 ਲੋਕਾਂ ਦੀ ਮੌਤ ਹੋ ਚੁੱਕੀ ਹੈ ਦੇਸ਼ ਵਿਚ ਕੋਰੋਨਾ ਨਾਲ ਪੀੜਤਾਂ ਦੀ ਗਿਣਤੀ 21,10,120 ਐਕਟਿਵ ਮਾਮਲੇ ਹਨ। ਆਏ ਦਿਨ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਜੇਕਰ ਇੰਝ ਹੀ ਰਿਹਾ ਹੋ ਸਕਦਾ ਹੈ ਕਿ ਸੂਬੇ ਵਿਚ ਦੁਬਾਰਾ ਲੌਕਡਾਊਨ ਦੇ ਨੌਬਤ ਨਾ ਆ ਜਾਵੇ।
ਪੰਜਾਬ ‘ਚ ਹੁਣ ਤਕ 2,89,923 ਲੋਕਾਂ ਦੇ ਟੈਸਟ ਕੀਤੇ ਗਏ ਜਿਨ੍ਹਾਂ ‘ਚੋਂ 5,425 ਲੋਕਾਂ ਦੀ ਰਿਪੋਰਟ ਪੌਜ਼ੇਟਿਵ ਆਈ। ਪੰਜਾਬ ‘ਚ 30 ਮਰੀਜ਼ਾਂ ਦੀ ਹਾਲਤ ਗੰਭੀਰ ਹੈ। ਇਨ੍ਹਾਂ ‘ਚੋਂ 7 ਵੈਂਟੀਲੇਟਰ ਤੇ 23 ਆਕਸੀਜਨ ਸਪੋਰਟ ਤੇ ਹਨ। ਸੂਬੇ ‘ਚ ਚਾਰ ਜ਼ਿਲ੍ਹੇ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਅੰਮ੍ਰਿਤਸਰ ‘ਚ ਕੁੱਲ 923 ਕੇਸ ਹਨ ਜਿਨ੍ਹਾਂ ‘ਚੋਂ 39 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਜੂਦਾ ਸਮੇਂ 175 ਐਕਟਿਵ ਕੇਸ ਹਨ ਤੇ 722 ਲੋਕ ਠੀਕ ਹੋ ਚੁੱਕੇ ਹਨ। ਲੁਧਿਆਣਾ ‘ਚ ਕੁੱਲ 823 ਕੇਸਾਂ ‘ਚੋਂ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ‘ਚੋਂ 545 ਲੋਕ ਠੀਕ ਹੋ ਚੁੱਕੇ ਹਨ ਤੇ ਮੌਜੂਦਾ ਸਮੇਂ 258 ਐਕਟਿਵ ਕੇਸ ਹਨ। ਇਸ ਤੋਂ ਬਾਅਦ ਜਲੰਧਰ ‘ਚ 707 ਕੁੱਲ ਪੌਜ਼ੇਟਿਵ ਕੇਸਾਂ ‘ਚੋਂ 21 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ‘ਚੋਂ 408 ਲੋਕ ਠੀਕ ਹੋ ਚੁੱਕੇ ਹਨ ਜਦਕਿ 323 ਐਕਟਿਵ ਕੇਸ ਹਨ।