ਕੈਪਟਨ ਮਾਰਚ ਵਿਚ ਲੌਕਡਾਊਨ ਲੱਗਣ ਤੋਂ ਬਾਅਦ ਪਹਿਲੀ ਵਾਰ ਸਿੱਧੇ ਮੀਡੀਆ ਨਾਲ ਰੂ-ਬ-ਰੂ ਹੋਏ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਵੀਡੀਓ ਕਾਨਫਰਿਸੰਗ ਜ਼ਰੀਏ ਮੀਡੀਆ ਨਾਲ ਗਲਬਾਤ ਕੀਤੀ ਸੀ। ਕਰਤਾਰਪੁਰ ਕਾਰੀਡੋਰ ਦੇ ਸਬੰਧ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਵਿਚ ਕੋਰੋਨਾ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਜੇਕਰ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾਂਦਾ ਹੈ ਤਾਂ ਪੰਜਾਬ ਸਰਕਾਰ ਇਸ ਨੂੰ ਖੋਲ੍ਹਣ ਲਈ ਸਹਿਮਤ ਹੈ। ਹਾਲਾਂਕਿ ਫੈਸਲਾ ਕੇਂਦਰ ਸਰਕਾਰ ਵਲੋਂ ਲਿਆ ਜਾਣਾ ਹੈ। ਸਿੱਖ ਫਾਰ ਜਸਟਿਸ (ਐੱਸ. ਐੱਫ. ਜੇ.) ਦੇ ਗੁਰਪਤਵੰਤ ਸਿੰਘ ਪੰਨੂ ਦੇ ਬਿਆਨ ‘ਤੇ ਹਰ ਸਿੱਖ ਖਾਲਿਸਤਾਨ ਚਾਹੁੰਦਾ ਹੈ। ਇਸ ‘ਤੇ ਕੈਪਟਨ ਨੇ ਕਿਹਾ ਕਿ ਸਿੱਖ ਦੇਸ਼ ਨਾਲ ਖੜ੍ਹਾ ਹੈ। ਸਾਡੇ ਸਿੱਖ ਭਰਾ ਦੇਸ਼ ਰੱਖਿਆ ਲਈ ਸ਼ਹਾਦਤ ਦੇ ਰਹੇ ਹਨ। ਕੋਈ ਵੀ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ ਹੈ। ਅਜਿਹਾ ਸਿਰਫ ਪੰਨੂ ਵਰਗੇ ਲੋਕ ਹੀ ਚਾਹੁੰਦੇ ਹਨ। ਪੰਨੂ ਹੁਣ ਸਿੱਧੇ ਤੌਰ ‘ਤੇ ਅੱਤਵਾਦ ਵਿਚ ਸ਼ਾਮਲ ਹੋ ਰਿਹਾ ਹੈ।
ਚੀਨ ਵਲੋਂ ਭਾਰਤੀ ਸਰਹੱਦ ‘ਚ ਕੀਤੀ ਜਾ ਰਹੀ ਗੜਬੜੀ ‘ਤੇ ਕੈਪਟਨ ਨੇ ਕਿਹਾ ਕਿ ਸਰਹੱਦ ‘ਤੇ ਗੜਬੜੀ ਕਰਨਾ ਚੀਨ ਦੀ ਪੁਰਾਣੀ ਪਲਾਨਿੰਗ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਚੀਨ ‘ਤੇ ਤਣਾਅ ਹੈ। ਚੀਨ ਦੀਆਂ ਕੰਪਨੀਆਂ ਨੇ ਪੀ. ਐੱਮ. ਕੇਅਰਸ ਫੰਡ ਵਿਚ ਕਰੋੜਾਂ ਰੁਪਏ ਦਾਨ ਕੀਤੇ। ਇਨ੍ਹਾਂ ਵਿਚੋਂ ਕੁਝ ਕੰਪਨੀਆਂ ਦੇ ਸਬੰਧ ਚੀਨ ਦੀ ਸੈਨਾ ਨਾਲ ਹੈ। ਦੇਸ਼ ਨੂੰ ਚੀਨ ਦੀ ਕੰਪਨੀ ਦੇ ਪੈਸੇ ਦੀ ਲੋੜ ਨਹੀਂ ਹੈ। ਬਠਿੰਡਾ ਥਰਮਲ ਪਲਾਂਟ ‘ਤੇ ਕੈਪਟਨ ਨੇ ਕਿਹਾ ਕਿ ਜੇਕਰ ਸਾਨੂੰ ਸਸਤੀ ਬਿਜਲੀ ਮਿਲ ਰਹੀ ਹੈ ਅਸੀਂ ਮਹਿੰਗੀ ਬਿਜਲੀ ਵਾਲੇ ਪਾਸੇ ਕਿਉਂ ਜਾਈਏ?
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਵਿੱਤੀ ਸਾਲ ਦੇ ਅਖੀਰ ਤਕ ਪੰਜਾਬ ਨੂੰ 30 ਹਜ਼ਾਰ ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋ ਸਕਦਾ ਹੈ। ਲੌਕਡਾਊਨ ਵਧਾਉਣ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਅਜੇ ਤਕ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ। ਇਹ ਸਮਾਂ ਹੀ ਦੱਸੇਗਾ। ਇਹ ਕੋਰੋਨਾ ਵਾਇਰਸ ਦੇ ਹਾਲਾਤ ‘ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰੋਜ਼ਾਨਾ ਕੋਰੋਨਾ ਦੇ 150 ਕੇਸ ਆ ਰਹੇ ਹਨ। ਪੰਜਾਬ ਵਿਚ ਹੁਣ ਤਕ 2 ਲੱਖ 90 ਹਜ਼ਾਰ ਟੈਸਟ ਕੀਤੇ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਪੰਜਾਬ ਵਿਚ ਅਜੇ ਵੀ ਕਮਿਊਨਿਟੀ ਟ੍ਰਾਂਸਮਿਸ਼ਨ ਨਹੀਂ ਹੋਇਆ ਹੈ।ਇਸੇ ਤੋਂ ਅਸੀਂ ਸੂਬੇ ਨੂੰ ਬਚਾਉਣਾ ਚਾਹੁੰਦੇ ਹਾਂ।